BREAKING NEWS
Search

ਭੁਲੇਖੇ ਨਾਲ ਵੀ ਨਾ ਕਰ ਲਿਓ ਇਹੋ ਜਿਹੀ ਗਲਤੀ, ਇਸ ਕੁੜੀ ਵਾਂਗੂ ਤੁਹਾਨੂੰ ਵੀ ਚੁਕਾਉਣੀ ਪੈ ਸਕਦੀ ਹੈ ਵੱਡੀ ਕੀਮਤ

ਇਹ ਖ਼ਬਰ ਪਟਿਆਲਾ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਬਾਰ੍ਹਵੀਂ ਦੀ ਵਿਦਿਆਰਥਣ ਨੂੰ ਲੇਟ ਹੋਣ ਕਾਰਨ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ। ਲੇਟ ਹੋਣ ਕਾਰਨ ਵਿਦਿਆਰਥਣ ਆਪਣਾ ਪੇਪਰ ਨਹੀਂ ਦੇ ਸਕੀ। ਕਿਉਂਕਿ ਉਸ ਨੂੰ ਸਕੂਲ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ। ਉਸ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ। ਤਰਲੇ ਮਿੰਨਤਾਂ ਵੀ ਕੱਢੀਆਂ ਗਈਆਂ ਪਰ ਸਭ ਅਸਫਲ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੜਕੀ ਨੇ ਦੱਸਿਆ ਕਿ ਉਹ ਬਾਰ੍ਹਵੀਂ ਦੀ ਵਿਦਿਆਰਥਣ ਹੈ ਅਤੇ ਉਸ ਦਾ ਅੱਜ ਕਮਿਸਟਰੀ ਦਾ ਪੇਪਰ ਸੀ। ਰਸਤੇ ਵਿੱਚ ਆਉਂਦੇ ਆਉਂਦੇ ਟ੍ਰੈਫਿਕ ਦੀ ਸਮੱਸਿਆ ਕਰਕੇ ਉਹ ਸਿਰਫ ਦੋ ਮਿੰਟ ਲੇਟ ਹੋ ਗਈ।

ਜਿਸ ਦੇ ਚੱਲਦਿਆਂ ਉਸ ਨੂੰ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ। ਵਿਦਿਆਰਥਣ ਵੱਲੋਂ ਸਟਾਫ ਦੀਆਂ ਮਿੰਨਤਾਂ ਵੀ ਕੀਤੀਆਂ ਗਈਆਂ, ਤਰਲੇ ਵੀ ਪਾਏ ਗਏ ਪਰ ਸਭ ਬੇਅਸਰ ਰਿਹਾ। ਹੁਣ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਤਾਂ ਸਾਲ ਖਰਾਬ ਹੋ ਗਿਆ। ਸਟਾਫ ਦਾ ਕਹਿਣਾ ਹੈ ਕਿ ਲੜਕੀ ਸੱਤ ਮਿੰਟ ਲੇਟ ਆਈ ਅਤੇ ਨਿਯਮ ਅਨੁਸਾਰ ਉਸ ਨੂੰ ਲੇਟ ਆਉਣ ਕਾਰਨ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਜਾ ਸਕਦਾ ਸੀ। ਜਦੋਂ ਇਸ ਮਾਮਲੇ ਦੇ ਬਾਰੇ ਵਿਦਿਆਰਥਣ ਦੀ ਮਾਤਾ ਰਾਜਦੀਪ ਕੌਰ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਰਸਤੇ ਵਿੱਚ ਟਰੈਫਿਕ ਮਿਲਣ ਕਾਰਨ ਸਿਰਫ ਦੋ ਮਿੰਟ ਦੇਰੀ ਦੇ ਨਾਲ ਪਹੁੰਚੇ ਸਨ ਤਾਂ ਸਕੂਲ ਦੇ ਗੇਟ ਤੇ ਪਹੁੰਚਣ ਤੇ ਗੇਟਮੈਨ ਨੇ ਕੁੰਡਾ ਨਹੀਂ ਖੋਲ੍ਹਿਆ ਅਤੇ ਉੱਥੋਂ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੋੜ ਮੁੜਨ ਤੇ ਹੀ ਗੇਟ ਬੰਦ ਕੀਤਾ ਗਿਆ ਸੀ।

ਉਨ੍ਹਾਂ ਵੱਲੋਂ ਸਟਾਫ ਅੱਗੇ ਵੀ ਮਿੰਨਤਾਂ ਕੀਤੀਆਂ ਗਈਆਂ ਤਰਲੇ ਪਾਏ ਗਏ। ਪਰ ਸਟਾਫ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਜਦ ਕਿ ਸਾਢੇ ਦਸ ਵਜੇ ਪੇਪਰ ਸ਼ੁਰੂ ਹੋਣਾ ਸੀ। ਪਰ ਉਹ ਦਸ ਵੱਜ ਕੇ ਦੋ ਮਿੰਟ ਤੇ ਉੱਥੇ ਪਹੁੰਚ ਚੁੱਕੇ ਸਨ। ਉਨ੍ਹਾਂ ਕਿਹਾ ਕਿ ਸੀਬੀਐਸਈ ਦੇ ਰੂਲ ਮੁਤਾਬਿਕ ਪੰਦਰਾਂ ਮਿੰਟ ਤੱਕ ਵੀ ਅਗਰ ਬੱਚਾ ਲੇਟ ਹੁੰਦਾ ਹੈ ਤਾਂ ਉਸ ਦੀ ਐਂਟਰੀ ਕਰਵਾਈ ਜਾ ਸਕਦੀ ਹੈ ਪਰ ਇਸ ਸਟਾਫ ਵੱਲੋਂ ਕੋਈ ਵੀ ਦਰਿਆ ਦਿਲੀ ਨਹੀਂ ਦਿਖਾਈ ਗਈ ਅਤੇ ਉਨ੍ਹਾਂ ਦੀ ਬੱਚੀ ਦਾ ਸਾਲ ਖਰਾਬ ਕਰ ਦਿੱਤਾ। ਇਸ ਤੋਂ ਬਾਅਦ ਵਿਦਿਆਰਥਣ ਦੀ ਮਾਂ ਨੇ ਪੁਲਸ ਨੂੰ ਫੋਨ ਕੀਤਾ ਅਤੇ ਪੁਲਸ ਬੁਲਾਈ ਗਈ।

ਪੁਲਿਸ ਕਰਮੀਆਂ ਦਾ ਕਹਿਣਾ ਹੈ ਕਿ ਨਿਯਮ ਮੁਤਾਬਿਕ ਸਕੂਲ ਵਾਲਿਆਂ ਨੇ ਲੇਟ ਹੋਣ ਕਾਰਨ ਵਿਦਿਆਰਥਣ ਦੀ ਐਂਟਰੀ ਨਹੀਂ ਕਰਵਾਈ। ਹੁਣ ਇਸ ਮਾਮਲੇ ਵਿੱਚ ਕੀ ਮੋੜ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਗਲਤੀ ਅਤੇ ਗੁਨਾਹ ਵਿੱਚ ਫ਼ਰਕ ਹੁੰਦਾ ਹੈ। ਮੰਨਿਆ ਜਾ ਸਕਦਾ ਹੈ ਕਿ ਵਿਦਿਆਰਥਣ ਦੀ ਗਲਤੀ ਸੀ ਪਰ ਉਸ ਦੀ ਇੱਡੀ ਵੱਡੀ ਸਜ਼ਾ ਕਿ ਉਸਦਾ ਸਾਲ ਹੀ ਖਰਾਬ ਕਰ ਦਿੱਤਾ ਗਿਆ। ਹੇਠਾਂ ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟerror: Content is protected !!