ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇੱਕ ਔਰਤ ਹੱਥ ਜੋੜ ਕੇ ਅਕਾਲ ਤਖ਼ਤ ਅੱਗੇ ਫਰਿਆਦ ਕਰਦੀ ਹੈ ਕਿ ਉਹ ਹਿੰਦੂ ਧਰਮ ਨਾਲ ਸਬੰਧ ਰੱਖਦੀ ਹੈ ਉਸ ਦੀਆਂ ਤਿੰਨ ਲੜਕੀਆਂ ਹਨ। ਉਸ ਦੀ ਇੱਕ ਲੜਕੀ ਨੂੰ ਕੋਈ ਲੜਕਾ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਦੀ ਵਜ੍ਹਾ ਕਰਕੇ ਉਸ ਲੜਕੀ ਨੇ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਹੈ। ਉਹ ਲੜਕਾ ਮਾਂ ਨੂੰ ਵੀ ਧਮਕੀਆਂ ਦਿੰਦਾ ਹੈ।
ਪੁਲਿਸ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦੀ। ਜਦੋਂ ਇਹ ਗੱਲ ਜੱਥਾ ਅਕਾਲ ਤਖ਼ਤ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਪੀੜਤ ਔਰਤ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ। ਜੱਥਾ ਅਕਾਲ ਤਖ਼ਤ ਦੇ ਜੁਝਾਰੂ ਸਿੱਖ ਨੇ ਮੀਡੀਆ ਨੂੰ ਦੱਸਿਆ ਕਿ ਕਈ ਸਿੰਘ ਇਸ ਹਿੰਦੂ ਔਰਤ ਦੇ ਘਰ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਦੋਂ ਲੜਕੀ ਸਕੂਲ ਵਿਚ ਪੜ੍ਹਦੀ ਸੀ। ਉਹ ਲੜਕਾ ਵੀ ਉਦੋਂ ਇਸ ਦੇ ਨਾਲ ਪੜ੍ਹਦਾ ਸੀ। ਉਸ ਸਮੇਂ ਤੋਂ ਹੀ ਇਹ ਲੜਕਾ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ।
ਤੰਗ ਹੋਣ ਕਾਰਨ ਇਸ ਲੜਕੀ ਨੇ ਆਪਣੀ ਪੜ੍ਹਾਈ ਵੀ ਵਿਚਾਲੇ ਹੀ ਛੱਡ ਦਿੱਤੀ। ਇਸ ਲੜਕੀ ਦਾ ਜੱਜ ਬਣਨ ਦਾ ਸੁਪਨਾ ਸੀ। ਜੋ ਇਸ ਬਦਮਾਸ਼ ਨੇ ਤੋੜ ਦਿੱਤਾ ਜੱਥਾ ਅਕਾਲ ਤਖ਼ਤ ਦੇ ਸਿੰਘਾਂ ਨੇ ਉਸ ਲੜਕੇ ਤੱਕ ਪਹੁੰਚ ਕੀਤੀ। ਜੋ ਲੜਕੀ ਨੂੰ ਪ੍ਰੇਸ਼ਾਨ ਕਰਦਾ ਸੀ। ਉਸ ਨੂੰ ਫੜ ਕੇ ਥਾਣੇ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਦੀ ਪੁਲਿਸ ਨੇ ਚੰਗੀ ਲਾਭਾ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿੰਘਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਸਾਰਾ ਮਸਲਾ ਹੱਲ ਹੋ ਚੁੱਕਾ ਹੈ।
ਉਸ ਔਰਤ ਦੁਆਰਾ ਵਾਇਰਲ ਕੀਤੀ ਗਈ। ਵੀਡੀਓ ਨੂੰ ਹੁਣ ਸ਼ੇਅਰ ਨਾ ਕੀਤਾ ਜਾਵੇ। ਜੇਕਰ ਕਿਸੇ ਵੀ ਧਰਮ ਦੀ ਧੀ ਭੈਣ ਨੂੰ ਕੋਈ ਨਾਜਾਇਜ਼ ਤੰਗ ਕਰਦਾ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਮਾਂ ਨੇ ਕੀਤੀ ਸੀ ਸਿੱਖਾਂ ਨੂੰ ਫਰਿਆਦ, ਸਿੰਘਾਂ ਨੇ ਹਿੰਦੂ ਪਰਿਵਾਰ ਦੀ ਧੀ ਨੂੰ ਤੰਗ ਕਰਨ ਵਾਲਾ ਬਦਮਾਸ਼ ਕੀਤਾ ਸਿੱਧਾ, ਦੇਖੋ ਵੀਡੀਓ
ਤਾਜਾ ਜਾਣਕਾਰੀ