BREAKING NEWS
Search

ਭਾਰਤ ਦੀਆ 5 ਥਾਵਾਂ ਜਿੱਥੇ ਜਾ ਕੇ ਜਿਉਂਦਾ ਵਾਪਸ ਆਉਣ ਦੀ ਕੋਈ ਗਰੰਟੀ ਨਹੀਂ ਵਿਗਿਆਨ ਵੀ ਹੋ ਚੁੱਕਿਆ ਹੈ ਫੇਲ੍ਹ

ਜੇਕਰ ਤੁਹਾਡਾ ਦਿਲ ਮਜਬੂਤ ਹੈ ਅਤੇ ਤੁਹਾਨੂੰ ਰੋਮਾਂਚ ਦਾ ਸ਼ੋਂਕ ਵੀ ਹੈ ਤਾ ਵੀ ਭਾਰਤ ਦੇ ਇਹਨਾਂ 5 ਰਹੱਸਮਈ ਥਾਵਾਂ ਤੇ ਜਾਣ ਤੋਂ ਪਹਿਲਾ ਹਜ਼ਾਰ ਵਾਰ ਸੋਚੋ ਕਿਉਂਕਿ ਇਹ ਥਾਵਾਂ ਨੂੰ ਸਰਾਪ ਮਿਲਿਆ ਹੈ। ਇੱਥੇ ਰਾਤ ਦੇ ਸਮੇ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਕਿ ਬਹੁਤ ਹੀ ਰਹੱਸਮਈ ਅਤੇ ਖਤਰਨਾਕ ਹਨ।
ਕਿਰਾਡੂ ਦਾ ਮੰਦਿਰ :- ਰਾਜਸਥਾਨ ਦੇ ਬਾਦਮੋੜ ਜਿਲੇ ਵਿੱਚ ਸਥਿਤ ਹੈ ਕਿਰਾਡੂ ਦਾ ਮੰਦਿਰ। ਜਿਸਨੂੰ ਰਾਜਸਥਾਨ ਦੇ ਖੁਜਰਾਹੋ ਵੀ ਕਹਿੰਦੇ ਹਨ। ਇਸ ਮੰਦਿਰ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇਸਨੂੰ ਸਰਾਪ ਮਿਲਿਆ ਹੈ। ਇੱਕ ਸਾਧੂ ਦੇ ਸਰਾਪ ਦੇ ਕਾਰਨ ਇੱਥੇ ਲੋਕ ਸ਼ਾਮ ਹੁੰਦੇ ਹੀ ਆਪਣੇ ਟਿਕਾਣੇ ਜਾ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ। ਕਹਿੰਦੇ ਹਨ ਕਿ ਰਾਤ ਨੂੰ ਜੋ ਵੀ ਰੁਕਦਾ ਹੈ ਉਹ ਜਾ ਤਾ ਪੱਥਰ ਦਾ ਬਣ ਜਾਂਦਾ ਹੈ ਜਾ ਉਸਦੀ ਮੌਤ ਹੋ ਜਾਂਦੀ ਹੈ।

ਦਾਰਜਲਿੰਗ ਦਾ ਇੱਕ ਹਿਲ ਸਟੇਸ਼ਨ ਕੁਸਿਰਯਾਗ ਹੈ ਅੰਗਰੇਜ਼ੀ ਵਿੱਚ ਕਰਸ ਦਾ ਮਤਲਬ ਹੁੰਦਾ ਹੈ ਸਰਾਪ। ਇਸ ਕਰਸ ਸ਼ਬਦ ਤੋਂ ਹੀ ਇਸ ਜਗਾ ਦਾ ਨਾਮ ਕੁਰਸਯਾਗ ਮਤਲਬ ਸਰਾਪ ਵਾਲੀ ਜਗਾ ਹੈ। ਇਹ ਗੱਲ ਇੱਥੋਂ ਦੇ ਦਾਉ ਹਿਲ ਜਾ ਕੇ ਪਤਾ ਲੱਗਦੀ ਹੈ। ਇਸ ਜਗਾ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ ਇੱਕ ਜੰਗਲ ਵਿੱਚ ਇੱਕ ਸਿਰ ਕਟਿਆ ਵਿਅਕਤੀ ਘੁਮੰਦਾ ਹੈ। ਰਾਤ ਦੇ ਸਮੇ ਦਾਉ ਹਿਲ ਦੇ ਜੰਗਲਾਂ ਵਿੱਚ ਜਾਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਕਿਹਾ ਜਾਂਦਾ ਹੈ। ਦਾਉ ਹਿਲ ਦੇ ਬਿਨਾ ਇਥੇ ਦੇ ਕੁਝ ਹੋਰ ਸਥਾਨ ਵੀ ਹਨ ਜਿਨਾਂ ਨੂੰ ਡਰਾਉਣੇ ਮੰਨਿਆ ਜਾਂਦਾ ਹੈ। ਇਸ ਲਈ ਜਦ ਵੀ ਕਦੇ ਇਸ ਜਗਾ ਤੇ ਜਾਓ ਤਾ ਰਾਤ ਵਿੱਚ ਕੋਈ ਲਾਪਰਵਾਹੀ ਨਾ ਕਰੋ।

ਕੁਲਧਾਰਾ ਪਿੰਡ :- ਜੈਸਲਮੇਰ ਤੋਂ ਕਰੀਬ 18 ਕਿਲੋ ਮੀਟਰ ਦੀ ਦੂਰੀ ਤੇ ਵਸਿਆ ਹੈ ਇਹ ਪਿੰਡ ਕੁਲਧਾਰਾ ਜੋ 1825 ਤੋਂ ਖਾਲੀ ਪਿਆ ਹੈ। ਕਹਿੰਦੇ ਹਨ ਕਿ ਪਾਲੀ ਵਾਲ ਬ੍ਰਾਹਮਣਾ ਨੇ ਇਸ ਪਿੰਡ ਨੂੰ ਸਰਾਪ ਦਿਤਾ ਹੈ ਕਿ ਇਹ ਕਦੇ ਦੁਬਾਰਾ ਨਹੀਂ ਵਸ ਸਕੇਗਾ। ਉਦੋਂ ਤੋਂ ਪਿੰਡ ਖਾਲੀ ਹੋਇਆ ਪਿਆ ਹੈ। ਆਸ ਪਾਸ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਦੱਸਦੇ ਹਨ ਕਿ ਇੱਥੇ ਰਾਤ ਨੂੰ ਭੂਤ ਪ੍ਰੇਤ ਅਤੇ ਅਜੀਬ ਅਜੀਬ ਆਵਾਜ਼ਾਂ ਆਉਂਦੀਆਂ ਹਨ ਇਸ ਲਈ ਇਸ ਪਿੰਡ ਵਿੱਚ ਰਾਤ ਸਮੇ ਕੋਈ ਨਹੀਂ ਜਾਂਦਾ

ਉਤਰਾਖੰਡ ਦਾ ਰੂਪ ਕੁੰਡ:- ਇਹ ਉਤਰਾਖੰਡ ਵਿੱਚ ਸਥਿਤ ਰੂਪ ਕੁੰਡ ਇਥੇ ਸਾਰੇ ਪਾਸੇ ਨਰ ਕੰਕਾਲ ਦਿਸ ਜਾਣਗੇ। ਇਹਨਾਂ ਨਰ ਕੰਕਾਲ ਦਾ ਕੀ ਰਹੱਸ ਹੈ ਇਹ ਕੋਈ ਨਹੀਂ ਜਾਣਦਾ। ਕੁਝ ਇਸਨੂੰ ਕੁਦਰਤ ਦਾ ਕਹਿਰ ਤਾ ਕੁਝ ਵਿਗਿਆਨਿਕ ਕਾਰਨ ਮੰਨਦੇ ਹਨ। ਪਰ ਰਹੱਸ ਅਜੇ ਵੀ ਬਰਕਰਾਰ ਹੈ। ਇੱਥੇ ਰਾਤ ਨੂੰ ਤਾ ਕੀ ਲੋਕ ਦਿਨ ਦੇ ਸਮੇ ਵੀ ਨਹੀਂ ਜਾਂਦੇ ਇਹ ਏਨਾ ਖਤਰਨਾਕ ਹੈ ਕਿਉਂਕਿ ਇਥੇ ਮੌਸਮ ਦਾ ਕੋਈ ਟਿਕਾਣਾ ਨਹੀਂ ਹੈ।error: Content is protected !!