BREAKING NEWS
Search

ਮਾਂ ਖਾਂਦੀ ਸੀ 24 ਸਾਲ ਤੋਂ ਇਕ ਹੀ ਪਲੇਟ ਚ ਖਾਣਾ, ਮੌਤ ਤੋਂ ਬਾਅਦ ਪੁੱਤ ਨੇ ਖੋਲਿਆ ਰਾਜ ਤਾਂ ਹਰੇਕ ਹੋਇਆ ਇਮੋਸ਼ਨਲ

ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਸ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਜਿੱਥੇ ਸਾਰੇ ਰਿਸ਼ਤਿਆਂ ਤੋਂ ਉੱਪਰ ਪਰਮਾਤਮਾ ਵੱਲੋਂ ਇਕ ਮਾਂ ਦੇ ਰਿਸ਼ਤੇ ਨੂੰ ਬਣਾਇਆ ਗਿਆ ਹੈ। ਉਥੇ ਹੀ ਮਾਂ ਵੱਲੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਦੇਖਦੇ ਹੋਏ ਆਪਣੀਆਂ ਸਾਰੀਆਂ ਖ਼ੁਸ਼ੀਆਂ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਰੱਬ ਵਲੋ ਮਾਂ ਨੂੰ ਅਜਿਹਾ ਬਣਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੀਆਂ ਸਾਰੀਆਂ ਮੁਸੀਬਤਾਂ ਨੂੰ ਆਪਣੇ ਉਪਰ ਲੈ ਲੈਂਦੀ ਹੈ। ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਮਾਵਾਂ ਵੱਲੋਂ ਆਪਣੇ ਬੱਚਿਆਂ ਦੀ ਖ਼ੁਸ਼ੀ ਦੇ ਲਈ ਕਈ ਅਜਿਹੇ ਤਿਆਗ ਵੀ ਕਰ ਦਿੱਤੇ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਉੱਥੇ ਹੀ ਬਹੁਤ ਸਾਰੇ ਬੱਚੇ ਵੀ ਆਪਣੇ ਮਾਪਿਆਂ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਹੁਣ ਇਥੇ ਇੱਕ ਮਾਂ 24 ਸਾਲਾਂ ਤੋਂ ਇਕ ਪਲੇਟ ਵਿੱਚ ਖਾਣਾ ਖਾਂਦੀ ਆ ਰਹੀ ਸੀ ਜਿਸ ਦੇ ਬਾਰੇ ਮੌਤ ਤੋਂ ਬਾਅਦ ਰਾਜ ਪੁੱਤ ਵੱਲੋਂ ਖੋਲ੍ਹਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿੱਥੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਥੇ ਹੀ ਲੋਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਜਿੱਥੇ ਪੁੱਤਰ ਵੱਲੋਂ ਆਪਣੀ ਮਾਂ ਦੇ ਇਸ ਰਾਜ ਨੂੰ ਵੀਡੀਓ ਰਾਹੀ ਸਾਂਝਾ ਕੀਤਾ ਗਿਆ ਹੈ। ਜਿੱਥੇ ਵਿਕਰਮ ਨਾਂ ਦੇ ਇੱਕ ਨੌਜਵਾਨ ਨੂੰ ਵੱਲੋਂ ਟਵਿੱਟਰ ਉੱਪਰ ਆਪਣੀ ਮਾਂ ਦੀ ਇਕ ਪਲੇਟ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਦੀ ਮਾਂ ਪਿਛਲੇ 24 ਸਾਲਾਂ ਤੋਂ ਖਾਣਾ ਖਾਂਦੀ ਆ ਰਹੀ ਸੀ।

ਜਿਸ ਬਾਰੇ ਉਸ ਨੇ ਦੱਸਿਆ ਕਿ ਉਸ ਦੀ ਭੈਣ ਵੱਲੋਂ ਦੱਸਿਆ ਗਿਆ ਕਿ ਇਸ ਪਲੇਟ ਵਿਚ ਉਸਦੀ ਮਾਂ ਇਸ ਲਈ ਖਾਣਾ ਖਾਂਦੀ ਸੀ ਕਿਉਂਕਿ ਉਸ ਵਿਅਕਤੀ ਵੱਲੋਂ ਇਹ ਪਲੇਟ 1999 ਵਿੱਚ ਕਲਾਸ ਵਿੱਚ ਇਨਾਮ ਵਿਚ ਦਿੱਤੀ ਗਈ ਸੀ। ਉਸ ਦੀ ਮਾਂ ਵੱਲੋਂ ਇਸ ਪਲੇਟ ਵਿੱਚ ਇਸ ਲਈ ਖਾਣਾ ਖਾਧਾ ਜਾਂਦਾ ਸੀ ਕਿਉਂਕਿ ਉਸ ਦੇ ਪੁੱਤਰ ਵੱਲੋਂ ਜਿੱਤੀ ਹੋਈ ਪਲੇਟ ਸੀ।

ਜਿੱਥੇ ਇਹ ਇੱਕ ਛੋਟੀ ਜਿਹੀ ਪਲੇਟ ਸੀ ਉਥੇ ਹੀ ਇਸ ਵਿੱਚ ਮਾਂ ਤੋਂ ਇਲਾਵਾ ਵਿਕਰਮ ਅਤੇ ਉਸ ਦੀ ਭਤੀਜੀ ਖਾਣਾ ਖਾਂਦੇ ਸਨ। ਹੁਣ ਮਾਂ ਦੇ ਦੇਹਾਂਤ ਤੋਂ ਬਾਅਦ ਇਹ ਰਾਜ਼ ਖੁੱਲ੍ਹਿਆ ਹੈ ਜਿਸ ਨੂੰ ਬਿਕਰਮ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੇ ਕੀਤਾ ਗਿਆ ਹੈ ਅਤੇ ਲੋਕਾਂ ਵੱਲੋਂ ਵੱਖ-ਵੱਖ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।error: Content is protected !!