BREAKING NEWS
Search

ਮਕਾਨ ਮਾਲਕ ਨੇ ਮਾਮੂਲੀ ਤਕਰਾਰ ਚ ਕਿਰਾਏਦਾਰ ਨੂੰ ਮਾਰੀ ਗੋਲੀ, ਫਿਰ ਬਾਅਦ ਚ ਪੁਲਿਸ ਮੁਕਾਬਲੇ ਚ ਖੁਦ ਦੀ ਵੀ ਗਈ ਜਾਨ

ਆਈ ਤਾਜਾ ਵੱਡੀ ਖਬਰ 

ਮਕਾਨ ਮਾਲਕ ਨੇ ਕਿਰਾਏਦਾਰ ਨਾਲ ਮਾਮੂਲੀ ਝਗੜੇ ਦੌਰਾਨ ਚੁੱਕਿਆ ਖੌਫ਼ਨਾਕ ਕਦਮ, ਇਲਾਕੇ ‘ਚ ਸਹਿਮ ਦਾ ਮਾਹੌਲ। ਮਕਾਨ ਮਾਲਕ ਤੇ ਕਿਰਾਏਦਾਰ ਵਿਚਾਲੇ ਹੋਏ ਮਾਮੂਲੀ ਵਿਵਾਦ ਨੇ ਧਾਰਿਆ ਖੌਫ਼ਨਾਕ ਰੂਪ, ਮਕਾਨ ਮਾਲਕ ਨੇ ਕਿਰਾਏਦਾਰ ਜੋੜੇ ਨੂੰ ਮਾਰੀ ਗੋਲੀ, ਫਿਰ ਪੁਲਿਸ ਨਾਲ ਮੁਕਾਬਲੇ ਦੌਰਾਨ ਖੁਦ ਦੀ ਵੀ ਹੋਈ ਮੌਤ। ਇਹ ਮਾਮਲਾ ਕੈਨੇਡਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਮਕਾਨ ਮਾਲਕ ਨੇ ਮਾਮੂਲੀ ਤਕਰਾਰ ਦੌਰਾਨ ਆਪਣੇ ਘਰ ‘ਚ ਰਹਿ ਰਹੇ ਕਿਰਾਏਦਾਰ ਜੋੜੇ ਨੂੰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ ਦੋਵੇਂ ਕਿਰਾਏਦਾਰ ਬੇਕਸੂਰ ਸੀ ਪਰ ਮਾਮੂਲੀ ਝਗੜੇ ਵਿਚ ਉਨ੍ਹਾਂ ਦੀ ਜਾਨ ਚਲੀ ਗਈ।

ਇਸ ਮਾਮਲੇ ‘ਚ ਜਦੋਂ ਪੁਲਿਸ ਵਲੋਂ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪੁਲਿਸ ‘ਤੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨਾਲ ਹੋਈ ਜਵਾਬੀ ਕਾਰਵਾਈ ਦੌਰਾਨ ਉਸ ਮੁਲਜ਼ਮ ਵੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਦੁੱਖਦਾਈ ਘਟਨਾ ਕੈਨੇਡਾ ਦੇ ਓਂਟਾਰੀਓ ਦੇ ਸਟੋਨੀ ਕ੍ਰੀਕ ਇਲਾਕੇ ‘ਚ ਵਾਪਰੀ। 27 ਸਾਲ ਦੀ ਕੈਰਿਸਾ ਮੈਕਡੋਨਾਲਡ ਤੇ 28 ਸਾਲ ਦਾ ਏਰੋਨ ਸਟੋਨ ਬਤੌਰ ਕਿਰਾਏਦਾਰ 57 ਸਾਲ ਦੇ ਇਕ ਵਿਅਕਤੀ ਦੇ ਮਕਾਨ ਦੀ ਬੇਸਮੈਂਟ ਵਿਚ ਰਹਿ ਰਹੇ ਸੀ।

ਮਕਾਨ ਮਾਲਕ ਵੀ ਉਸੇ ਘਰ ‘ਚ ਰਹਿ ਰਿਹਾ ਸੀ। ਦੋਨਾਂ ਦਾ ਮਕਾਨ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ। ਜਦੋ ਕਿਰਾਏਦਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮਕਾਨ ਮਾਲਕ ਨੇ ਦੋਵਾਂ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।

ਪੁਲਿਸ ਦੇ ਮੁਤਾਬਿਕ ਕਿ ਹਾਲੇ ਤੱਕ ਵਿਵਾਦ ਦੀ ਵਜ੍ਹਾ ਪਤਾ ਨਹੀਂ ਲੱਗੀ ਪਰ ਇਹ ਵਿਵਾਦ ਕਿਰਾਏ ਨੂੰ ਲੈ ਕੇ ਨਹੀਂ ਸੀ। ਘਟਨਾ ਦੇ ਬਾਅਦ ਜਦੋਂ ਪੁਲਿਸ ਮੁਲਜ਼ਮ ਮਕਾਨ ਮਾਲਕ ਨੂੰ ਗ੍ਰਿਫਤਾਰ ਕਰਨ ਉਸ ਦੇ ਘਰ ਪਹੁੰਚੀ ਤਾਂ ਉਸ ਨੇ ਘਰ ਦੇ ਬਾਹਰ ਪੁਲਿਸ ਨੂੰ ਰੋਕਣ ਲੀ ਬੈਰੀਕੇਡਿੰਗ ਕਰਕੇ ਰੱਖੀ ਸੀ ਤੇ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਪੁਲਿਸ ‘ਤੇ ਵੀ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਮਕਾਨ ਮਾਲਕ ਵੀ ਮਾਰਿਆ ਗਿਆ। ਪੁਲਿਸ ਵਲੋਂ ਇਹ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।error: Content is protected !!