BREAKING NEWS
Search

ਮਾਨਸੂਨ ਦੀ ਇਹ ਖ਼ਬਰ ਸੁਣਕੇ ਸਾਰੇ ਕਿਸਾਨਾਂ ਨੂੰ ਚੜ੍ਹ ਜਾਵੇਗਾ ਚਾਅ

ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਚੰਗੀ ਖਬਰ ਹੈ। ਇਸ ਸਾਲ ਦੇਸ਼ ‘ਚ ਮਾਨਸੂਨ ਚੰਗਾ ਰਹੇਗਾ ਅਤੇ 100 ਫੀਸਦੀ ਬਾਰਿਸ਼ ਹੋਵੇਗੀ। ਇਕ ਰਿਪੋਰਟ ਜਾਰੀ ਕੀਤੀ ਹੈ ਇਸ ਸਾਲ ਸੋਕਾ ਪੈਣ ਦਾ ਖਦਸ਼ਾ ਨਹੀਂ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਜੂਨ-ਸਤੰਬਰ ਵਿਚਕਾਰ ਦੇਸ਼ ‘ਚ 100 ਫੀਸਦੀ ਮਾਨਸੂਨ ਦਾ ਅੰਦਾਜ਼ਾ ਹੈ।

ਇਸ ਸਾਲ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਬਾਰੇ ਭਾਰਤ ਮੌਸਮ ਵਿਭਾਗ ਦੇ ਮੁੱਖ ਨਿਰਦੇਸ਼ਕ ਕੇ ਜੇ ਰਮੇਸ਼ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਾਲ ਚੰਗਾ ਤੇ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਨਸੂਨ ਦੇ ਪੈਟਰਨ ਬਾਰੇ ‘ਚ ਕੁੱਝ ਵੀ ਬੋਲਣਾ ਜ਼ਲਦਬਾਜ਼ੀ ਹੋਵੇਗੀ ਪਰ ਪਿਛਲੇ ਕੁੱਝ ਸਾਲਾਂ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਮੀਂਹ ਪੈਣ ਦੀ ਉਮੀਦ ਹੈ।ਭਾਰਤ ‘ਚ ਜੂਨ ਤੋਂ ਸ਼ੁਰੂ ਹੋਣ ਵਾਲੇ ਮਾਨੂਸਨ ਮੌਸਮ ‘ਚ 96 ਫੀਸਦੀ ਅਤੇ 104 ਫੀਸਦੀ ਵਿਚਕਾਰ ਰਹਿਣ ਵਾਲੀ ਬਾਰਿਸ਼ ਨੂੰ ਠੀਕ-ਠਾਕ ਜਾਂ ਔਸਤ ਬਾਰਿਸ਼ ਮੰਨਿਆ ਜਾਂਦਾ ਹੈ, ਜਦੋਂ ਕਿ 90 ਫੀਸਦੀ ਤੋਂ ਘੱਟ ਬਾਰਿਸ਼ ਹੋਣ ‘ਤੇ ਸੋਕਾ ਐਲਾਨ ਕੀਤਾ ਜਾਂਦਾ ਹੈ।

ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ ਵੀ ਇਸ ਵਾਰ ਬਾਰਿਸ਼ ਦਾ ਮੌਸਮ ਚੰਗਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ, ਇਸ ਸੰਬੰਧੀ ਸਰਕਾਰੀ ਮੌਸਮ ਵਿਭਾਗ ਵੀ 15 ਅਪ੍ਰੈਲ ਤਕ ਆਪਣੀ ਮਾਨਸੂਨ ਸੰਬੰਧੀ ਰਿਪੋਰਟ ਜਾਰੀ ਕਰ ਸਕਦਾ ਹੈ।ਪੱਕੀ ਰਿਪੋਰਟ ਜਾਰੀ ਕਰੇਗੀ ਜਿਸਦੇ ਹਿਸਾਬ ਨਾਲ ਇਹ ਪੱਕਾ ਪਤਾ ਚੱਲ ਜਾਵੇਗਾ ਕੇ ਇਸ ਵਾਰ ਮੌਸਮ ਕਿਸ ਤਰਾਂ ਦਾ ਰਹੇਗਾ |
ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਰਾਹਤ ਮਿਲੇਗੀ ਕਿਓਂਕਿ ਪੰਜਾਬ ਦੇ ਜ਼ਿਆਦਾਤਰ ਕਿਸਾਨ ਝੋਨੇ ਦੀ ਬਿਜਾਈ ਕਰਦੇ ਹਨ ਅਤੇ ਜੇਕਰ ਸਮੇ ਸਿਰ ਤੇ ਠੀਕ ਮਾਤਰਾ ਵਿੱਚ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਵਾਸਤੇ ਬਹੁਤ ਵਧੀਆ ਗੱਲ ਹੈ ਕਿਓਂਕਿ ਇਸ ਨਾਲ ਝੋਨੇ ਦੀ ਚੰਗੀ ਪੈਦਾਵਾਰ ਹੋਵੇਗੀ



error: Content is protected !!