BREAKING NEWS
Search

ਮਾਤਾ ਨੂੰ ਘਰੋਂ ਕੱਢਣ ਵਾਲੀ ਵਾੲਿਰਲ ਵੀਡੀਓ ਤੇ ਰਾਗੀ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦਾ ਸਪਸ਼ਟੀਕਰਨ!

ਸਾਨੂੰ ਸਭ ਨੂੰ ਪਤਾ ਹੈ ਕਿ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਬੁਜਰਗ ਮਾਤਾ ਗੁਰੂਦਵਾਰਾ ਸਾਹਿਬ ਚ ਪੈਸੇ ਮੰਗ ਰਹੀ ਹੈ ਜਿਸ ਚ ਉਹ ਬੋਲਦੀ ਪਈ ਹੈ ਕਿ ਮੈਂ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਂ ਹਾਂ ਤੇ ਮੈਨੂੰ ਮੇਰੇ ਪੁੱਤ ਨੇ ਘਰੋਂ ਬਾਹਰ ਕੱਢਿਆ ਹੈ ਇਸ ਵੀਡੀਓ ਦੇ ਆਉਣ ਕਰਕੇ ਸਿੱਖ ਭਾਈਚਾਰੇ ਚ ਗੁਰਪ੍ਰੀਤ ਸਿੰਘ ਪ੍ਰਤੀ ਕਾਫੀ ਰੋਸ ਪਾਇਆ ਗਿਆ ਜਿਸ ਕਰਕੇ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੂੰ ਸਪਸ਼ਟੀਕਰਨ ਦੇਣ ਲਈ ਆਖਰਕਾਰ ਸਾਹਮਣੇ ਆਉਣਾ ਪਿਆ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਤੇ ਵੀਡੀਓ ਅਪਲੋਡ ਕਰੀ ਹੈ
ਜਿਸ ਚ ਉਹ ਆਪਣੀਆਂ ਮਾਸੀਆਂ ਨਾਲ ਆਪਣਾ ਸਪਸ਼ਟੀਕਰਨ ਰੱਖਿਆ ਹੈ ਉਨਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਕਿਸ ਦੇ ਪਿੱਛੇ ਲੱਗ ਕਿ ਮਾਂ ਪੁੱਤ ਦੇ ਰਿਸ਼ਤੇ ਚ ਦਰਾੜ ਪਾ ਰਾਹੀ ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਜਦੋਂ ਮੈਂ ਕੀਰਤਨ ਕਰਦਾ ਸੀ 2-3 ਮਹੀਨੇ ਬਾਹਰ ਹੀ ਰਹਿੰਦਾ ਸੀ ਤੇ ਬਾਅਦ ਚ ਪਤਾ ਲੱਗਾ ਕਿ ਮੇਰੀ ਮਾਂ ਲੋਕਾਂ ਨੂੰ ਪੈਸੇ ਵਿਆਜ ਤੇ ਦਿੰਦੀ ਸੀ ਜਦੋਂ ਉਨ੍ਹਾਂ ਦਾ ਘਰ ਆਉਣਾ ਸੀ ਗਰੀਬ ਔਰਤਾਂ ਆ ਕੇ ਤਰਲੇ ਮੰਨਤਾਂ ਕਰਦੀਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਦਾ ਬੰਦਾ ਮੇਰੀ ਮਾਂ ਨੂੰ ਮੇਰੇ ਖਿਲਾਫ ਭੜਕਾ ਰਿਹਾ ਤੇ ਮੇਰੇ ਮਾਤਾ ਨੂੰ ਸਾਡੇ ਨਾਲ ਮਿਲਣ ਨਹੀਂ ਦਿੰਦਾ ਹੈ।

ਮੇਰੀ ਮਾਂ ਨੇ ਬਹੁਤ ਲੋਕਾਂ ਦੇ ਪੈਸੇ ਗਹਿਣੇ ਆਦਿ ਦੱਬ ਰੱਖਿਆ ਹੈ ਜਿਸ ਕਰਕੇ ਸਾਨੂੰ ਕਾਫੀ ਲੋਕ ਪ੍ਰੇਸ਼ਾਨ ਕਰਨ ਲੱਗੇ ਗਏ ਸਨ ਜਿਸ ਕਰਕੇ ਸਾਨੂੰ ਖਤਰਾ ਸੀ ਅਸੀ ਆਪਣਾ ਘਰ ਬਦਲ ਕੇ ਚੰਡੀਗੜ੍ਹ ਰਹਿਣ ਲੱਗ ਗਏ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੇਰੀ ਮਾਂ ਮੇਰੀ ਭੈਣ ਦੇ ਘਰ ਰਾਜੀ ਖੁਸ਼ੀ ਰਹਿੰਦੀ ਹੈ।ਇਹ ਸੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦਾ ਆਪਣਾ ਪੱਖ। ਜਿਹੜੀ ਸੰਗਤ ਨੂੰ ਇਸ ਮਸਲੇ ਦਾ ਪਤਾ ਨਹੀ ਹੈ ਉਹ ਪਹਿਲਾਂ ਵਾਲੀ ਵੀਡੀਓ ਜਰੂਰ ਦੇਖਣ ਜੀ ।



error: Content is protected !!