BREAKING NEWS
Search

ਬੱਚਾ ਹੋਣ ਲਈ ਸਮਸ਼ਾਨ ਘਾਟ ਲਿਜਾ ਖਵਾਈਆਂ ਇਨਸਾਨੀ ਹੱਡੀਆਂ ਦਾ ਬਣਿਆ ਪਾਊਡਰ, ਪਤੀ ਸਣੇ 7 ਤੇ ਮਾਮਲਾ ਦਰਜ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਹਰ ਖੇਤਰ ਵਿੱਚ ਪੜ੍ਹਾਈ ਕਰਕੇ ਔਰਤਾਂ ਨੇ ਮੱਲਾਂ ਮਾਰੀਆਂ ਹਨ ਉੱਥੇ ਹੀ ਬਹੁਤ ਸਾਰੀਆਂ ਔਰਤਾਂ ਨੂੰ ਕਈ ਵਾਰ ਅੰਧ ਵਿਸ਼ਵਾਸ ਦੇ ਚਲਦਿਆਂ ਹੋਇਆਂ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਦੁਨੀਆਂ ਵਿਚ ਜਿੱਥੇ ਅੱਜ ਵਿਗਿਆਨ ਨੇ ਤਰੱਕੀ ਕਰ ਲਈ ਹੈ। ਉਥੇ ਹੀ ਦੁਨੀਆ ਨੂੰ ਬਹੁਤ ਸਾਰੇ ਅਜਿਹੇ ਤੱਥ ਵੀ ਦੱਸ ਦਿੱਤੇ ਹਨ ਕਿ ਭੂਤ-ਪ੍ਰੇਤ ਕੁਝ ਵੀ ਨਹੀਂ ਹੁੰਦਾ ਹੈ। ਉੱਥੇ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿੱਥੇ ਪੜ੍ਹੇ-ਲਿਖੇ ਲੋਕ ਹੋ ਕੇ ਵੀ ਅੰਧ ਵਿਸ਼ਵਾਸ਼ ਵਿੱਚ ਫਸ ਜਾਂਦੇ ਹਨ।

ਵਿਗਿਆਨੀਆਂ ਵੱਲੋਂ ਜਿੱਥੇ ਅਜਿਹੀਆਂ ਚੀਜ਼ਾਂ ਹੋਣ ਤੋਂ ਇਨਕਾਰ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਅਨਪੜ੍ਹ ਤਾਂਤਰਿਕ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਗੁਮਰਾਹ ਕਰਦੇ ਹਨ ਅਤੇ ਉਨ੍ਹਾਂ ਤੋਂ ਪੈਸੇ ਠੱਗ ਲੈਂਦੇ ਹਨ। ਹੁਣ ਇੱਥੇ ਬੱਚਾ ਹੋਣ ਲਈ ਸ਼ਮਸ਼ਾਨਘਾਟ ਲਿਜਾ ਕੇ ਇਨਸਾਨੀ ਹੱਡੀਆਂ ਦਾ ਪਾਊਡਰ ਖਵਾਇਆ ਗਿਆ ਹੈ ਜਿੱਥੇ ਪਤੀ ਸਮੇਤ 7 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਣੇ ਵਿਚ ਵਿਆਹੁਤਾ ਔਰਤ ਨੂੰ ਬੱਚਾ ਨਾ ਹੋਣ ਤੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉੱਥੇ ਹੀ ਪੀੜਤ ਮਹਿਲਾ ਨੂੰ ਇੱਕ ਤਾਂਤਰਿਕ ਦੇ ਕਹਿਣ ਤੇ ਇੱਕ ਸ਼ਮਸ਼ਾਨ ਘਾਟ ਵਿੱਚ ਰਾਤ ਦੇ ਸਮੇਂ ਵਿਚ ਲਿਜਾ ਕੇ ਇਨਸਾਨੀ ਹੱਡੀਆਂ ਦਾ ਪਾਊਡਰ ਖਵਾਇਆ ਗਿਆ ਹੈ।

ਠੰਡੇ ਝਰਨੇ ਦੇ ਹੇਠਾਂ ਇਸ਼ਨਾਨ ਵੀ ਮੱਸਿਆ ਦੀ ਰਾਤ ਨੂੰ ਕਰਵਾਇਆ ਗਿਆ। ਮਹਿਲਾ ਦਾ ਪਰਿਵਾਰ ਜਿੱਥੇ ਪੜ੍ਹਿਆ ਲਿਖਿਆ ਹੋਇਆ ਹੈ ਉਥੇ ਹੀ ਉਹਨਾਂ ਦੀ ਬੇਟੀ ਦਾ ਵਿਆਹ 2019 ਵਿੱਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕੀਤੀ ਜਾਂਦੀ ਸੀ ਅਤੇ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਹੁਣ ਬੱਚਾ ਨਾ ਹੋਣ ਦੇ ਚਲਦਿਆਂ ਹੋਇਆਂ ਅਜਿਹੀਆਂ ਹਰਕਤਾਂ ਕਰਕੇ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਹੈ। ਮਹਿਲਾ ਵੱਲੋਂ ਜਿਥੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਉਥੇ ਹੀ ਪੁਲਿਸ ਵੱਲੋਂ ਅੰਧ ਵਿਸ਼ਵਾਸ਼ ਵਿਰੋਧੀ ਨਿਯਮਾਂ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪਤੀ ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।error: Content is protected !!