BREAKING NEWS
Search

ਭਾਰਤ ਆਇਆ ਪਾਕਿ ਤੋਂ ਸੋਨੇ ਦਾ ਲੱਦਿਆ ਟਰੱਕ ਜਬਤ, ਪੁਲਿਸ ਨੇ ਡਰਾਇਵਰ ਨੂੰ ਕੀਤਾ ਰਿਹਾਅ, ਦੇਖੋ ਪੂਰੀ ਖ਼ਬਰ

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪਾਕਿਸਤਾਨੀ ਟਰੱਕ ਡਰਾਇਵਰ ਗੁਲ ਖ਼ਾਨ ਪੁੱਤਰ ਮਹੁੱਬਤ ਖ਼ਾਨ ਵਾਸੀ ਜੇਹਲਮ ਪਾਕਿਸਤਾਨ ਜੋ ਟਰੱਕ ਨੰਬਰ LXA 7011 ਅਫ਼ਗਾਨਿਸਤਾਨ ਨਾਲ ਲਗਦੇ ਬਾਰਡਰ ਤੁਰਖ਼ਮ ਅਫ਼ਗਾਨਿਸਤਾਨ ਤੋਂ ਸੇਬਾਂ ਦਾ ਟਰੱਕ ਲੈ ਕੇ ਭਾਰਤ ਪੁੱਜਾ ਸੀ। ਇਸ ਟਰੱਕ ਵਿਚ 900 ਪੇਟੀਆਂ ਸੇਬ,12 ਪੇਟੀਆ ਕੰਧਾਰੀ ਅਨਾਰ ਲੱਦੇ ਹੋਏ ਸਨ, ਜਿਨ੍ਹਾਂ ਵਿੱਚ ਸੋਨਾ ਲੁਕਾਇਆ ਹੋਇਆ ਸੀ।

ਭਾਰਤੀ ਕਸਟਮ ਦੇ ਸਹਾਇਕ ਕਮਿਸ਼ਨਰ ਬਸੰਤ ਕੁਮਾਰ ਨੇ ਇਸ ਟਰੱਕ ਦੀ ਤਲਾਸ਼ੀ ਲਈ ਜਿਸ ਵਿੱਚੋਂ ਸੇਬਾਂ ਦੀਆਂ ਨੌਂ ਪੇਟੀਆਂ ਵਿੱਚੋਂ 27 ਸੋਨੇ ਦੀਆਂ ਇੱਟਾਂ ਮਿਲੀਆਂ, ਜਿਨ੍ਹਾਂ ਦਾ ਵਜ਼ਨ 32 ਕਿੱਲੋ ਤੋਂ ਵੱਧ ਸੀ।ਇਹ ਟਰੱਕ ਅਮਿਨੀ ਸਦੀਰੀ ਐਕਸਪੋਰਟ ਕਾਬੁਲ ਅਫਗਾਨਿਸਤਾਨ ਨੇ ਭਾਰਤ ਦੇ ਯੂਨੀਵਰਸਲ ਸਲੂਸ਼ਨ ਨਵੀਂ ਦਿੱਲੀ ਲਈ ਭੇਜਿਆ ਗਿਆ ਸੀ। ਭਾਰਤੀ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਕਸਮਟ ‘ਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਇੰਨੀ ਵੱਡੀ ਮਾਤਰਾ ਵਿੱਚ ਸੋਨੇ ਦੀ ਤਸਕਰੀ ਕਿਵੇਂ ਹੋਣ ਦਿੱਤੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਬਕਾਇਦਾ ਤੌਰ ‘ਤੇ ਸਕੈਨਰ ਲੱਗੇ ਹੋਏ ਸਨ ਜਦਕਿ ਭਾਰਤ ਵਾਲੇ ਪਾਸੇ ਇਸ ਕੇਂਦਰ ਵਿੱਚ ਨਹੀਂ ਲੱਗੇ ਸਨ ਤੇ ਭਾਰਤੀ ਅਧਿਕਾਰੀਆਂ ਦੀ ਚੌਕਸੀ ਕਾਰਨ ਇਹ ਸੋਨਾ ਫੜਿਆ ਗਿਆ। ਕਸਟਮ ਵਿਭਾਗ ਨੇ ਮੁਢਲੀ ਤਫ਼ਤੀਸ਼ ਤੋਂ ਬਾਅਦ ਪਾਕਿਸਤਾਨ ਦੇ ਡਰਾਈਵਰ ਗੁਲ ਖ਼ਾਨ ਨੂੰ ਰਿਹਾਅ ਕਰ ਦਿੱਤਾ ਹੈ ਜਦਕਿ ਗੱਡੀ ਕਬਜ਼ੇ ਵਿੱਚ ਹੈ।



error: Content is protected !!