ਆਈ ਤਾਜਾ ਵੱਡੀ ਖਬਰ
ਪ੍ਰਵਾਸੀ ਮਜ਼ਦੂਰ ਨੇ ਐਤਵਾਰ ਸਵੇਰੇ 7:30 ਵਜੇ ਅਲਾਵਲਪੁਰ ਤੋਂ ਦੌਲੀਕੇ ਨੂੰ ਜਾਂਦੀ ਸੜਕ ਤੋਂ ਗੋਲ ਪਿੰਡ ਨੂੰ ਨਿਕਲਦੇ ਕੱਚੇ ਰਸਤੇ ਉੱਤੇ ਕਰੀਬ 100 ਮੀਟਰ ਅੰਦਰ ਝੋਨੇ ਦੇ ਖੇਤ ‘ਚ ਇੱਕ ਨੌਜਵਾਨ ਦੀ ਲੋਥ ਪਈ ਦੇਖੀ। ਅਲਾਵਲਪੁਰ ਪੁਲਸ ਨੇ ਉਸ ਦੀ ਪਛਾਣ 31 ਸਾਲਾ ਪ੍ਰਦੀਪ ਕੁਮਾਰ ਪੁੱਤਰ ਬਲਵੀਰ ਚੰਦ ਨਿਵਾਸੀ ਪਿੰਡ ਮੁਰਾਦਪੁਰ ਦੇ ਰੂਪ ਵਿੱਚ ਕਰਕੇ ਪ -ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਪੁਲਸ ਵੱਲੋਂ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਟਮ ਰਿਪੋਰਟ ਤੋਂ ਬਾਅਦ ਹੀ ਅਸਲੀ ਕਾਰਨ ਦਾ ਪਤਾ ਲੱਗੇਗਾ। ਪੁਲਸ ਹਾਰਟ ਅਟੈਕ ਨਾਲ ਮੌਤ ਹੋਈ ਮੰਨ ਕੇ ਚੱਲ ਰਹੀ ਹੈ, ਜਦਕਿ ਲੋਥ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਥ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਗਿਆ, ਕਿਉਂਕਿ ਨੌਜਵਾਨ ਦੇ ਸਰੀਰ ਉੱਤੇ ਖਰੋਚ ਵਗੈਰਾ ਦੇ ਕਾਫੀ ਨਿਸ਼ਾਨ ਸਨ। ਉਸਦੇ ਪਿਤਾ ਬਲਵੀਰ ਚੰਦ ਦਾ ਕਹਿਣਾ ਹੈ ਕਿ ਉਨ੍ਹਾ ਦੇ ਬੇਟੇ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਦੀ ਪਿੰਡ ਵਿੱਚ ਹੀ ਧਾਰਮਿਕ ਮਾਮਲੇ ਨੂੰ ਲੈ ਕੇ ਕੁਝ ਲੋਕਾਂ ਨਾਲ ਰੰਜਿਸ਼ ਚੱਲ ਰਹੀ ਹੈ। ਪਹਿਲਾਂ ਵੀ ਉਨ੍ਹਾਂ ਉੱਤੇ ਹੋ ਚੁੱਕੇ ਹਨ।
ਪ੍ਰਦੀਪ ਅੰਮਿ੍ਰਤਸਰ ਵਿਖੇ ਆਪਣੀ ਮਾਸੀ ਕੋਲ ਰਹਿੰਦਾ ਸੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਪ੍ਰਦੀਪ ਦੀ ਭੂਆ, ਜੋ ਪਿੰਡ ਮੁਰਾਦਪੁਰ ਵਿੱਚ ਹੀ ਉਨ੍ਹਾ ਕੋਲ ਰਹਿੰਦੀ ਹੈ, ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਉਹ ਆ ਰਿਹਾ ਸੀ, ਪਰ ਘਰ ਨਹੀਂ ਪਹੁੰਚਿਆ।
ਤਾਜਾ ਜਾਣਕਾਰੀ