ਮੰਗਲਵਾਰ ਦੀ ਸਵੇਰ ਨੈਸ਼ਨਲ ਹਾਈਵੇ-9 ‘ਤੇ ਸੈਨੀਪੁਰਾ ਪਿੰਡ ਨੇੜੇ ਦਰਦਨਾਕ ਹਾਦਸੇ ‘ਚ ਦੋ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਇੱਕ ਔਰਤ ਤੇ ਉਸ ਦਾ 10 ਸਾਲਾ ਬੱਚਾ ਵੀ ਜ਼ਖ਼ਮੀ ਹੋਇਆ ਹੈ।
2 ਇਨ੍ਹਾਂ ਨੂੰ ਗੰਭੀਰ ਹਾਲਤ ਕਰਕੇ ਹਿਸਾਰ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਣੀਆ ਕੋਲ ਜੀਵਨ ਨਗਰ ਵਾਸੀ ਗੁਰਮੁੱਖ ਸਿੰਘ ਪਰਿਵਾਰ ਨਾਲ ਆਪਣੀ ਧੀ ਜਨੰਤ ਕੌਰ ਨੂੰ ਦਿੱਲੀ ਏਅਰਪੋਰਟ ਤੱਕ ਛੱਡਣ ਗਿਆ ਸੀ।
3 ਉਸ ਨੂੰ ਕੈਨੇਡਾ ਦੇ ਜਹਾਜ਼ ‘ਤੇ ਚੜ੍ਹਾਉਣ ਤੋਂ ਬਾਅਦ ਕਰੀਬ ਦੋ ਵਜੇ ਗੁਰਮੁੱਖ ਸਿੰਘ ਆਪਣੇ ਭਰਾ ਜਸਕਰਨ ਸਿੰਘ ਤੇ ਹੋਣ ਪਰਿਵਾਰਕ ਮੈਂਬਰਾਂ ਸਮੇਤ ਵਾਪਸ ਪਰਤ ਰਿਹਾ ਸੀ। ਵਾਪਸੀ ਦੌਰਾਨ ਉਸ ਦੀ ਕਾਰ ਸੜਕ ‘ਤੇ ਖੜ੍ਹੇ ਡੰਪਰ ਨਾਲ ਟਕਰਾ ਗਈ।
4
ਇਸ ਹਾਦਸੇ ‘ਚ ਗੁਰਮੁੱਖ ਤੇ ਜਸਕਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਗੁਰਮੁੱਖ ਦੀ 10 ਸਾਲਾ ਧੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਹਾਦਸੇ ‘ਚ ਜਸਕਰਨ ਦੀ ਪਤਨੀ ਤੇ ਬੇਟਾ ਵੀ ਗੰਭੀਰ ਜ਼ਖ਼ਮੀ ਹੋਏ ਹਨ। ਫਿਲਹਾਲ ਪੁਲਿਸ ਨੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਤਾਜਾ ਜਾਣਕਾਰੀ