BREAKING NEWS
Search

ਭਗਵੰਤ ਮਾਨ ਦੀ ਬੇਬੇ ਦੇ ਫਤਿਹਵੀਰ ਦੇ ਭੋਗ ‘ਤੇ ਇਸ ਕਰਕੇ ਨਿਕਲੇ ਹੰਝੂ

ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ‘ਚ ਡਿੱਗਣ ਕਾਰਨ ਮੌਤ ਦੇ ਮੂੰਹ ‘ਚ ਗਏ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਅੱਜ ਸਥਾਨਕ ਅਨਾਜ ਮੰਡੀ ਵਿਖੇ ਭੋਗ ਪਾਇਆ ਗਿਆ। ਇਸ ਮੌਕੇ ਜਿੱਥੇ ਵੱਡੀ ਗਿਣਤੀ ‘ਚ ਲੋਕ ਪਹੁੰਚੇ ਉਥੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ, ਬਲਜੀਤ ਸਿੰਘ ਦਾਦੂਵਾਲ, ਅਮਨ ਅਰੋੜਾ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਨੇ ਪਹੁੰਚ ਕੇ ਫਤਿਹਵੀਰ ਨੂੰ ਸ਼ਰਧਾਂਜਲੀ ਦਿੱਤੀ।

ਫਤਿਹਵੀਰ ਨੂੰ ਲੈ ਕੇ ਮੀਡੀਆ ਨੇ ਜਦੋਂ ਭਗਵੰਤ ਮਾਨ ਦੀ ਮਾਂ ਕੋਲੋਂ ਸਵਾਲ ਪੁੱਛਿਆ ਤਾਂ ਉਨ੍ਹਾਂ ਦੇ ਹੰਝੂ ਨਿਕਲ ਗਏ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲੋ ਫਤਿਹਵੀਰ ਦੀ ਗੱਲ ਨਹੀਂ ਹੋ ਰਹੀ। ਭਾਵੁਕ ਹੋਈ ਭਗਵੰਤ ਮਾਨ ਦੀ ਬੇਬੇ ਨੇ ਕਿਹਾ ਕਿ ਫਤਿਹਵੀਰ ਦੀ ਗੱਲ ਕਰਦੇ ਸਮੇਂ ਮੇਰੇ ਸਾਹ ਬੰਦ ਹੁੰਦੇ ਹਨ। ਦੱਸ ਦੇਈਏ ਕਿ ਅੱਜ ਫਤਿਹਵੀਰ ਦੇ ਭੋਗ ਮੌਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਅੱਜ ਇਕ ਵਾਰ ਫਿਰ ਤੋਂ ਫਤਿਹਵੀਰ ਨੂੰ ਯਾਦ ਕਰਦੇ ਹੋਏ ਹਰ ਅੱਖ ਨਮ ਦਿਖਾਈ ਦਿੱਤੀ।

ਜ਼ਿਕਰਯੋਗ ਹੈ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਘਰ ਦੇ ਬਾਹਰ ਬਣੇ 150 ਫੁੱਟ ਦੇ ਬੋਰਵੈੱਲ ‘ਚ ਫਤਿਹਵੀਰ ਸਿੰਘ 6 ਜੂਨ ਦੀ ਸ਼ਾਮ ਨੂੰ 4 ਵਜੇ ਦੇ ਕਰੀਬ ਡਿੱਗ ਗਿਆ ਸੀ। ਉਸ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ, ਐੱਨ. ਡੀ. ਆਰ. ਐੱਫ. ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ

ਪਰ ਇਹ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ ਸਨ। ਪੂਰੇ 5 ਦਿਨ ਫਤਿਹਵੀਰ ਸਿੰਘ ਬੋਰਵੈੱਲ ‘ਚ ਫਸਿਆ ਰਿਹਾ ਸੀ ਅਤੇ 6ਵੇਂ ਦਿਨ ਯਾਨੀ 11 ਜੂਨ ਨੂੰ ਫਤਿਹਵੀਰ ਸਿੰਘ ਬੋਰਵੈੱਲ ‘ਚੋਂ ਕੱਢਿਆ ਗਿਆ ਸੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਬੋਰਵੈੱਲ ‘ਚੋਂ ਕੱਢਣ ਤੋਂ ਬਾਅਦ ਫਤਿਹਵੀਰ ਸਿੰਘ ਨੂੰ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।

ਇਸ ਤੋਂ ਬਾਅਦ ਪਰਿਵਾਰ ਅਤੇ ਲੋਕਾਂ ਵੱਲੋਂ ਸਰਕਾਰ ਦੇ ਪ੍ਰਤੀ ਗੁੱਸਾ ਜ਼ਾਹਰ ਕੀਤਾ ਗਿਆ ਸੀ। ਪੰਜਾਬ ਸਰਕਾਰ ‘ਤੇ ਦੋਸ਼ ਲਗਾਏ ਗਏ ਸਨ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਫਤਿਹਵੀਰ ਦੀ ਜਾਨ ਬੱਚ ਜਾਣੀ ਸੀ।error: Content is protected !!