BREAKING NEWS
Search

ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਬਾਰੇ ਆਈ ਇਹ ਵੱਡੀ ਖਬਰ, ਸੁਣ ਪ੍ਰਸੰਸਕ ਹੋਏ ਉਦਾਸ

ਆਈ ਤਾਜ਼ਾ ਵੱਡੀ ਖਬਰ 

ਬਾਲੀਵੁੱਡ ਦੇ ਕਈ ਮਸ਼ਹੂਰ ਅਦਾਕਾਰਾਂ ਦੇ ਵਿੱਚੋ ਸ਼ਿਲਪਾ ਸ਼ੈਟੀ ਦਾ ਨਾਮ ਵੀ ਇਕ ਹੈ । ਜਿਨ੍ਹਾਂ ਨੇ ਆਪਣੀ ਅਦਾਕਾਰੀ ਸਦਕਾ ਲੋਕਾਂ ਦਾ ਜਿੱਥੇ ਮਨੋਰੰਜਨ ਕੀਤਾ ਉੱਥੇ ਹੀ ਲੋਕਾਂ ਦੇ ਦਿਲਾਂ ਵਿੱਚ ਆਪਣੇ ਲਈ ਇਕ ਵੱਖਰੀ ਥਾਂ ਬਣਾਈ ਹੈ । ਸ਼ਿਲਪਾ ਸ਼ੈਟੀ ਜਿੱਥੇ ਵੱਖ ਵੱਖ ਰਿਐਲਿਟੀ ਸ਼ੋਅ ਦੇ ਵਿਚ ਆ ਕੇ ਲੋਕਾਂ ਦਾ ਮਨੋਰੰਜਨ ਕਰਦੀ ਹੈ ਉੱਥੇ ਹੀ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਆਪਣੇ ਦਰਸ਼ਕਾਂ ਤੇ ਫੈਨਸ ਨਾਲ ਜੁੜਨ ਦੀ ਕੋਸ਼ਿਸ਼ ਵਿੱਚ ਰਹਿੰਦੀ ਹੈ । ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਦੇ ਪਲ ਪਲ ਦੀ ਅਪਡੇਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉਪਰ ਸਾਂਝੀ ਕੀਤੀ ਜਾਂਦੀ ਹੈ ।

ਪਰ ਹੁਣ ਸ਼ਿਲਪਾ ਸ਼ੈਟੀ ਵੱਲੋਂ ਇਕ ਅਜਿਹੀ ਜਾਣਕਾਰੀ ਦਿੱਤੀ ਗਈ ਜਿਸ ਦੇ ਚੱਲਦੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਤੋਂ ਕਾਫ਼ੀ ਖਫ਼ਾ ਹਨ । ਦੱਸ ਦੇਈਏ ਕਿ ਹੁਣ ਸ਼ਿਲਪਾ ਸ਼ੈਟੀ ਦੇ ਵੱਲੋਂ ਸੋਸ਼ਲ ਮੀਡੀਆ ਤੋਂ ਕਿਨਾਰਾ ਕਰ ਲਿਆ ਗਿਆ ਹੈ ਤੇ ਸ਼ਿਲਪਾ ਸ਼ੈਟੀ ਨੇ ਹੁਣ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦੀ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ । ਸ਼ਿਲਪਾ ਸ਼ੈਟੀ ਵੱਲੋਂ ਆਪਣੇ ਇੰਸਟਾਗ੍ਰਾਮ ‘ਤੇ ਇਕ ਬਲੈਕ ਪੋਸਟ ਸਾਂਝੀ ਕਰ ਸ਼ਿਲਪਾ ਨੇ ਕੈਪਸ਼ਨ ‘ਚ ਲਿਖਿਆ-‘ਇਕਰਸਤਾ ਤੋਂ ਉਭ ਗਈ ਹਾਂ। ਸਭ ਕੁਝ ਇਕ ਤਰ੍ਹਾਂ ਦਾ ਦਿਖ ਰਿਹਾ ਹੈ। ਸੋਸ਼ਲ ਮੀਡੀਆ ਤੋਂ ਦੂਰ ਜਾ ਰਹੀ ਹਾਂ, ਜਦੋਂ ਤੱਕ ਮੈਨੂੰ ਇਕ ਨਵੀਂ ਲੁਕ ਨਹੀਂ ਮਿਲ ਜਾਂਦੀ’।

ਸ਼ਿਲਪਾ ਸ਼ੈੱਟੀ ਨੇ ਇਹ ਪੋਸਟ ਟਵਿੱਟਰ ‘ਤੇ ਵੀ ਸਾਂਝੀ ਕੀਤੀ ਹੈ। ਇਸ ਪੋਸਟ ਦੇ ਦੇ ਸਾਂਝਾ ਕਰਦੇ ਸਾਰ ਹੀ ਸ਼ਿਲਪਾ ਸ਼ੈਟੀ ਦੇ ਫੈਂਸ ਦੇ ਵਿਚ ਇਕ ਖਲਬਲੀ ਮੱਚ ਗਈ । ਬਹੁਤ ਸਾਰੇ ਫੈਨਜ਼ ਸ਼ਿਲਪਾ ਸ਼ੈਟੀ ਦੇ ਇਸ ਫ਼ੈਸਲੇ ਤੋਂ ਨਿਰਾਸ਼ ਵੀ ਹਨ । ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਦੇ ਇੰਸਟਾਗ੍ਰਾਮ ‘ਤੇ 25.4 ਮਿਲੀਅਨ ਅਤੇ ਟਵਿੱਟਰ ‘ਤੇ 6.4 ਮਿਲੀਅਨ ਫੋਲੋਅਰਸ ਹਨ। ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ੈਟੀ ਦੇ ਵੱਲੋਂ ਹੁਣ ਤਕ ਕਈ ਸੁਪਰ ਡੁਪਰ ਹਿੱਟ ਫ਼ਿਲਮਾਂ ਦਿੱਤੀਆਂ ਗਈਆਂ ਹਨ । ਜਿਨ੍ਹਾਂ ਨੂੰ ਲੋਕ ਅੱਜ ਵੀ ਬਹੁਤ ਬੇਸਬਰੀ ਦੇ ਨਾਲ ਵੇਖਣਾ ਪਸੰਦ ਕਰਦੇ ਹਨ ।

ਪਰ ਅੱਜ ਜੋ ਸ਼ਿਲਪਾ ਸ਼ੈਟੀ ਦੇ ਵੱਲੋਂ ਆਪਣੇ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ , ਉਸ ਦੇ ਚਲਦੇ ਹੁਣ ਉਨ੍ਹਾਂ ਦੇ ਫੈਂਸ ਉਹਨਾਂ ਤੋਂ ਕਾਫੀ ਨਾਰਾਜ਼ ਹਨ । ਜੇਕਰ ਤੁਸੀਂ ਵੀ ਸ਼ਿਲਪਾ ਸ਼ੈਟੀ ਦੇ ਫੈਨ ਹੋ ਤਾਂ ਉਨ੍ਹਾਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ, ਉਸ ਬਾਬਤ ਆਪਣੀ ਰਾਇ ਸਾਡੇ ਕੁਮੈਂਟ ਬਾਕਸ ਵਿੱਚ ਲਿਖ ਕੇ ਸਾਨੂੰ ਜ਼ਰੂਰ ਭੇਜੋ ।error: Content is protected !!