BREAKING NEWS
Search

ਮਾਤਾ ਪਿਤਾ ਨੇ ਕੀਤੀ ਆਤਮ ਹੱਤਿਆ 4 ਸਾਲ ਦੀ ਬੱਚੀ 2 ਮਹੀਨੇ ਦੇ ਭਰਾ ਦੇ ਲਈ ਬਣ ਗਈ ਮਾਂ

ਆਮ ਤੌਰ ਤੇ ਭੈਣ ਭਰਾ ਦਾ ਪਿਆਰ ਅਤੇ ਸਨੇਹ ਦੁਨੀਆਂ ਵਿੱਚ ਸਭ ਓ ਅਲੱਗ ਹੁੰਦਾ ਹੈ ਇਹ ਰਿਸ਼ਤਾ ਅਜਿਹਾ ਹੈ ਜਿਥੇ ਦੋਸਤੀ ਵੀ ਹੈ ਅਤੇ ਨੋਕ ਝੋਕ ਵੀ ਜੇਕਰ ਭੈਣ ਭਰਾ ਤੋਂ ਵੱਡੀ ਹੁੰਦੀ ਹੈ ਤਾ ਉਹ ਇੱਕ ਮਾਂ ਦੀ ਤਰ੍ਹਾਂ ਆਪਣੇ ਭਰਾ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਜੇਕਰ ਭਰਾ ਵੱਡਾ ਹੁੰਦਾ ਹੈ ਤਾ ਉਹ ਆਪਣੀ ਭੈਣ ਦਾ ਪਿਤਾ ਦੀ ਤਰ੍ਹਾਂ ਖਿਆਲ ਰੱਖਦਾ ਹੈ ਅਜਿਹਾ ਹੀ ਇਕ ਮਾਮਲਾ ਅੱਜ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਘਰ ਵਿਚ ਛੋਟੇ ਭੈਣ ਭਰਾ ਰਹਿੰਦੇ ਹਨ ਤਾ ਅਕਸਰ ਦੋਨਾਂ ਵਿੱਚ ਲੜਾਈ ਹੁੰਦੀ ਹੈ ਚਾਹੇ ਕੁਝ ਵੀ ਹੋ ਜਾਵੇ ਦੋਨੋ ਬਿਨਾ ਲੜੇ ਤਾ ਰਹਿਣ ਹੀ ਨਹੀਂ ਸਕਦੇ ਹਨ ਉਹ ਕਹਾਵਤ ਹੈ ਨਾ ਜੋ ਜਿੰਨਾ ਲੜਦਾ ਹੈ ਪਿਆਰ ਵੀ ਉਨ੍ਹਾਂ ਹੀ ਕਰਦਾ ਹੈ ਵੱਡੇ ਭਰਾ ਭੈਣ ਆਪਣੇ ਛੋਟੇ ਭਰਾ ਭੈਣ ਦੇ ਪ੍ਰਤੀ ਕਾਫੀ ਹਿਫਜਤੀ ਹੁੰਦੇ ਹਨ ਮਾਂ ,ਬਾਪ ਜਾ ਕੋਈ ਬਾਹਰੀ ਬੰਦਾ ਚਾਹੇ ਵੱਡਿਆਂ ਦੀ ਕਿੰਨੀ ਵੀ ਡਾਟ ਪੈ ਜਾਵੇ ਪਰ ਛੋਟਾ ਭਰਾ ਜਾ ਭੈਣ ਨੂੰ ਹਲਕੀ ਵੀ ਤਕਲੀਫ ਹੋਣ ਤੇ ਦਿਮਾਗ ਸੁੰਨ ਜਿਹਾ ਹੋ ਜਾਂਦਾ ਹੈ।

ਇਹਨਾਂ ਦਿਨਾਂ ਸੋਸ਼ਲ ਮੀਡੀਆ ਇਕ ਅਜਿਹੀ ਹੀ ਵੱਡੀ ਭੈਣ ਦੀ ਕਹਾਣੀ ਕਾਫੀ ਸ਼ੇਅਰ ਅਤੇ ਪੰਸਦ ਕੀਤੀ ਜਾ ਰਹੀ ਹੈ ਇਕ 4 ਸਾਲ ਦੀ ਬੱਚੀ ਨੇ 3 ਦਿਨ ਤੱਕ ਆਪਣੇ 2 ਮਹੀਨੇ ਦੇ ਭਰਾ ਨੂੰ ਸੰਭਲਿਆ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਮਰ ਚੁੱਕੇ ਸੀ ਮੀਡੀਆ ਰਿਪੋਰਟ ਦੇ ਅਨੁਸਾਰ ਕੁਝ ਦਿਨ ਪਹਿਲਾ ਲਾਸ ਐਂਜਲਸ ਦੇ ਇਕ ਫਲੈਟ ਦੇ ਅੰਦਰ ਤੋਂ ਕੁਝ ਗੁਆਂਢੀਆਂ ਨੇ ਇਕ ਭਰਾ ਅਤੇ ਭੈਣ ਨੂੰ ਘਰ ਤੋਂ ਬਾਹਰ ਕੱਢਿਆ ਸੀ ਜਾਚ ਵਿਚ ਪਤਾ ਲੱਗਾ ਕਿ ਜਿਸ ਦਿਨ ਬੱਚੇ ਮਿਲੇ ਉਸ ਤੋਂ 3 ਦਿਨ ਪਹਿਲਾ ਉਸਦੇ ਪਿਤਾ ਨੇ ਉਸਦੀ ਮਾਂ ਨੂੰ ਮਾਰ ਦਿੱਤਾ ਅਤੇ ਫਿਰ ਖੁਦ ਆਤਮ ਹੱਤਿਆ ਕਰ ਲਈ

ਜਿੱਥੇ ਇਕ 4 ਸਾਲ ਦੀ ਬੱਚੀ ਨੇ 3 ਦਿਨ ਤੱਕ ਆਪਣੇ 2 ਮਹੀਨੇ ਦੇ ਭਰਾ ਦਾ ਖਿਆਲ ਇਕ ਮਾਂ ਦੇ ਵਾਂਗ ਰੱਖਿਆ ਜਦਕਿ ਉਸਦੇ ਮਾਤਾ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਮੀਡੀਆ ਰਿਪੋਰਟ ਦੇ ਅਨੁਸਾਰ ਕੁਝ ਦਿਨ ਪਹਿਲਾ ਗੁਆਂਢੀਆਂ ਨੇ ਭੈਣ ਭਰਾ ਨੂੰ ਘਰ ਦੇ ਬਾਹਰ ਕੱਢ ਦਿੱਤਾ ਉਥੇ ਹੀ ਪੁਲਿਸ ਵਾਲਿਆਂ ਨੇ ਦੋਨੋ ਬਚਿਆ ਨੂੰ Department of Children and Family Services ਦੇ ਕੋਲ ਲੈ ਗਏ ਅਤੇ ਹੁਣ ਬੱਚੇ ਬਿਲਕੁਲ ਠੀਕ ਹਨ।

3 ਦਿਨ ਤੱਕ ਰਹੇ ਭੁੱਖੇ :- ਬੱਚੀ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਉਹਨਾਂ ਨੇ ਕੁਝ ਨਹੀਂ ਖਾਇਆ ਅਤੇ ਮਾਸੂਮੀਅਤ ਭਰੇ ਲਿਹਾਜ ਨਾਲ ਕਿਹਾ ਕਿ ਉਸਦੇ ਮਾਤਾ ਪਿਤਾ ਸੌ ਰਹੇ ਸੀ ਉਥੇ ਹੀ 4 ਸਾਲ ਦੀ ਮਾਸੂਮ ਦਾ ਆਪਣੇ ਭਰਾ ਦੇ ਪ੍ਰਤੀ ਏਨਾ ਪਿਆਰ ਦੇਖ ਕੇ ਸ਼ੋਸ਼ਲ ਮੀਡੀਆ ਤੇ ਲੋਕ ਕਾਫੀ ਭਾਵੁਕ ਹੋ ਗਏ ਲੋਕਾਂ ਦਾ ਕਹਿਣਾ ਹੈ ਕਿ ਇਸ ਦੁਨੀਆਂ ਵਿਚ ਸਭ ਤੋਂ ਪਿਆਰਾ ਰਿਸ਼ਤਾ ਹੈ



error: Content is protected !!