BREAKING NEWS
Search

ਭਾਰਤ ਆਉਣ ਬਾਅਦ ਵਿੰਗ ਕਮਾਂਡਰ ਅਭਿਨੰਦਨ ਦਾ ਪਹਿਲਾ ਬਿਆਨ, ਪਾਕਿਸਤਾਨੀ ਫੌਜ ਬਾਰੇ ਵੱਡਾ ਖ਼ੁਲਾਸਾ..

ਚੰਡੀਗੜ੍ਹ: ਦੋ ਦਿਨ ਪਾਕਿਸਤਾਨ ਵਿੱਚ ਬਿਤਾਉਣ ਬਾਅਦ ਵਿੰਗ ਕਮਾਂਡਰ ਅਭਿਨੰਦਨ ਕੱਲ੍ਹ ਭਾਰਤ ਵਾਪਸ ਪਰਤ ਆਏ ਹਨ। ਇਸ ਪਿੱਛੋਂ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਸਰੀਰਕ ਨਹੀਂ, ਬਲਕਿ ਮਾਨਸਿਕ ਕਸ਼ਟ ਦਿੱਤੇ। ਇਸ ਦੇ ਇਲਾਵਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਿੱਚ ਅਭਿਨੰਦਨ ਨੂੰ ਇਕੱਲੇ ਸੈਲ ਵਿੱਚ ਰੱਖਿਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਟੀਵੀ, ਫੋਨ ਜਾਂ ਅਖ਼ਬਾਰ ਦੀ ਸਹੂਲਤ ਵੀ ਨਹੀਂ ਦਿੱਤੀ ਗਈ ਸੀ।

ਇਸ ਦੇ ਤਹਿਤ ਪਾਕਿਸਾਤਨ ਨੇ ਜੇਨੇਵਾ ਕਨਵੈਂਸ਼ਨ ਦੀ ਉਲੰਘਣਾ ਕੀਤੀ। ਅਭਿਨੰਦਨ ਨੂੰ ਇੱਕਦਮ ਵੱਖਰੀ ਥਾਂ ਅਤੇ ਇਕੱਲਿਆਂ ਰੱਖਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਦੱਸ ਦੇਈਏ ਕਿ ਅੱਜ ਵਿੰਗ ਕਮਾਂਡਰ ਅਭਿਨੰਦਨ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਹੋਈ।

60 ਘੰਟਿਆਂ ਤਕ ਪਾਕਿਸਤਾਨ ਦੇ ਕਬਜ਼ੇ ਵਿੱਚ ਰਹੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਕੱਲ੍ਹ ਦੇਰ ਰਾਤ ਵਾਹਗਾ-ਅਟਾਰੀ ਬਾਰਡਰ ਰਾਹੀਂ ਭਾਰਤ ਵਾਪਸ ਪਰਤੇ। ਇੱਥੋਂ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ ਜਿੱਥੇ ਹਵਾਈ ਫੌਜ ਮੁਖੀ ਬੀਐਸ ਧਨੋਆ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨਾਲ ਮਿਲਾਇਆ ਗਿਆ।

ਅੱਜ ਅਭਿਨੰਦਨ ਦਾ ਮੈਡੀਕਲ ਵੀ ਕਰਾਇਆ ਗਿਆ। ਹਾਲੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਸਮਾਂ ਬਾਕੀ ਹਨ। ਉਨ੍ਹਾਂ ਨੂੰ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀ ਬ੍ਰੀਫਿੰਗ ਕਰਨੀ ਪਏਗੀ। ਹਵਾਈ ਫੌਜ ਮੁਖੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਪਾਕਿਸਤਾਨ ਵਿੱਚ ਉਨ੍ਹਾਂ ਦੀ ਹਿਰਾਸਤ ਨਾਲ ਸਬੰਧਿਤ ਸਾਰੀ ਜਾਣਕਾਰੀ ਦੱਸੀ।



error: Content is protected !!