BREAKING NEWS
Search

ਮਾਪਿਆਂ ਦੀ ਇਜ਼ਤ ਰੋਲਣ ਵਾਲੀਆਂ ਦੇਖਲੋ ਕੀ ਹਸ਼ਰ ਹੁੰਦਾ – ਦੇਖੋ ਤਾਜਾ ਵੱਡੀ ਖਬਰ ਦੀ ਵੀਡੀਓ )

ਹੁਸ਼ਿਆਰਪੁਰ ਸਥਿਤ ਇਕ ਨਾਬਾਲਗ ਲੜਕੀ ਨੇ ਆਪਣੇ ਨਾਲ ਹੋਏ ਜਬਰ-ਜ਼ਨਾਹ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿੱਕੀ ਬਾਵਾ ਨਾਂ ਦੇ ਇਕ ਸ਼ਖਸ ਨੇ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਏ ਅਤੇ 7 ਮਹੀਨਿਆਂ ਦੀ ਗਰਭਵਤੀ ਕਰਕੇ ਉਸ ਨੂੰ ਅਪਣਾਉਣ ਦੀ ਬਜਾਏ ਲੜਕੀ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਕਰੀਬ 2 ਸਾਲ ਪਹਿਲਾਂ ਪੂਨਮ (ਬਦਲਿਆਂ ਨਾਂ) ਦੀ ਨਾਬਾਲਗ ਲੜਕੀ ਨਾਲ ਹਵਸ ਦੇ ਭੁੱਖੇ ਇਕ ਸ਼ਖਸ ਨੇ ਆਪਣੀਆਂ ਗੱਲਾਂ ‘ਚ ਲੈ ਕੇ ਉਕਤ ਪੀੜਤਾ ਨੂੰ ਗਰਭਵਤੀ ਕਰ ਦਿੱਤਾ। ਜਦੋਂ ਲੜਕੀ ਨੇ ਆਪਣੇ ਨਾਲ ਹੋਈ ਅਣਹੋਣੀ ਦੀ ਦਾਸਤਾਨ ਮੁਲਜ਼ਮ ਨੌਜਵਾਨ ਨਾਲ ਸਾਂਝੀ ਕੀਤੀ ਤਾਂ ਮੁਲਜ਼ਮ ਨੇ ਆਪਣਾ ਕਾਰੋਬਾਰ ਸੈੱਟ ਹੋਣ ਅਤੇ ਬਾਲਗ ਹੋਣ ਤੱਕ ਵਿਆਹ ਨਾ ਕਰਨ ਦਾ ਬਹਾਨਾ ਬਣਾ ਕੇ ਰੋਕ ਲਿਆ। ਇਸ ਤੋਂ ਬਾਅਦ ਪੀੜਤ ਲੜਕੀ ਦਾ ਗਰਭਪਾਤ ਕਰਵਾ ਕੇ ਉਹ ਵਿਦੇਸ਼ ਚਲਾ ਗਿਆ। ਕਹਾਣੀ ਇਥੇ ਹੀ ਖਤਮ ਨਾ ਹੋਈ, ਵਾਪਸ ਆ ਕੇ ਇਕ ਵਾਰ ਫਿਰ ਤੋਂ ਮੁਲਜ਼ਮ ਨੇ ਪੀੜਤਾ ਨਾਲ ਸਰੀਰਕ ਸੰਬੰਧ ਬਣਾਏ ਅਤੇ ਪੀੜਤਾ ਫਿਰ ਤੋਂ 7 ਮਹੀਨਿਆਂ ਦੀ ਗਰਭਵਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਲੜਕੀ ਬਾਲਗ ਹੋ ਚੁੱਕੀ ਹੈ ਅਤੇ ਇਕ ਵਾਰ ਫਿਰ ਤੋਂ ਉਸ ਨੇ ਵਿਆਹ ਦੀ ਗੱਲ ਕੀਤੀ ਤਾਂ ਮੁਲਜ਼ਮ ਵਿੱਕੀ ਉਸ ਨੂੰ ਧਮਕੀਆਂ ਦੇਣ ਲੱਗ ਗਿਆ। ਇਸ ਤੋਂ ਬਾਅਦ ਪੀੜਤਾ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੀ ਜਾਣਕਾਰੀ ਸਥਾਨਕ ਸਬੰਧਤ ਥਾਣੇ ਨੂੰ ਦਿੱਤੀ। ਪੀੜਤਾ ਮੁਤਾਬਕ ਹੁਣ ਮੁਲਜ਼ਮ ਨੂੰ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੀੜਤਾ ਦੇ ਕੋਲ ਮੈਡੀਕਲ ਰਿਪੋਰਟ ਵੀ ਹੈ, ਜਿਸ ‘ਚ ਉਹ 7 ਮਹੀਨਿਆਂ ਦੀ ਗਰਭਵਤੀ ਹੈ।

ਜਾਂਚ ਅਧਿਕਾਰੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਵਿੱਕੀ ਨਾਂ ਦੇ ਇਕ ਸ਼ਖਸ ਨੇ ਉਸ ਨਾਲ ਨਾਜਾਇਜ਼ ਸੰਬੰਧ ਬਣਾ ਕੇ ਉਸ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਮੁਕਰ ਰਿਹਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਮਾਪਿਆਂ ਦੀ ਇਜ਼ਤ ਰੋਲਣ ਵਾਲੀਆਂ ਦੇਖਲੋ ਕੀ ਹਸ਼ਰ ਹੁੰਦਾ – ਦੇਖੋ ਤਾਜਾ ਵੱਡੀ ਖਬਰ ਦੀ ਵੀਡੀਓ )



error: Content is protected !!