BREAKING NEWS
Search

ਮਸ਼ਹੂਰ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਹੋਇਆ ਪਾਈ ਪਾਈ ਲਈ ਮੁਹਤਾਜ, ਕਰ ਰਿਹਾ ਕੋਈ ਵੀ ਕੰਮ ਦੀ ਤਲਾਸ਼

ਆਈ ਤਾਜ਼ਾ ਵੱਡੀ ਖਬਰ 

ਸਿਆਣੇ ਅਕਸਰ ਸੱਚ ਹੀ ਆਖਦੇ ਹਨ ਕਿ ਇਨਸਾਨ ਦੀ ਚੜਾਈ ਹਮੇਸ਼ਾ ਨਹੀਂ ਰਹਿੰਦੀ, ਜਿੱਥੇ ਕੁਝ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਉਨ੍ਹਾਂ ਵੱਲੋਂ ਉਨ੍ਹਾਂ ਜਗ੍ਹਾ ਤੇ ਪਹੁੰਚਿਆ ਜਾਂਦਾ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਗਿਆ ਸੀ। ਜ਼ਿੰਦਗੀ ਦੇ ਇਸ ਸੁਨਹਿਰੇ ਪਲ ਨੂੰ ਜਿੱਥੇ ਲੋਕਾਂ ਵੱਲੋਂ ਉਨ੍ਹਾਂ ਇਨਸਾਨਾਂ ਨੂੰ ਪਲਕਾ ਤੇ ਬਠਾ ਕੇ ਰੱਖਿਆ ਜਾਂਦਾ ਹੈ। ਉਥੇ ਹੀ ਉਨ੍ਹਾਂ ਕੰਮਾਂ ਦੇ ਵਿੱਚ ਕਮੀ ਆ ਜਾਣ ਦੇ ਚੱਲਦਿਆਂ ਹੋਇਆਂ ਉਨ੍ਹਾਂ ਇਨਸਾਨਾਂ ਦੀ ਪਹਿਚਾਣ ਵੀ ਦੁਨੀਆ ਵਿੱਚ ਮੁਸ਼ਕਲ ਹੋ ਜਾਂਦੀ ਹੈ।

ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਵੱਖ-ਵੱਖ ਖੇਤਰਾਂ ਦੇ ਵਿਚ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਉਨ੍ਹਾਂ ਨੂੰ ਆਪਣੀ ਜਿੰਦਗੀ ਦੇ ਵਿੱਚ ਕੰਮ ਤੋਂ ਬਾਅਦ ਅਸਤੀਫਾ ਦਿੱਤੇ ਜਾਣ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮਸ਼ਹੂਰ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਇਕ-ਇਕ ਪਾਈ ਲਈ ਮੁਹਤਾਜ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਕਟ ਦੀ ਦੁਨੀਆ ਵਿੱਚ ਆਪਣਾ ਇੱਕ ਵੱਖਰਾ ਸਥਾਨ ਰੱਖਣ ਵਾਲਾ ਕ੍ਰਿਕਟਰ ਵਿਨੋਦ ਕਾਬਲੀ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਸਾਬਕਾ ਬੱਲੇਬਾਜ਼ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੰਦਾ ਰਿਹਾ ਹੈ।

ਉੱਥੇ ਕਿ ਉਨ੍ਹਾਂ ਵੱਲੋਂ ਕ੍ਰਿਕਟ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਗੁਜ਼ਾਰੇ ਦਾ ਇਕੋ ਇਕ ਬਚਿਆ ਹੈ ਉਹ ਹੈ ਵਿਨੋਦ ਕਾਂਬਲੀ ਨੂੰ ਬੀ ਸੀ ਸੀ ਆਈ ਤੋਂ ਆਉਣ ਵਾਲੀ ਪੈਨਸ਼ਨ। ਜਿੱਥੇ ਉਸ ਵੱਲੋਂ 30 ਹਜ਼ਾਰ ਰੁਪਏ ਦੀ ਪੈਨਸ਼ਨ ਨਾਲ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕੀਤਾ ਜਾ ਰਿਹਾ ਹੈ।

ਬੀਤੇ ਦਿਨੀਂ ਜਿੱਥੇ ਉਹ ਇੱਕ ਕੈਫੇ ਵਿੱਚ ਆਇਆ ਸੀ ਉਥੇ ਹੀ ਉਸ ਦੀ ਦਿੱਖ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਸਟਾਇਲਸ਼ ਕੈਂਪ ਅਤੇ ਸੋਨੇ ਦੀ ਚੇਨ ਦੇ ਵਿੱਚ ਨਜ਼ਰ ਆਉਣ ਵਾਲਾ ਕਾਬਲੀ ਜਿੱਥੇ ਬਹੁਤ ਸਧਾਰਨ ਢੰਗ ਨਾਲ ਆਪਣੇ ਇਕ ਦੋਸਤ ਦੀ ਕਾਰ ਵਿਚ ਆਇਆ ਸੀ। ਉੱਥੇ ਹੀ ਉਸ ਵੱਲੋਂ ਕ੍ਰਿਕਟ ਦੀ ਦੁਨੀਆ ਵਿੱਚ ਅਸਾਈਨਮੈਂਟ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਕ੍ਰਿਕਟ ਦੇ ਗੁਣ ਸਿਖਾਏ ਜਾ ਸਕਣ।error: Content is protected !!