BREAKING NEWS
Search

ਮਾਂ ਦੇ ਦੂਜੇ ਵਿਆਹ ਤੇ ਬੇਟੇ ਨੇ ਸੋਸ਼ਲ ਮੀਡਿਆ ਤੇ ਲਿਖਿਆ ਇੱਕ ਭਾਵੁਕ ਨੋਟ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੀਤਾ ਸ਼ੇਅਰ

ਇੱਕ ਮੁੰਡੇ ਨੇ ਮਾਂ ਦੇ ਦੂਜੇ ਵਿਆਹ ਤੇ ਵਧਾਈ ਦਿੱਤੀ ਹੈ ਜੋ ਸੋਸ਼ਲ ਮੀਡਿਆ ਤੇ ਵਾਇਰਲ ਹੋ ਗਿਆ ਹੈ। ਕੇਰਲ ਦੇ ਰਹਿਣ ਵਾਲੇ ਗੋਕੁਲ ਸ਼੍ਰੀ ਧਰ ਨੇ ਆਪਣੀ ਮਾਂ ਦੇ ਦੂਜੇ ਵਿਆਹ ਤੇ ਉਹਨਾਂ ਨੂੰ ਵਧਾਈ ਦਿੱਤੀ ਸੀ ਅਤੇ ਫੋਟੋ ਵੀ ਪੋਸਟ ਕੀਤੀ। ਉਸਦੇ ਫੇਸਬੁੱਕ ਪੋਸਟ ਤੇ ਇਕ ਦਿਨ ਵਿਚ ਹੀ 3100 ਤੋਂ ਵੱਧ ਕੰਮੈਂਟ ਆਏ ਅਤੇ 3500 ਲੋਕਾਂ ਨੇ ਸ਼ੇਅਰ ਕੀਤਾ। ਗੋਕੁਲ ਨੇ ਆਪਣੀ ਮਾਂ ਦੇ ਲਈ ਲਿਖੇ ਭਾਵੁਕ ਪੋਸਟ ਵਿੱਚ ਕਿਹਾ ਹੈ ਕਿ ਉਸਦੀ ਮਾਂ ਨੇ ਆਪਣੇ ਪਹਿਲੇ ਵਿਆਹ ਵਿੱਚ ਬਹੁਤ ਦੁੱਖ ਸਹੇ।

ਉਹਨਾਂ ਸਰੀਰਿਕ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਅਤੇ ਇਹ ਸਭ ਆਪਣੇ ਬੇਟੇ ਦੀ ਪ੍ਰਵਰਸਿਸ਼ ਦੇ ਲਈ ਉਹਨਾਂ ਸੇਹਾ। ਮਾਂ ਦੇ ਦੂਜੇ ਵਿਆਹ ਤੇ ਖੁਸ਼ੀ ਜਤਾਉਂਦੇ ਹੋਏ ਉਹਨਾਂ ਲਿਖਿਆ ਕਿ ਮੇਰੇ ਲਈ ਇਸ ਤੋਂ ਜਿਆਦਾ ਖੁਸ਼ੀ ਦੀ ਗੱਲ ਕੁਝ ਹੋਰ ਹੀ ਨਹੀਂ ਹੋ ਸਕਦੀ ਹੈ।

ਗੋਕੁਲ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਇੱਕ ਔਰਤ ਜਿਸਨੇ ਆਪਣੀ ਜ਼ਿੰਦਗੀ ਮੇਰੇ ਲਈ ਕੁਰਬਾਨ ਕਰ ਦਿੱਤੀ। ਇੱਕ ਖਰਾਬ ਵਿਆਹ ਵਿੱਚ ਉਸਨੇ ਬਹੁਤ ਕੁਝ ਸਹਿਆ ਕਈ ਵਾਰ ਮੈ ਉਹਨਾਂ ਨੂੰ ਸਰੀਰਿਕ ਹਿੰਸਾ ਦੇ ਬਾਅਦ ਮੱਥੇ ਤੋਂ ਖੂਨ ਡਿੱਗਦੇ ਦੇਖਿਆ ਸੀ। ਮੈ ਕਈ ਵਾਰ ਉਸਨੂੰ ਪੁੱਛਿਆ ਕਿ ਉਹ ਇਹ ਸਭ ਕਿਉਂ ਬਰਦਾਸ਼ਤ ਕਰ ਰਹੀ ਹੈ। ਮੈਨੂੰ ਯਾਦ ਹੈ ਕਿ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਉਹ ਸਭ ਕੁਝ ਮੇਰੇ ਲਈ ਸਹਿ ਸਕਦੀ ਹੈ।

ਗੋਕੁਲ ਨੇ ਅੱਗੇ ਲਿਖੀਆ ਹੈ ਕਿ ਮੇਰੀ ਮਾਂ ਨੇ ਆਪਣੀ ਪੂਰੀ ਜਵਾਨੀ ਮੇਰੇ ਲਈ ਕੁਰਬਾਨ ਕਰ ਦਿੱਤੀ ਹੁਣ ਉਸਦੇ ਆਪਣੇ ਬਹੁਤ ਸਾਰੇ ਸੁਪਨੇ ਹਨ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਮੌਕਾ ਮੇਰੇ ਕੋਲ ਕਹਿਣ ਲਈ ਜ਼ਿਆਦਾ ਕੁਝ ਨਹੀਂ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਇਹ ਕੁਝ ਅਜਿਹਾ ਹੈ ਜਿਸਨੂੰ ਮੈਨੂੰ ਕੁਝ ਲੁਕਾਉਣ ਦੀ ਲੋੜ ਨਹੀਂ ਹੈ

ਮਾਂ ਤੁਹਾਡੀ ਵਿਆਹੀ ਜ਼ਿੰਦਗੀ ਬਹੁਤ ਖੁਸ਼ਹਾਲ ਰਹੇ। ਉਸਦਾ ਕਹਿਣਾ ਹੈ ਕਿ ਫੇਸਬੁੱਕ ਤੇ ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਪਹਿਲਾ ਉਹ ਬਹੁਤ ਝਿਝਕ ਰਿਹਾ ਸੀ ਕਿਉਂਕਿ ਮੈਨੂੰ ਅਜਿਹਾ ਲੱਗਦਾ ਸੀ ਕਿ ਮੇਰੇ ਇਸ ਵਿਚਾਰ ਨੂੰ ਸਮਾਜ ਦੇ ਕੁਝ ਲੋਕ ਸਹੀ ਤਰੀਕੇ ਨਾਲ ਨਹੀਂ ਲੈਣਗੇ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ ਮੀਡਿਆ ਵਿਚ ਜੰਮ ਕੇ ਤਰੀਫ ਹੋ ਰਹੀ ਹੈ। ਉਸਨੇ ਆਪਣੀ ਪੋਸਟ ਵਿਚ ਆਪਣੀ ਮਾਂ ਅਤੇ ਉਹਨਾਂ ਦੇ ਦੂਜੇ ਪਤੀ ਦੀ ਫੋਟੋ ਵੀ ਸ਼ੇਅਰ ਕੀਤੀ ਹੈ।error: Content is protected !!