ਵਿਗਿਆਨਿਕਾਂ ਦੀ ਰਿਸਰਚ ਵਿਚ ਨਵਾਂ ਖੁਲਾਸਾ ਹੋਇਆ ਹੈ ਜਿਸ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਦੇ ਇਹਨਾਂ ਰਾਜਾਂ ਵਿੱਚ ਖਤਰਨਾਕ ਭੂਚਾਲ ਆ ਸਕਦਾ ਹੈ। ਜੋ ਕਿ ਵੱਡੀ ਤਬਾਹੀ ਲੈ ਕੇ ਆ ਸਕਦਾ ਹੈ। ਆਖਿਰ ਕਿਹੜੇ ਕਿਹੜੇ ਰਾਜ ਹਨ ਜਿੰਨ੍ਹਾਂ ਵਿੱਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਇਹਨਾਂ ਰਾਜਾਂ ਵਿੱਚ ਰਹਿਣ ਵਾਲੇ ਲੋਕ ਹਮੇਸ਼ਾਂ ਸਾਵਧਾਨ ਰਹਿਣ । ਇਸ ਲਈ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਅਹਿਮ ਹੋ ਸਕਦੀ ਹੈ ਤਾਂ ਜੋ ਸ਼ਾਇਦ ਤੁਸੀਂ ਉਸ ਰਾਜ ਵਿੱਚ ਰਹਿ ਰਹੇ ਹੋਵੋਂ ਜਿਸ ਲਈ ਇਹ ਚਿਤਾਵਨੀ ਦਿੱਤੀ ਗਈ ਹੈ।
ਵਿਗਿਆਨਿਕਾਂ ਨੂੰ ਇਹਨਾਂ ਰਾਜਾਂ ਵਿੱਚ ਨਵੀਆਂ ਤਰੰਗਾਂ ਮਿਲੀਆਂ ਹਨ ਜਿੰਨਾਂ ਦੀ ਰਿਸਰਚ ਨਾਲ ਇਹ ਪਤਾ ਲੱਗਿਆ ਕਿ ਇਹਨਾਂ ਰਾਜਾਂ ਵਿੱਚ ਭਵਿੱਖ ਵਿੱਚ ਕਦੇ ਵੀ ਭੂਚਾਲ ਆ ਸਕਦਾ ਹੈ। ਇਹ ਤਰੰਗਾਂ ਹੁਣ ਤੱਕ ਧਰਤੀ ਦੇ ਗਰਭ ਵਿੱਚ ਹੀ ਸਨ। ਵਿਗਿਆਨਿਕਾਂ ਦੀ ਟੀਮ ਨੇ ਭਾਰਤ ਸਰਕਾਰ ਨੂੰ ਆਪਣੀ ਇਹ ਰਿਪੋਰਟ ਭੇਜੀ ਹੈ। ਉਹਨਾਂ ਕਿਹਾ ਕਿ ਇਹਨਾਂ ਪ੍ਰਭਾਵਿਤ ਇਲਾਕਿਆਂ ਵਿੱਚ ਕੋਈ ਪ੍ਰੋਜੈਕਟ ਨਾਂ ਲਗਾਇਆ ਜਾਵੇ ।
ਇਥੋਂ ਤੱਕ ਕਿ ਮਨਿਸਟਰੀ ਆਫ਼ ਅਰਥ ਸਾਇੰਸ ਵੱਲੋਂ 2016 ਵਿੱਚ ਦੇਸ਼ ਦੇ ਚਾਰ ਵੱਡੇ ਸੰਸਥਾਨਾਂ ਨੂੰ ਇਹ ਪ੍ਰੋਜੈਕਟ ਦਿੱਤਾ ਗਿਆ ਸੀ। ਇਸ ਦੇ ਤਹਿਤ ਪਤਾ ਇਹ ਲਗਾਉਣਾ ਸੀ ਕਿ ਭਵਿੱਖ ਵਿੱਚ ਕਿਹੜੇ ਕਿਹੜੇ ਪ੍ਰਦੇਸ਼ਾਂ ਵਿੱਚ ਭੂਚਾਲ ਆਉਣ ਦੀ ਸੰਭਾਵਨਾਂ ਹੈ। ਉਸ ਦੇ ਬਾਅਦ ਆਈ ਆਈ ਟੀ ਪ੍ਰੋਫੈਸਰ ਜਾਵੇਦ ਮਲਿਕ ਅਤੇ ਪੰਜਾਬ ਦੇ ਪ੍ਰੋਫੈਸਰ ਮਹੇਸ ਠਾਕੁਰ ਨੇ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਸੀ।
ਇਸ ਟੀਮ ਨੇ ਪਹਿਲੇ ਚਰਣ ਵਿੱਚ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਇਹਨਾਂ ਚਾਰ ਰਾਜਾਂ ਵਿੱਚ ਰਿਸਰਚ ਕੀਤੀ ਉਹਨਾਂ ਇਹਨਾਂ ਰਾਜਾਂ ਵਿੱਚ ਅਡਵਾਂਸ ਟੈਕਨਾਲੌਜੀ ਨਾਲ ਜਮੀਨ ਦੇ ਹੇਠਾਂ 10 ਮੀਟਰ ਤੱਕ ਦੇ ਹਿੱਸੇ ਦਾ ਅਧਿਐਨ ਕੀਤਾ ਅਤੇ ਮਸੀਨਾਂ ਨਾਲ ਮੈਪਿੰਗ ਵੀ ਕੀਤੀ ।
ਇਹ ਗੱਲ ਮਜ਼ਾਕ ਵਿੱਚ ਲੈਣ ਵਾਲੀ ਨਹੀਂ ਹੈ। ਇਸ ਦੋ ਸਾਲ ਦੀ ਰਿਸਰਚ ‘ਚ ਪਤਾ ਲੱਗਿਆ ਕਿ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਦੇ ਕੋਲ ਨਹਾਨ ਵਿੱਚ ਇੱਕ ਫਲਟ ਲਾਈਨ ਮਿਲੀ ਹੈ। ਇਸੇ ਪ੍ਰਦੇਸ਼ ਦੇ ਸਿਰਮੌਰ ਅਤੇ ਉਤਰਾਖੰਡ ਦੇ ਰਿਸ਼ੀਕੇਸ਼ ਅਤੇ ਹਰਿਆਣਾ ਦੇ ਯਮੁਨਾਨਗਰ ਵਿੱਚ ਵੀ ਇਹ ਫਲਟ ਲਾਈਨਾਂ ਮਿਲੀਆਂ ਹਨ।
ਇਹ ਹੋਰ ਕਿਹੜੇ ਰਾਜਾਂ ਵਿੱਚ ਫਲਟ ਲਾਈਨਾਂ ਮਿਲੀਆਂ ਹਨ ਇਸ ਦੀ ਵਿਸਥਾਰ ਨਾਲ ਜਾਣਕਾਰੀ ਲਈ ਦੇਖੋ ਵੀਡਿਓ….
Home ਤਾਜਾ ਜਾਣਕਾਰੀ ਭਾਰਤ ਦੇ ਇਹਨਾਂ ਰਾਜਾਂ ਵਿੱਚ ਆ ਸਕਦਾ ਹੈ ਖਤਰਨਾਕ ਭੂਚਾਲ, ਵਿਗਿਆਨਕਾਂ ਦੀ ਰਿਸਰਚ ਵਿੱਚ ਨਵਾਂ ਖੁਲਾਸਾ।
ਤਾਜਾ ਜਾਣਕਾਰੀ