BREAKING NEWS
Search

ਬੱਕਰੇ ਦੀ ਬਲੀ ਦੇਣ ਲਗਿਆਂ ਵਾਪਰਿਆ ਅਜਿਹਾ ਕਾਂਡ ਮੱਚ ਗਈ ਦੁਹਾਈ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਵਿਗਿਆਨ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਕਈ ਤਰ੍ਹਾਂ ਦੀਆਂ ਕੁਰੀਤੀਆਂ ਵਿੱਚ ਫਸੇ ਹੋਏ ਹਨ। ਜਿਸ ਨੂੰ ਅਨਪੜਤਾ ਦਾ ਸ਼ਿਕਾਰ ਅਤੇ ਅੰਧ ਵਿਸ਼ਵਾਸ਼ ਵੀ ਆਖਿਆ ਜਾ ਸਕਦਾ ਹੈ। ਜਿੱਥੇ ਲੋਕਾਂ ਵੱਲੋਂ ਦਿਨ-ਤਿਉਹਾਰਾਂ ਨਾਲ ਜੁੜੇ ਹੋਏ ਕਈ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ, ਜੋ ਲੋਕਾਂ ਨੂੰ ਹੈਰਾਨ ਕਰਦੇ ਹਨ। ਜਿੱਥੇ ਆਉਣ ਵਾਲੇ ਦਿਨ ਤਿਓਹਾਰਾਂ ਨੂੰ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਆਪਸੀ ਪਿਆਰ ਅਤੇ ਭਾਈਚਾਰੇ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਇਨ੍ਹਾਂ ਦਿਨਾਂ ਨੂੰ ਕੁਝ ਲੋਕਾਂ ਵੱਲੋਂ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੀਆਂ ਪੂਜਾ ਵੀ ਕੀਤੀਆਂ ਜਾਂਦੀਆਂ ਹਨ।

ਹੁਣ ਬੱਕਰੇ ਦੀ ਬਲੀ ਦੇਣ ਲੱਗਿਆ ਅਜਿਹਾ ਕਾਂਡ ਵਾਪਰਿਆ ਹੈ ਕੇ ਸਭ ਹੈਰਾਨ ਰਹਿ ਗਏ ਹਨ। ਇਹ ਘਟਨਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਮਦਨਪੱਲੇ ਗ੍ਰਾਮੀਣ ਮੰਡਲ ਦੇ ਵਲਸਾਪਲੇ ਵਿੱਚ ਕੁਝ ਲੋਕਾਂ ਵੱਲੋਂ ਹਰ ਸਾਲ ਦੀ ਤਰਾਂ ਹੀ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਯਮਲਾ ਦੇਵੀ ਦੇ ਪ੍ਰਾਚੀਨ ਮੰਦਰ ਵਿਚ ਬਲੀ ਚੜ੍ਹਾਈ ਜਾਂਦੀ ਹੈ। ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਨ੍ਹਾਂ ਲੋਕਾਂ ਵੱਲੋਂ ਮਕਰ ਸਕ੍ਰਾਂਤੀ ਦੇ ਮੌਕੇ ਤੇ ਬਲੀ ਚੜ੍ਹਾਉਣ ਲਈ ਇੱਕ ਬੱਕਰਾ ਲਿਆਂਦਾ ਗਿਆ ਸੀ। ਉਥੇ ਹੀ ਹੈਰਾਨੀ ਉਦੋਂ ਹੋਈ ਜਦੋਂ ਬੱਕਰੇ ਦੀ ਬਲੀ ਦੇਣ ਦੀ ਬਜਾਏ ਬਕਰੇ ਨੂੰ ਫੜਨ ਵਾਲੇ ਨੌਜਵਾਨ ਦੀ ਗਰਦਨ ਨੂੰ ਹੀ ਕੱਟ ਦਿੱਤਾ ਗਿਆ।

ਇਸ ਘਟਨਾ ਵਿੱਚ ਜਿੱਥੇ 35 ਸਾਲਾ ਸੁਰੇਸ਼ ਖੂਨ ਨਾਲ ਲਥਪਥ ਹੋ ਗਿਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਇਹ ਨੌਜਵਾਨ ਜੇਰੇ ਇਲਾਜ ਸੀ ਉਥੇ ਹੀ ਉਸਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਕੋਲ਼ ਬੱਕਰੀ ਨੂੰ ਮਾਰਨ ਵਾਸਤੇ ਚਾਕੂ ਫੜਿਆ ਹੋਇਆ ਸੀ।

ਉਹ ਕਾਫੀ ਸ਼ਰਾਬੀ ਹਾਲਤ ਵਿੱਚ ਸੀ ਜਿਸ ਕਾਰਨ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਚਲਾਪਤੀ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਉਥੇ ਹੀ ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।error: Content is protected !!