BREAKING NEWS
Search

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ 

ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਸਭ ਦਾ ਹੀ ਦਿਲ ਜਿੱਤਿਆ ਗਿਆ ਹੈ। ਜਿਨਾਂ ਵਿੱਚ ਕਈ ਵੱਡੇ ਨਾਮ ਸ਼ਾਮਿਲ ਹਨ। ਇਸੇ ਵਿਚਾਲੇ ਹੁਣ ਪੰਜਾਬੀ ਇੰਡਸਟਰੀ ਤੋਂ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮਸ਼ਹੂਰ ਪੰਜਾਬੀ ਐਕਟਰ ਦੇ ਘਰ ਭਿਆਨਕ ਅੱਗ ਲੱਗ ਗਈ ਤੇ ਜਿਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਪਾ ਕੇ ਦਿੱਤੀ ਗਈ। ਦਸਦਿਆਂ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕੰਵਲਜੀਤ ਸਿੰਘ ਦੇ ਮੁੰਬਈ ਸਥਿਤ ਘਰ ‘ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ l

ਜਿਸ ਦੀ ਜਾਣਕਾਰੀ ਖੁਦ ਕੰਵਲਜੀਤ ਨੇ ਸਾਂਝੀ ਕੀਤੀ । ਅਦਾਕਾਰ ਨੇ ਆਪਣੇ ਘਰ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ l ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਸ ਇਹੀ ਕਹਿਣ ਲਈ ਅਸੀਂ ਸਾਰੇ ਸੁਰੱਖਿਅਤ ਹਾਂ। ਅਸੀਂ ਮਾਂ ਨਾਲ ਲੋਨਾਵਾਲਾ ਚਲੇ ਗਏ। ਇਹ ਬਹੁਤ ਹੀ ਮੰਦਭਾਗਾ ਸੀ। ਰੱਬ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ l

ਲਿਫਟਾਂ ਵੱਡੇ ਪੱਧਰ ‘ਤੇ ਖਰਾਬ ਹਨ ਤੇ ਆਡਿਟ ਹੋਣ ਤੱਕ ਬਿਜਲੀ ਨਹੀਂ ਹੈ। ਹੁਣ ਜੇਕਰ ਗੱਲ ਕੀਤੀ ਜਾਵੇ ਕਵਲਜੀਤ ਸਿੰਘ ਦੀ ਤਾਂ ਦੱਸ ਦਈਏ ਕਿ ਕੰਵਲਜੀਤ ਸਿੰਘ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨl ਜਿਨ੍ਹਾਂ ‘ਚ ਹਰਭਜਨ ਮਾਨ ਨਾਲ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀ’, ‘ਕਪਤਾਨ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।

ਸੋ ਜਿਵੇਂ ਹੀ ਕਵਲਜੀਤ ਸਿੰਘ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਉਹਨਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਇਸ ਪੋਸਟ ਹੇਠਾਂ ਕਮੈਂਟ ਕਰਕੇ ਉਹਨਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਨਾ ਹੀ ਨਹੀਂ ਕਿ ਬਹੁਤ ਸਾਰੇ ਉਨਾਂ ਦੇ ਫੈਨਸ ਇਸ ਪੋਸਟ ਹੇਠਾਂ ਕਮੈਂਟ ਕਰਕੇ ਉਹਨਾਂ ਦਾ ਹੌਸਲਾ ਅਫਜ਼ਾਈ ਕਰਦੇ ਪਏ ਨੇ ਕਿ ਪਰਮਾਤਮਾ ਸਭ ਕੁਝ ਜਲਦੀ ਹੀ ਠੀਕ ਕਰੇਗਾ lerror: Content is protected !!