BREAKING NEWS
Search

ਭਰਾ ਨਾਲ ਤਕਰਾਰ ਤੋਂ ਬਾਅਦ 16 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ,ਕਹਿੰਦੇ ਭਰਾ ਨੇ ਸਿਰਫ ਏਨਾ ਹੀ ਕਿਹਾ ਸੀ ਮੈਂ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਾਛੀਵਾੜਾ ਅਧੀਨ ਪੈਂਦੇ ਪਿੰਡ ਬੈਰਸਾਲਾਂ ਖੁਰਦ ਵਿਖੇ ਐਤਵਾਰ ਦੁਪਹਿਰੇ ਨਬਾਲਿਗ ਲੜਕੀ (16) ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਪਿਤਾ ਕੰਬਾਇਨ ਨਾਲ ਬਾਹਰਲੇ ਪ੍ਰਦੇਸ਼ ਗਿਆ ਹੋਇਆ ਸੀ ਅਤੇ ਉਸਦੀ ਮਾਤਾ ਪਿੰਡ ‘ਚ ਹੀ ਕਿਸੇ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਨ ਗਈ ਸੀ। ਘਰ ਵਿਚ ਲੜਕੀ ਤੇ ਉਸਦੇ 2 ਛੋਟੇ ਭਰਾ ਸਨ। ਲੜਕੀ ਦਾ ਆਪਣੇ ਭਰਾ ਨਾਲ ਕੁੱਝ ਖਾਣ-ਪੀਣ ਦੀ ਵਸਤੂ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਉਸਨੇ ਆਪਣੇ ਛੋਟੇ ਭਰਾ ਨੂੰ ਡਰਾਵਾ ਦਿੰਦਿਆਂ ਕਿਹਾ ਕਿ ਜੇਕਰ ਉਸਨੇ ਖਾਣ ਵਾਲੀ ਵਸਤੂ ਉਸ ਨੂੰ ਨਾ ਦਿੱਤੀ ਤਾਂ ਉਹ ਮਰ ਜਾਵੇਗੀ।

ਇਸ ਦੌਰਾਨ ਲੜਕੀ ਆਪਣੇ ਕਮਰੇ ‘ਚ ਗਈ ਤੇ ਅੰਦਰੋਂ ਉਸਨੇ ਕੁੰਡੀ ਲਗਾ ਲਈ ਅਤੇ ਛੱਤ ਨਾਲ ਲੱਗੇ ਪੱਖੇ ਨਾਲ ਕੱਪੜਾ ਬੰਨ੍ਹ ਕੇ ਗਲ ਫਾਹਾ ਬਣਾ ਕੇ ਆਤਮ-ਹੱਤਿਆ ਕਰ ਲਈ। ਪਰਿਵਾਰਕ ਮੈਂਬਰਾਂ ਵਲੋਂ ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਲੜਕੀ 8ਵੀਂ ਤੋਂ ਬਾਅਦ ਸਕੂਲੋਂ ਹਟ ਗਈ ਸੀ ਅਤੇ ਮਾਨਸਿਕ ਤੌਰ ‘ਤੇ ਵੀ ਕੁੱਝ ਸਧਾਰਨ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ।error: Content is protected !!