ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ ਉਸ ਦੇ ਚੱਲਦੇ ਦੁਨੀਆ ਭਰ ਦੇ ਲੋਕ ਇਸ ਦੇ ਨਾਲ ਬੂਰੀ ਤਰ੍ਹਾਂ ਪ੍ਰਭਾਵਿਤ ਹਨ । ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਇਸ ਮਹਾਂਮਾਰੀ ਤੋਂ ਬਚਣ ਦੇ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਪਰ ਜਿਵੇਂ ਜਿਵੇਂ ਹੁਣ ਦੁਨੀਆਂ ਭਰ ਦੇ ਵਿੱਚੋਂ ਕੋਰੋਨਾ ਦੇ ਮਾਮਲੇ ਘੱਟ ਰਹੇ ਨੇ ਤੇ ਸਰਕਾਰਾਂ ਦੇ ਵੱਲੋਂ ਲਗਾਈਆਂ ਹੋਈਆਂ ਇਨ੍ਹਾਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਜਿਸ ਕਾਰਨ ਲੋਕਾਂ ਨੂੰ ਹੁਣ ਕੁਝ ਰਾਹਤ ਭਰਿਆ ਸਾਹ ਮਿਲ ਰਿਹਾ ਹੈ । ਗੱਲ ਕੀਤੀ ਜਾਵੇ ਉਡਾਣਾਂ ਦੀ ਤਾਂ ਹੁਣ ਸਰਕਾਰਾਂ ਦੇ ਵੱਲੋਂ ਉਡਾਣਾਂ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਗਿਆ ਹੈ ਤੇ ਹੁਣ ਮੁੜ ਤੋਂ ਪੂਰੇ ਦੇਸ਼ ਭਰ ਦੇ ਲੋਕ ਹਵਾਈ ਸਫ਼ਰ ਦਾ ਆਨੰਦ ਮਾਣ ਰਹੇ ਹਨ ।
ਇਸੇ ਹਵਾਈ ਸਫ਼ਰ ਦੌਰਾਨ ਮਸ਼ਹੂਰ ਅਦਾਕਾਰਾ ਸੁਧਾ ਚੰਦਰਨ ਨੂੰ ਇਕ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ ਉਸ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਲਈ ਇੱਕ ਟਵੀਟ ਲਿਖ ਦਿੱਤਾ । ਦਰਅਸਲ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਧਾ ਚੰਦਰਨ ਨੇ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉਪਰ ਸਾਂਝੀ ਕਰ ਦਿੱਤੀ, ਜਿਸ ਚ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦਿਆਂ ਇੱਕ ਖਾਸ ਅਪੀਲ ਕੀਤੀ ਹੈ । ਦਰਅਸਲ ਸੁਧਾ ਚੰਦਰਨ ਨੇ ਸੀਨੀਅਰ ਸਿਟੀਜ਼ਨ ਦੇ ਲਈ ਇੱਕ ਕਾਰਡ ਜਾਰੀ ਕਰਨ ਦੀ ਅਪੀਲ ਕੀਤੀ ਹੈ , ਉਨ੍ਹਾਂ ਕਿਹਾ ਕਿ ਉਹ ਇਸ ਲਈ ਇਹ ਕਹਿ ਰਹੇ ਹਨ ਤਾਂ ਜੋ ਫਲਾਈਟਸ ਤੇ ਜ਼ਰੀਏ ਸਫਰ ਕਰਨ ਵਾਲੇ ਸੀਨੀਅਰ ਸਿਟੀਜ਼ਨਸ ਨੂੰ ਚੈਕਿੰਗ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ।
ਉਨ੍ਹਾਂ ਕਿਹਾ ਕਿ ਫਲਾਈਟ ਤੇ ਜਰੀਏ ਸਫਰ ਕਰਦੇ ਸਮੇਂ ਸੁਰੱਖਿਆ ਕਰਮੀ ਸੀਨੀਅਰ ਸਿਟੀਜ਼ਨ ਨੂੰ ਵਾਰ ਵਾਰ ਰੋਕਦੇ ਹਨ ਜਿਸ ਕਾਰਨ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਦਰਅਸਲ ਇਸ ਕਮੀ ਨੂੰ ਸੁਧਾ ਚੰਦਰਨ ਦੇ ਵੱਲੋਂ ਉਦੋਂ ਮਹਿਸੂਸ ਕੀਤਾ ਗਿਆ ਜਦੋਂ ਉਹ ਏਅਰਪੋਰਟ ਤੇ ਗਈ ਤਾਂ ਉਨ੍ਹਾਂ ਨੂੰ ਵਾਰ ਵਾਰ ਰੋਕਿਆ ਗਿਆ ਅਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਨਕਲੀ ਅੰਗਾਂ ਨੂੰ ਬਾਰ ਬਾਰ ਉਤਾਰ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਗਈ ।
ਜ਼ਿਕਰਯੋਗ ਹੈ ਕਿ ਸੁਧਾ ਚੰਦਰਨ ਦੇ ਸੜਕ ਹਾਦਸੇ ਦੌਰਾਨ ਆਪਣੀਆਂ ਲੱਤਾਂ ਗੁਆ ਦਿੱਤੀਆਂ ਸਨ ਤੇ ਉਦੋਂ ਤੋਂ ਹੀ ਉਹ ਨਕਲੀ ਅੰਗਾਂ ਦੀ ਸਹਾਇਤਾ ਦੇ ਨਾਲ ਚੱਲਦੇ ਹਨ । ਕਿਸੇ ਕੰਮ ਲਈ ਸੁਧਾ ਚੰਦਰਨ ਨੇ ਆਪਣੀ ਟਵੀਟ ਵਿੱਚ ਲਿਖਿਆ ਕਿ ਬਾਰ ਬਾਰ ਅੰਗ ਖੋਲ੍ਹਣ ਦੀ ਪ੍ਰਕਿਰਿਆ ਬਹੁਤ ਹੀ ਜ਼ਿਆਦਾ ਦੁਖਦਾਈ ਹਨ । ਇਹੀ ਵਜ੍ਹਾ ਹੈ ਕਿ ਸੁਧਾ ਚੰਦਰਨ ਦੇ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਨਰਿੰਦਰ ਮੋਦੀ ਨੂੰ ਟੈਗ ਕਰਦਿਆਂ ਇਹ ਟਵੀਟ ਕੀਤਾ ਗਿਆ ।
Home ਤਾਜਾ ਜਾਣਕਾਰੀ ਮਸ਼ਹੂਰ ਅਦਾਕਾਰਾ ਸੁਧਾ ਚੰਦਰਨ ਬਾਰੇ ਆਈ ਇਹ ਵੱਡੀ ਖਬਰ – ਬੇ ਹੱਦ ਦੁਖੀ ਹੋ ਕੇ ਸਾਰਿਆਂ ਨੂੰ ਦੱਸੀ ਇਹ ਗਲ੍ਹ
ਤਾਜਾ ਜਾਣਕਾਰੀ