=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੱਚਿਓ ਖਿੱਚੋ ਤਿਆਰੀਆਂ ਸਕੂਲਾਂ ਲਈ – ਸਰਕਾਰ ਵਲੋਂ ਆਈ ਇਹ ਤਾਜਾ ਵੱਡੀ ਖਬਰ

ਖਿੱਚੋ ਤਿਆਰੀਆਂ ਸਕੂਲਾਂ ਲਈ

ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਦਾ ਕਰਕੇ ਸਕੂਲ ਬੰਦ ਪਏ ਹਨ ਜਿਸ ਨਾਲ ਬੱਚਿਆਂ ਦੀ ਪ੍ੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਜਿਸ ਦੇ ਕਾਰਨ ਬੱਚਿਆਂ ਦੇ ਮਾਪਿਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਪਰ ਜੇ ਇਹੋ ਜਿਹੇ ਹਾਲਾਤਾਂ ਵਿਚ ਸਕੂਲ ਖੋਲ੍ਹੇ ਜਾਂਦੇ ਹਨ ਤਾਂ ਬਚਿਆ ਨੂੰ ਕੋਰੋਨਾ ਵੀ ਹੋ ਸਕਦਾ ਹੈ। ਇਸੇ ਗਲ੍ਹ ਦਾ ਕਰਕੇ ਸਰਕਾਰ ਅਤੇ ਮਾਪੇ ਦੋਚਿਤੀ ਵਿਚ ਫਸੇ ਹੋਏ ਹਨ। ਪਰ ਹੁਣ ਇਕ ਵੱਡੀ ਖਬਰ ਸਕੂਲਾਂ ਦੇ ਬਾਰੇ ਵਿਚ ਆ ਰਹੀ ਹੈ।

ਕਰਮਚਾਰੀ ਮੰਤਰਾਲੇ ਨੇ ਕੇਂਦਰੀ ਤੇ ਰਾਜ ਸਿਖਲਾਈ ਸੰਸਥਾਵਾਂ ਨੂੰ 15 ਜੁਲਾਈ ਤੋਂ ਮੁੜ ਖੋਲ੍ਹਣ ਲਈ ਮਿਆਰੀ ਕਾਰਜਸ਼ੀਲ ਵਿਧੀ, ਐਸਓਪੀ (standard operating procedure) ਜਾਰੀ ਕੀਤੀ ਹੈ। ਇਸ ‘ਚ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਇਨ੍ਹਾਂ ਅਦਾਰਿਆਂ ਦੁਆਰਾ ਚੁੱਕੇ ਗਏ ਜ਼ਰੂਰੀ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ।

ਐਸਓਪੀ ਅਨੁਸਾਰ ਸਿਖਲਾਈ ਪ੍ਰੋਗਰਾਮ ਜਿੱਥੋਂ ਤੱਕ ਸੰਭਵ ਹੋ ਸਕੇ ਡਿਜੀਟਲ/ਆਨਲਾਈਨ/ਵਰਚੁਅਲ ਢੰਗ ਵਿੱਚ ਕਰਵਾਏ ਜਾਣਗੇ।ਐਸਓਪੀ ਅਨੁਸਾਰ ਸਬੰਧਤ ਸਿਖਲਾਈ ਸੰਸਥਾਵਾਂ ਨੂੰ ਕੇਂਦਰ ਸਰਕਾਰ, ਰਾਜ ਸਰਕਾਰਾਂ ਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੁਆਰਾ ਦਰਸਾਏ ਗਏ ਕੋਵਿਡ ਨਾਲ ਸਬੰਧਤ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਪਏਗਾ ਜਿਸ ਵਿੱਚ ਸਰੀਰਕ ਦੂਰੀ ਦੀ ਪਾਲਣਾ, ਮਾਸਕ ਪਹਿਨਣਾ ਆਦਿ ਸ਼ਾਮਲ ਹਨ |

ਇਸ ਅਨੁਸਾਰ, ਗਰਭਵਤੀ ਤੇ ਬੱਚੇ ਨੂੰ ਦੁੱਧ ਪਿਲਾਉਣ ਅਲੀਆਂ ਔਰਤਾਂ, ਦਮਾ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਲੋਕ, ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼, ਗੁਰਦੇ ਦੇ ਮਰੀਜ਼, ਦਿਲ ਦੇ ਗੰਭੀਰ ਮਰੀਜ਼ਾਂ ਲਈ ਜੋਖਮ ਵਧੇਰੇ ਹੁੰਦਾ ਹੈ।ਇਸ ਲਈ ਅਜਿਹੇ ਸਿਖਿਆਰਥੀਆਂ ਨੂੰ ਆਪਣੀ ਮੌਜੂਦਾ ਤਾਇਨਾਤੀ ਜਾਂ ਪ੍ਰਸ਼ਾਸਕੀ ਸਿਖਲਾਈ ਸੰਸਥਾ ਤੋਂ ਆਨਲਾਈਨ ਕੋਰਸਾਂ ‘ਚ ਭਾਗ ਲੈਣਾ ਚਾਹੀਦਾ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਤੈਅ ਪ੍ਰਕਿਰਿਆ ਤਹਿਤ ਸਾਰੇ ਕਲਾਸਰੂਮ, ਸਟਾਫ ਰੂਮ, ਦਫਤਰ, ਹੋਸਟਲ, ਗਲਿਆਰੇ, ਲਾਬੀ, ਸਾਂਝੇ ਖੇਤਰ ਤੇ ਵਾਸ਼ਰੂਮ ਸਾਫ਼ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਰੇ ਸਿਖਿਆਰਥੀਆਂ ਤੇ ਕਰਮਚਾਰੀਆਂ ਨੂੰ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ।




error: Content is protected !!