BREAKING NEWS
Search

ਭਰਾ ਰੱਖਣ ਇਹਨਾਂ ਗੱਲਾਂ ਦਾ ਧਿਆਨ ਜਮੀਨ ਦੀ ਵੰਡ ਤਕਸੀਮ ਸਮੇ ,ਕਦੇ ਨਹੀਂ ਪਵੇਗਾ ਰੌਲਾ

ਕਹਿੰਦੇ ਹੁੰਦੇ ਨੇ ਕੇ ਜਦ ਬਾਣੀਏ ਦੇ ਘਰ ਦੋ ਪੁੱਤ ਹੁੰਦੇ ਹਨ ਤਾਂ ਦੋ ਦੁਕਾਨਾਂ ਪੈ ਜਾਂਦੀਆਂ ਹਨ । ਪਰ ਜਦੋਂ ਜੱਟ ਦੇ ਘਰ ਦੋ ਪੁੱਤਰ ਹੁੰਦੇ ਹਨ ਤਾਂ ਜ਼ਮੀਨ ਅੱਧੀ ਰਹਿ ਜਾਂਦੀ ਹੈ । ਸਾਰੇ ਭਰਾਵਾਂ ਦੀ ਜ਼ਮੀਨ ਦੀ ਤਕਸੀਮ ਹੁੰਦੀ ਹੈ ਪਰ ਜੇਕਰ ਤਕਸੀਮ ਕਰਨ ਵੇਲੇ ਹੇਠਾਂ ਦਿੱਤੀਆਂ ਗੱਲਾਂ ਨੂੰ ਦਿਮਾਗ ਵਿਚ ਰੱਖ ਕੇ ਤਕਸੀਮ ਕੀਤੀ ਜਾਵੇ ਤਾਂ ਕਿਸੀ ਵੀ ਭਰਾ ਨਾਲ ਵਾਧਾ ਘਾਟਾ ਨਹੀਂ ਹੋਵੇਗਾ । (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਇਕ ਵਾਰ ਤਕਸੀਮ ਕਰਨ ਤੋਂ ਬਾਅਦ ਤਕਸੀਮ ਤੋੜਨਾ ਬਹੁਤ ਔਖਾ ਹੈ ਇਸ ਲਈ ਤੁਸੀਂ ਤਕਸੀਮ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖੋ ।

  • ਕੀ ਹਿੱਸੇਦਾਰਾ ਨੂੰ ਰਕਬਾ ਉਨ੍ਹਾਂ ਦੇ ਬਣਦੇ ਹਿੱਸੇ ਮੁਤਾਬਿਕ ਦਿੱਤਾ ਜਾਣਾ ਹੈ ਜਾ ਚੰਗੀ ਮਾੜੀ ਜਮੀਨ ਦੀ ਕੀਮਤ ਦੇਖ ਕਿ ਵੱਧ ਘੱਟ ਦਿੱਤਾ ਜਾਵੇਗਾ?
  • ਕੀ ਖੂਹ ਦਾ ਤੋੜ ,ਰੂੜੀ ,ਅਬਾਦੀ ਦੀ ਵੀ ਤਕਸੀਮ ਕੀਤੀ ਜਾਵੇਗੀ ਜਾ ਨਹੀ ?
  • ਕੀ ਜੇਕਰ ਤਕਸੀਮ ਵਿਚਲੀਆਂ ਖੇਵਟਾ ਇੱਕ ਤੋ ਵੱਧ ਹੋਣ ਤਾ ਉਨ੍ਹਾਂ ਨੂੰ ਇੱਕਠਿਆਂ ਕਰਕੇ ਤਕਸੀਮ ਕੀਤੀ ਜਾਣੀ ਹੈ ਜਾ ਵੱਖ-ਵੱਖ ਖੇਵਟਾ ਦੀ ਤਕਸੀਮ ਵੱਖ-ਵੱਖ ਤੌਰ ਤੇ ਕੀਤੀ ਜਾਣੀ ਹੈ?
  • ਕੀ ਹਿੱਸੇਦਾਰਾ ਦੇ ਬਜੁਰਗਾਂ ਨੇ ਚੰਗੀ ਮਾੜੀ ਜਾ ਪਿੰਡ ਤੋ ਦੂਰ ਨੇੜੇ ਦੀ ਜਮੀਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਸ ਵਿੱਚ ਕੋਈ ਵਾਧਾ ਘਾਟਾ ਤਾ ਨਹੀ ਕੀਤਾ ਹੋਇਆ
  • ਵੱਖਰੇ-ਵੱਖਰੇ ਹਿੱਸੇਦਾਰਾ ਦੇ ਟੱਕਾ ਨੂੰ ਲਗਾਏ ਗਏ ਰਸਤਿਆਂ ਦਾ ਰਕਬਾ ਸਾਝੇ ਰਕਬੇ ਵਿੱਚੋ ਹੀ ਕੱਟਣਾ ਹੈ ਜਾ ਨਹੀ

  • ਕੀ ਖੇਤ ਵਿਚਲੇ ਦਰੱਖਤ ਉਸ ਹੀ ਮਾਲਕ ਨੂੰ ਦਿੱਤੇ ਜਾਣਗੇ ਜਿਸਨੂੰ ਉਹ ਖੇਤ ਦਿੱਤਾ ਗਿਆ ਜਾ ਦਰੱਖਤਾਂ ਦੀ ਕੀਮਤ ਪਾ ਕੇ ਪੈਸਿਆਂ ਦੀ ਵੰਡ ਕੀਤੀ ਜਾਵੇਗੀ
  • ਵੇਚਿਆ ਗਿਆ ਰਕਬਾ ਵੇਚਣ ਵਾਲੇ ਦੇ ਹਿੱਸੇ ਵਿੱਚੋ ਕੱਟਿਆ ਜਾਵੇਗਾ
  • ਜਿਹੜਾ ਰਕਬਾ ਬੈਕ ਪਾਸ ਆੜ ਰਹਿਨ ਹੈ ਉਸ ਨੂੰ ਤਕਸੀਮ ਕਰਨ ਤੋਂ ਪਹਿਲਾਂ ਫੱਕ ਕਰਵਾਉਣਾ
  • ਸ਼ਹਿਰ ਨੇੜੇ ਦੀ ਜਮੀਨ ਜਾ ਸੜਕ ਉਪਰ ਲੱਗਣ ਵਾਲੀ ਜ਼ਮੀਨ ਦੀ ਵੱਧ ਕੀਮਤ
  • ਬੋਰ ,ਮੋਟਰ ,ਮੋਗੇ ਦੇ ਨੇੜੇ ਦੀ ਜਾਂ ਚੰਗੇ ਪਾਣੀ ਵਾਲੀ ਜਮੀਨ ਆਦਿ ਨੂੰ ਤਕਸੀਮ ਵੇਲੇ ਧਿਆਨ ਵਿਚ ਰੱਖਿਆ ਜਾਵੇ

ਜਿਆਦਾ ਜਾਣਕਾਰੀ ਲਈ ਵੀਡੀਓ ਦੇਖੋ


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!