BREAKING NEWS
Search

ਮਸ਼ਹੂਰ ਅਦਾਕਾਰ ਦੀ ਅਚਾਨਕ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ , ਇੰਡਸਟਰੀ ਨੂੰ ਲਗਿਆ ਵੱਡਾ ਝਟਕਾ

ਆਈ ਤਾਜਾ ਵੱਡੀ ਖਬਰ 

ਜਿੱਥੇ ਸਾਲ 2024 ਵਿੱਚ ਕਾਫੀ ਕੁਝ ਪ੍ਰਾਪਤੀਆਂ ਦੇਸ਼ ਕਰਦਾ ਪਿਆ ਹੈ, ਦੇਸ਼ ਤਰੱਕੀ ਦੇ ਰਾਹ ਵੱਲ ਚਲਦਾ ਪਿਆ l ਪਰ ਇਸੇ ਵਿਚਾਲੇ ਇਸ ਸਾਲ ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਜਾ ਰਹੀਆਂ ਹਨ, ਜਿਨਾਂ ਨੇ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਵੱਡਾ ਨਾਮ ਕਮਾਇਆ । ਗੱਲ ਕੀਤੀ ਜਾਵੇ ਅਦਾਕਾਰੀ ਦੇ ਖੇਤਰ ਦੀ ਤਾਂ ਅਦਾਕਾਰੀ ਦੇ ਖੇਤਰ ਦੇ ਵਿੱਚ ਜਿੱਥੇ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਨਾਮ ਖੱਟਿਆ ਗਿਆ ਹੈ, ਉੱਥੇ ਹੀ ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਹਨ ਜਿਨਾਂ ਵੱਲੋਂ ਆਪਣੇ ਵੱਖਰੇ ਅੰਦਾਜ਼ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਗਿਆ ਹੈ। ਇਸੇ ਵਿਚਾਲੇ ਹੁਣ ਇਸ ਖੇਤਰ ਤੋਂ ਇੱਕ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆਈ l

ਅੱਜ ਇੱਕ ਅਜਿਹੀ ਹੀ ਹਸਤੀ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਤੇ ਉਨਾਂ ਦੇ ਜਾਣ ਦੇ ਨਾਲ ਫਿਲਮ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਹੋਇਆ ਹੈ l ਦਸਦਿਆਂ ਕਿ ਮਸ਼ਹੂਰ ਟੈਲੀਵਿਜ਼ਨ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ ਹੋ ਗਿਆ l ਉਨ੍ਹਾਂ ਨੇ 59 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਰਿਤੂਰਾਜ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਅਦਾਕਾਰ ਦੇ ਦੋਸਤ ਅਮਿਤ ਬਹਿਲ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ । ਇਨ੍ਹੀਂ ਦਿਨੀਂ ਅਦਾਕਾਰਾ ਰੂਪਾਲੀ ਗਾਂਗੁਲੀ ਫੇਮ ਸੀਰੀਅਲ ਅਨੁਮਪਾ ‘ਚ ਅਹਿਮ ਭੂਮਿਕਾ ਨਿਭਾਅ ਰਹੇ ਸੀ।

ਇਸ ਤੋਂ ਪਹਿਲਾਂ ਅਦਾਕਾਰ ਨੇ ਹੋਗੀ ਅਪਨੀ ਬਾਤ, ਜੋਤੀ, ਹਿਟਲਰ ਦੀਦੀ, ਸ਼ਪਥ, ਵਾਰੀਅਰ ਹਾਈ, ਅਦਾਲਤ ਤੇ ਆਹਟ, ਦੀਆ ਔਰ ਬਾਤੀ, ਯੇ ਰਿਸ਼ਤਾ ਕਯਾ ਕਹਿਲਾਤਾ ਹੈ,ਸੀਰੀਅਲਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ l ਇਸ ਹਸਤੀ ਦੇ ਫਾਨੀ ਸੰਸਾਰ ਤੋਂ ਜਾਣ ਦੇ ਨਾਲ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਬਹੁਤ ਸਾਰੀਆਂ ਹਸਤੀਆਂ ਵੱਲੋਂ ਅਦਾਕਾਰਾਂ ਦੀ ਤਸਵੀਰ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਜਰੀਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ lerror: Content is protected !!