ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਦੌਰਾਨ ਜਿੱਥੇ ਬਹੁਤ ਸਾਰੀਆਂ ਹਸਤੀਆਂ ਬੇਰੁਜ਼ਗਾਰ ਹੋ ਗਈਆਂ ਸਨ ਅਤੇ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰੀਆ। ਉੱਥੇ ਹੀ ਏਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਜਿੱਥੇ ਕਈ ਹਾਦਸਿਆਂ ਦਾ ਸ਼ਿਕਾਰ ਹੋਈਆਂ ਹਨ। ਉਥੇ ਹੀ ਕੁਝ ਲੋਕ ਵਾਪਰਨ ਵਾਲੇ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਏ ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇਸ ਮਸ਼ਹੂਰ ਗਾਇਕਾਂ ਦੀ ਅਚਾਨਕ ਘਰ ਵਿੱਚੋਂ ਲਾਸ਼ ਮਿਲੀ ਹੈ ਜਿਸ ਦੀ ਖਬਰ ਮਿਲਦੇ ਹੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਇੰਡਸਟਰੀ ਵਿੱਚ ਇੱਕ ਵਾਰ ਫਿਰ ਤੋਂ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਦਮ ਭੂਸ਼ਣ ਪ੍ਰਾਪਤ ਕਰਨ ਵਾਲੀ ਪ੍ਰਸਿੱਧ ਗਾਇਕਾ ਵਾਣੀ ਜੈ ਰਾਮ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ। ਦੱਸਿਆ ਗਿਆ ਹੈ ਕਿ ਜਿੱਥੇ ਅਚਾਨਕ ਹੀ ਚੇਨਈ ਦੇ ਘਰ ਵਿੱਚ 77 ਸਾਲਾ ਇਸ ਗਾਇਕਾ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਹੈ। ਉੱਥੇ ਹੀ ਵੱਖ-ਵੱਖ ਹਸਤੀਆਂ ਵੱਲੋਂ ਉਨ੍ਹਾਂ ਦੇ ਦਿਹਾਂਤ ਉਪਰ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਹੀ ਉਹਨਾਂ ਦੀ ਕੰਮ ਕਰਨ ਵਾਲੀ ਉਨ੍ਹਾਂ ਦੇ ਘਰ ਆਈ ਤਾਂ ਪੰਜ ਬਾਰ ਘੰਟੀ ਵਜਾ ਦੇਣ ਤੋਂ ਬਾਅਦ ਵੀ ਜਦੋਂ ਦਰਵਾਜਾ ਨਾ ਖੋਲ੍ਹਿਆ ਗਿਆ ਤਾਂ ਫਿਰ ਨੌਕਰਾਣੀ ਦੇ ਪਤੀ ਵੱਲੋਂ ਫ਼ੋਨ ਵੀ ਕੀਤਾ ਗਿਆ,ਕਿਸੇ ਵੱਲੋਂ ਫ਼ੋਨ ਨਾ ਚੁੱਕਣ ਦੇ ਚਲਦਿਆਂ ਹੋਇਆਂ ਜਿਥੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਇਹ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਹ ਪ੍ਰਸਿੱਧ ਗਾਇਕਾ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਹੈ।

ਨੌਕਰਾਣੀ ਨੇ ਦੱਸਿਆ ਕਿ ਇਹ ਗਾਇਕਾ ਆਪਣੇ ਘਰ ਵਿਚ ਇਕੱਲੀ ਹੀ ਰਹਿੰਦੀ ਸੀ। ਤਿੰਨ ਵਾਰ ਇਸ ਪ੍ਰਸਿੱਧ ਗਾਇਕਾਂ ਨੂੰ ਸਰਵੋਤਮ ਪਲੇਅਬੈਕ ਗਾਇਕਾਂ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਦਿੱਤਾ ਗਿਆ ਸੀ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਮਸ਼ਹੂਰ ਗਾਇਕਾ ਦੀ ਲਾਸ਼ ਅਚਾਨਕ ਮਿਲੀ ਘਰ ਚੋਂ, ਇੰਡਸਟਰੀ ਚ ਛਾਈ ਸੋਗ ਦੀ ਲਹਿਰ
ByadminFebruary 5, 2023Comments Off on ਮਸ਼ਹੂਰ ਗਾਇਕਾ ਦੀ ਲਾਸ਼ ਅਚਾਨਕ ਮਿਲੀ ਘਰ ਚੋਂ, ਇੰਡਸਟਰੀ ਚ ਛਾਈ ਸੋਗ ਦੀ ਲਹਿਰ
Previous Postਭਾਰਤੀ ਮੂਲ ਦੇ ਮੁੰਡੇ ਨੂੰ ਬਰਤਾਨੀਆ ਦੇਵੇਗਾ ਦੇਸ਼ ਧ੍ਰੋਹ ਦੀ ਸਜਾ, ਮਹਾਰਾਣੀ ਏਲਿਜਾਬੇਥ ਨੂੰ ਕੀਤੀ ਸੀ ਮਾਰਨ ਦੀ ਕੋਸ਼ਿਸ
Next Postਪਹਿਲੀ ਪਤਨੀ ਦੀ ਹੋਈ ਸੀ ਮੌਤ, ਦੂਜੀ ਹੋਈ ਕਿਸੇ ਹੋਰ ਨਾਲ ਫਰਾਰ ਤੀਜੀ ਦਾ ਦਾਜ ਲਈ ਕਰਤਾ ਕਤਲ