BREAKING NEWS
Search

ਭਾਰਤ ਦਾ ਇੱਕ ਅਜਿਹਾ ਪਿੰਡ ਜਿਥੇ ਅੱਜ ਵੀ ਵਗਦੀਆਂ ਹਨ ਘਿਓ ਦੀਆ ਨਦੀਆਂ

ਅਕਸਰ ਤੁਸੀਂ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਸਾਡੇ ਦੇਸ਼ ਭਾਰਤ ਵਿਚ ਕਦੇ ਦੁੱਧ,ਦਹੀ ਅਤੇ ਘਿਓ ਦੀਆ ਨਦੀਆਂ ਵਗਦੀਆਂ ਸਨ। ਪਰ ਅਜਿਹੀ ਨਦੀ ਨਾ ਤਾ ਅੱਜ ਤੱਕ ਦੇਖੀ ਗਈ ਹੈ ਅਤੇ ਨਾ ਹੀ ਕਿਤੇ ਕਿਤਾਬ ਵਿਚ ਇਸਦਾ ਜਿਕਰ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਪਿੰਡ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਥੇ ਅੱਜ ਵੀ ਘਿਓ ਦੀਆ ਨਦੀਆਂ ਵਗਦੀਆਂ ਹਨ ਆਓ ਤੁਹਾਨੂੰ ਇਸ ਪਿੰਡ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਗੁਜਰਾਤ ਨੂੰ ਸਦਾ ਇਕ ਵਧੀਆ ਰਾਜ ਮੰਨਿਆ ਗਿਆ ਹੈ ਇਥੇ ਹੀ ਹੈ ਰੂਪਾਲ ਪਿੰਡ ਜਿਥੇ ਸ਼੍ਰੀ ਵਰਦਾਯਨੀ ਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ਼੍ਰੀ ਬ੍ਰਹਮਾਣੀ ਮਾਤਾ ਜੀ ਮੰਦਿਰ। ਨਵਰਾਤ ਦੇ ਸਮੇ ਵਿਚ ਇਥੇ 10 ਦਿਨ ਤੱਕ ਪੱਲੀ ਉਤਸਵ ਮਨਾਇਆ ਜਾਂਦਾ ਹੈ ਜਿਸ ਵਿਚ ਮਾਤਾ ਦੇ ਉੱਪਰ ਘਿਓ ਚੜਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇਥੇ ਆਉਂਦੇ ਹਨ ਜਿਥੇ ਇਥੇ ਮੇਲਾ ਜਿਹਾ ਲੱਗ ਜਾਂਦਾ ਹੈ।

ਹਰ ਸਾਲ ਇਥੇ ਏਨਾ ਘਿਓ ਚੜਾਇਆ ਜਾਂਦਾ ਹੈ ਕਿ ਪਿੰਡ ਵਿਚ ਗੋਡਿਆਂ ਗੋਡਿਆਂ ਤੱਕ ਘਿਓ ਵਗਣ ਲੱਗਦਾ ਹੈ। ਜਦ ਇਹ ਘਿਓ ਪਿੰਡ ਦੀਆ ਗਲੀਆਂ ਵਿਚ ਛੋਟੀ ਜਿਹੀ ਨਹਿਰ ਦਾ ਰੂਪ ਲੈ ਲੈਂਦਾ ਹੈ ਤਾ ਬਾਲਮੀਕੀ ਸਮਾਜ ਦੇ ਲੋਕ ਘਿਓ ਜਮਾ ਕਰਨ ਲੱਗਦੇ ਹਨ। ਸ਼ਸਤਰਾਂ ਦੇ ਵਿਧਾਨ ਦੇ ਅਨੁਸਾਰ ਕੇਵਲ ਇਹੀ ਲੋਕ ਇਥੇ ਘਿਓ ਜਮਾ ਕਰ ਸਕਦੇ ਹਨ। ਘਿਓ ਜਮਾ ਕਰਨ ਦੇ ਬਾਅਦ ਇਹ ਲੋਕ ਉਸਨੂੰ ਸਾਫ ਕਰਦੇ ਹਨ ਫਿਰ ਇਸ ਘਿਓ ਤੋਂ ਮਿਠਾਈਆਂ ਬਣਾਈਆਂ ਜਾਂਦੀਆਂ ਹਨ ਜਾ ਫਿਰ ਇਸ ਘਿਓ ਦਾ ਬਾਜ਼ਾਰ ਵਿਚ ਵੇਚ ਦਿੱਤਾ ਜਾਂਦਾ ਹੈ |

ਤੁਸੀਂ ਸੋਚ ਰਹੇ ਹੋਵੋਗੇ ਕਿ ਪੱਲੀ ਦਾ ਕੀ ਮਤਲਬ ਹੁੰਦਾ ਹੈ ਤਾ ਤੁਹਾਨੂੰ ਦੱਸ ਦੇ ਕਿ ਇਹ ਇੱਕ ਪ੍ਰਕਾਰ ਦਾ ਲੱਕੜੀ ਦਾ ਢਾਂਚਾ ਹੁੰਦਾ ਹੈ ਜਿਸ ਵਿਚ ਪੰਜ ਜੋਤ ਹੁੰਦੀਆਂ ਹਨ ਜਿਸ ਨਾਲ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ,ਇਹ ਪੱਲੀ ਪਿੰਡ ਦੇ ਚੋਰਾਹੇ ਤੇ ਲੈ ਕੇ ਜਾਈ ਜਾਂਦੀ ਹੈ ਜਿਥੇ ਲੋਕ ਘਿਓ ਦੇ ਨਾਲ ਤਿਆਰ ਰਹਿੰਦੇ ਹਨ ਜਿਸਦੀ ਮਾਤਰਾ ਲੱਖਾਂ ਲੀਟਰ ਵਿਚ ਹੁੰਦੀ ਹੈ। ਇਹ ਘਿਓ ਜਮੀਨ ਤੇ ਡੇਗ ਦਿੱਤਾ ਜਾਂਦਾ ਹੈ ਜਿਸਨੂੰ ਬਾਅਦ ਵਿਚ ਭਰ ਕੇ ਪ੍ਰਸਾਦ ਦੇ ਰੂਪ ਵਿਚ ਸਾਲ ਭਰ ਇਸਤੇਮਾਲ ਕੀਤਾ ਜਾਂਦਾ ਹੈ। ਇੱਥੋਂ ਦੇ ਘਿਓ ਦੀ ਇਹ ਖਾਸੀਅਤ ਇਹ ਹੈ ਕਿ ਕੋਈ ਵੀ ਜਾਨਵਰ ਇਸਨੂੰ ਨਹੀਂ ਚੱਟਦਾ ਹੈ ਅਤੇ ਇਸਦਾ ਕੱਪੜਿਆਂ ਤੇ ਵੀ ਨਿਸ਼ਾਨ ਨਹੀਂ ਪੈਂਦੇ ਹਨ। ਇਥੇ ਮੰਗੀ ਗਈ ਹਰ ਮੁਰਾਦ ਪੂਰੀ ਹੁੰਦੀ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਪ੍ਰਾਚੀਨ ਸਮੇ ਵਿਚ ਪਾਂਡਵ ਆਪਣੀ ਪਤਨੀ ਦਰੋਪਦੀ ਦੇ ਨਾਲ ਬਨਵਾਸ ਦੇ ਦਰਮਿਆਨ ਰੂਪਾਲ ਪਿੰਡ ਤੋਂ ਨਿਕਲੇ ਸੀ ਉਦੋਂ ਮਾਤਾ ਵਰਦਾਯਨੀ ਦੀ ਅਰਾਧਨਾ ਕਰਕੇ ਇਕ ਸਾਲ ਦੇ ਗੁਪਤ ਵਾਸ ਦੇ ਦਰਮਿਆਨ ਫੜੇ ਨਾ ਜਾਣ ਇਸ ਲਈ ਸੁਖ ਸੁਖੀ ਸੀ ਇੱਕ ਸਾਲ ਬਾਅਦ ਸੁਖਣਾ ਪੂਰੀ ਹੋਣ ਤੇ ਹੀ ਪਾਂਡਵ ਨੇ ਸੋਨੇ ਦੀ ਪੱਲੀ ਬਣਾ ਕੇ ਉਸ ਤੇ ਸ਼ੁੱਧ ਦੇਸੀ ਘਿਓ ਚੜਾ ਕੇ ਪੂਰੇ ਪਿੰਡ ਵਿਚ ਪੱਲੀ ਯਾਤਰਾ ਕੱਢੀ ਸੀ। ਉਦੋਂ ਤੋਂ ਸ਼ੁਰੂ ਹੋਈ ਇਹ ਪ੍ਰੰਪਰਾ ਅੱਜ ਤੱਕ ਜੀਵਿਤ ਹੈ। ਇਸ ਰੱਥ ਨੂੰ ਸਾਰੇ ਸਜਾਉਂਦੇ ਹਨ ਅਤੇ ਘੁਮਿਆਰ ਲੋਕ ਮਿੱਟੀ ਦੇ ਪੰਜ ਕੁੰਡ ਬਣਾ ਕੇ ਪੱਲੀ ਯਾਤਰਾ ਤੇ ਰੱਖਦੇ ਹਨ।



error: Content is protected !!