BREAKING NEWS
Search

ਮਚੀ ਹਾਹਾਕਾਰ ਇੰਡੀਆ ਦਾ ਹਵਾਈ ਜਹਾਜ ਹੋਇਆ ਲਾਪਤਾ,ਪਰਮਾਤਮਾ ਭਲੀ ਕਰੇ ਦੇਖੋ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੰਡੀਆ ਦਾ ਹਵਾਈ ਜਹਾਜ ਹੋਇਆ ਲਾਪਤਾ ਮਚੀ ਹਾਹਾਕਾਰ ਪਰਮਾਤਮਾ ਭਲੀ ਕਰੇ ਦੇਖੋ ਤਾਜਾ ਵੱਡੀ ਖਬਰ

ਆਸਾਮ ਤੋਂ ਭਾਰਤੀ ਹਵਾਈ ਫੌਜ ਦਾ ਏ.ਐਨ-32 ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸੋਮਵਾਰ ਨੂੰ ਆਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਲਾਪਤਾ ਹੋ ਗਿਆ

ਦਰਅਸਲ, ਇਸ ਜਹਾਜ਼ ਵਿੱਚ 13 ਲੋਕ ਸ਼ਾਮਿਲ ਸਨ, ਜਿਨ੍ਹਾਂ ਵਿੱਚ 8 ਕਰੂ ਮੈਂਬਰ ਅਤੇ 5 ਯਾਤਰੀ ਸਨ । ਦੱਸਿਆ ਜਾ ਰਿਹਾ ਹੈ ਕਿ ਪਿਛਲੇ ਢਾਈ ਘੰਟੇ ਤੋਂ ਏ.ਐਨ-32 ਜਹਾਜ਼ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ ਹੈ ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਉਡਾਣ ਤੋਂ 35 ਮਿੰਟਾਂ ਦੌਰਾਨ ਜਹਾਜ਼ ਗਰਾਊਂਡ ਏਜੰਸੀਆਂ ਦੇ ਸੰਪਰਕ ਵਿੱਚ ਸੀ ,ਪਰ 1 ਵਜੇ ਤੋਂ ਬਾਅਦ ਜਹਾਜ਼ ਦਾ ਕੋਈ ਸੰਪਰਕ ਕਾਇਮ ਨਹੀਂ ਹੋ ਸਕਿਆ । ਉਨ੍ਹਾਂ ਨੇ ਦੱਸਿਆ ਕਿ ਲਾਪਤਾ ਹੋਏ ਜਹਾਜ਼ ਨੂੰ ਲੱਭਣ ਲਈ ਏਅਰ ਇੰਡੀਆ ਫੋਰਸ ਨੇ ਸੁਖੋਈ-30 ਲੜਾਕੂ ਜਹਾਜ਼ ਅਤੇ ਸੀ-130 ਸਪੈਸ਼ਲ ਆਪਸ ਜਹਾਜ਼ ਨੂੰ ਲਗਾਇਆ ਗਿਆ ਹੈ ।



error: Content is protected !!