BREAKING NEWS
Search

ਮਾਂ ਨੇ ਆਪਣੀ ਕਰਤੂਤ ਲੁਕਾਉਣ ਲਈ ਆਪਣੇ ਬੱਚਿਆਂ ਨਾਲ ਜੋ ਕੀਤਾ ਦੇਖ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਸਿਆਣਿਆਂ ਨੂੰ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ ਮਾਂ ਸ਼ਬਦ ਅਤੇ ਰਿਸ਼ਤਾ ਉਹ ਹੁੰਦਾ ਹੈ , ਜੋ ਹਰ ਜਗ੍ਹਾ ਤੇ ਆਪਣੇ ਬੱਚਿਆਂ ਨੂੰ ਮਹਿਫੂਜ਼ ਕਰਦੀ ਹੈ। ਕਿਉ ਕਿ ਰੱਬ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਸੀ ਇਸ ਲਈ ਉਸ ਵੱਲੋਂ ਮਾਂ ਨੂੰ ਬਣਾਇਆ ਗਿਆ। ਦੁਨੀਆ ਵਿਚ ਮਾਂ ਹੀ ਇਕ ਅਜਿਹਾ ਰਿਸ਼ਤਾ ਹੈ ਜੋ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿਚ ਹਰ ਖੁਸ਼ੀ ਦਿੰਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਆਪਣੇ ਉਪਰ ਲੈ ਲੈਂਦੀ ਹੈ। ਮਾਂ ਉਹ ਹੁੰਦੀ ਹੈ ਜੋ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਆਪਣੀ ਹਰ ਖੁੱਸ਼ੀ ਉਨ੍ਹਾਂ ਦੀ ਜ਼ਿੰਦਗੀ ਉੱਪਰ ਨਿਸ਼ਾਵਰ ਕਰ ਦਿੰਦੀ ਹੈ। ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਕਿ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੇ ਹਨ। ਹੁਣ ਮਾਂ ਵੱਲੋਂ ਆਪਣੀ ਕਰਤੂਤ ਲੁਕਾਉਣ ਲਈ ਆਪਣੇ ਬੱਚਿਆਂ ਨਾਲ ਅਜਿਹਾ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ, ਜਿੱਥੇ ਕਨੈਕਟੀਕਟ ਦੀ ਰਹਿਣ ਵਾਲੀ ਪੇਸ਼ੇ ਤੋਂ ਇੱਕ ਅਧਿਆਪਕਾ ਕੇਰੀ ਕੇਵੀਆਸਕਾ ਵੱਲੋਂ ਆਪਣੇ ਬੁਆਏਫ੍ਰੈਂਡ ਨਾਲ ਤਿੰਨ ਦਿਨ ਸੈਰ ਤੇ ਜਾਣਾ ਉਸ ਨੂੰ ਐਨਾ ਜ਼ਿਆਦਾ ਮਹਿੰਗਾ ਪਿਆ ਹੈ ਕਿ ਪੁਲਿਸ ਵੱਲੋਂ ਉਸ ਨੂੰ ਆਪਣੇ ਬੱਚਿਆਂ ਪ੍ਰਤੀ ਅਣਗਹਿਲੀ ਵਰਤਣ ਕਾਰਨ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਜਿਸ ਨੂੰ ਹੁਣ ਜਮਾਨਤ ਉੱਪਰ ਛੱਡਿਆ ਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਹੁਣ 25 ਜਨਵਰੀ ਨੂੰ ਕੀਤੀ ਜਾਵੇਗੀ। ਇਸ ਮਾ ਵੱਲੋਂ ਆਪਣੇ ਦੋ ਬੱਚਿਆਂ ਨੂੰ ਤਿੰਨ ਦਿਨ ਤੱਕ ਘਰ ਦੇ ਬੇਸਮੈਂਟ ਵਿੱਚ ਬੰਦ ਕਰਕੇ ਰੱਖਿਆ ਗਿਆ।

ਬੱਚਿਆਂ ਵੱਲੋਂ ਤਿੰਨ ਦਿਨ ਘਰ ਵਿੱਚ ਜਿੱਥੇ ਸਨੈਕਸ ਅਤੇ ਟੋਫੀਆ ਖਾ ਕੇ ਗੁਜਾਰਾ ਕੀਤਾ ਗਿਆ। ਉਥੇ ਹੀ ਬੱਚਿਆਂ ਨੂੰ ਘਰ ਵਿਚ ਲਾਈਟ ਜਗਾਉਣ ਉੱਪਰ ਵੀ ਮਨਾਹੀ ਕੀਤੀ ਗਈ ਸੀ। ਮਾ ਵੱਲੋਂ ਬੱਚਿਆਂ ਨੂੰ ਮੈਸਜ ਭੇਜ ਕੇ ਸਖਤ ਹਦਾਇਤ ਦਿੱਤੀ ਗਈ ਕਿ ਉਹ ਘਰ ਤੋਂ ਬਾਹਰ ਨਾ ਜਾਣ, ਅਤੇ ਨਾ ਹੀ ਘਰ ਵਿੱਚ ਲਾਈਟ ਜਗਾਈ ਜਾਵੇ।

ਬੱਚਿਆਂ ਵੱਲੋਂ ਜਦੋਂ ਆਪਣੀ ਮਾਂ ਨੂੰ ਪੁੱਛਿਆ ਗਿਆ ਕਿ ਉਹ ਖਾਣੇ ਵਿਚ ਕੀ ਖਾਣਾ , ਤਾਂ ਮਾਂ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਸੀ ਕਿ ਜੋ ਵੀ ਘਰ ਵਿੱਚ ਹੈ, ਉਹ ਹੀ ਖਾ ਲਓ। ਬੱਚਿਆਂ ਨੂੰ ਵਾਸ਼ਰੂਮ ਜਾਣ ਵਾਸਤੇ ਵੀ ਆਖਿਆ ਗਿਆ ਸੀ ਕਿ ਲਾਈਟ ਨਾ ਜਗਾਈ ਜਾਵੇ। ਮਾ ਵੱਲੋਂ ਜਿਥੇ ਆਪਣੇ ਦੋ ਪੁੱਤਰਾਂ ਨੂੰ ਘਰ ਵਿਚ ਕੁੱਤੇ ਦੇ ਸਹਾਰੇ ਛੱਡ ਦਿੱਤਾ ਗਿਆ ਸੀ। ਉਥੇ ਹੀ ਬੱਚਿਆਂ ਦੀ ਮਾਂ ਦਾ ਪਿਤਾ ਤੋਂ ਤਲਾਕ ਹੋਣ ਕਾਰਨ ਵੱਖਰੇ ਰਹਿਣ ਤੋਂ ਬਾਅਦ ਪਤੀ ਵੱਲੋਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ।



error: Content is protected !!