BREAKING NEWS
Search

ਬੰਦਾ 5 ਸਾਲ ਤਕ ਹੋਟਲ ਚ ਰਹਿੰਦਾ ਰਿਹਾ ਬਿਨਾ ਕਿਰਾਏ ਤੋਂ , ਬਾਅਦ ਚ ਖੁਦ ਨੂੰ ਹੀ ਦੱਸਣ ਲਗਿਆ ਮਾਲਕ

ਆਈ ਤਾਜਾ ਵੱਡੀ ਖਬਰ 

ਆਮ ਤੌਰ ਤੇ ਜਦੋਂ ਅਸੀਂ ਕਿਤੇ ਘੁੰਮਣ ਫਿਰਨ ਦੇ ਲਈ ਜਾਣਦੇ ਹਾਂ ਤੇ ਅਸੀਂ ਉਸ ਦੌਰਾਨ ਕਿਸੇ ਹੋਟਲ ਜਾਂ ਫਿਰ ਗੈਸਟ ਹਾਊਸ ਦੇ ਵਿੱਚ ਰੁਕਦੇ ਹਾਂ l ਆਮ ਤੌਰ ਤੇ ਅਸੀਂ ਦੋ ਤੋਂ ਚਾਰ ਦਿਨ ਕਿਸੇ ਹੋਟਲ ਦੇ ਵਿੱਚ ਰੁਕਦੇ ਹਾਂ, ਅਜਿਹਾ ਬਹੁਤ ਘੱਟ ਵਾਰ ਹੁੰਦਾ ਹੈ ਕਿ ਸਾਨੂੰ 15 ਦਿਨ ਜਾਂ ਫਿਰ ਇੱਕ ਮਹੀਨਾ ਕਿਸੇ ਹੋਟਲ ਦੇ ਵਿੱਚ ਰੁਕਣਾ ਪਵੇ l ਪਰ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ ਕਿ ਜਿਹੜਾ ਸ਼ਖਸ ਪੂਰੇ ਪੰਜ ਸਾਲ ਇੱਕ ਹੋਟਲ ਦੇ ਵਿੱਚ ਬਿਨਾਂ ਕਿਰਾਏ ਤੋਂ ਰਹਿੰਦਾ ਹੈ ਤੇ ਬਾਅਦ ਵਿੱਚ ਇਹ ਵਿਅਕਤੀ ਖੁਦ ਨੂੰ ਇਸ ਹੋਟਲ ਦਾ ਮਾਲਕ ਦੱਸਣ ਲੱਗ ਪੈਂਦਾ ਹੈ। ਸੁਣ ਕੇ ਹੈਰਾਨੀ ਹੋ ਰਹੀ ਹੈ ਨਾ, ਪਰ ਅਜਿਹਾ ਹੋ ਚੁੱਕਿਆ ਹੈ। ਦਰਅਸਲ ਇੱਕ ਅਮੇਰੀਕਨ ਆਦਮੀ ਇੱਕ ਹੋਟਲ ਦੇ ਵਿੱਚ ਪੂਰੇ ਪੰਜ ਸਾਲ ਰਹਿੰਦਾ ਹੈ ਉਸ ਵੱਲੋਂ ਹੋਟਲ ਦਾ ਕਿਰਾਇਆ ਤੱਕ ਨਹੀਂ ਦਿੱਤਾ ਜਾਂਦਾ l

ਅਜਿਹਾ ਉਸ ਨੇ ਲੋਕਲ ਹਾਊਸਿੰਗ ਕਾਨੂੰਨ ਦਾ ਗਲਤ ਤਰ੍ਹਾਂ ਤੋਂ ਫਾਇਦਾ ਚੁੱਕਦੇ ਹੋਏ ਕੀਤਾ, ਪਰ ਹੁਣ ਜਦੋਂ ਉਸ ਨੂੰ ਹੋਟਲ ਛੱਡਣ ਦੇ ਲਈ ਆਖਿਆ ਗਿਆ ਤਾਂ ਅੱਗੋਂ ਉਹ ਇਸ ਪੂਰੇ ਹੋਟਲ ਦਾ ਮਾਲਕ ਖੁਦ ਨੂੰ ਦੱਸਣ ਲੱਗ ਪਿਆ ਇਨਾ ਹੀ ਨਹੀਂ ਸਗੋਂ, ਉਸਨੇ ਕਿਰਾਏਦਾਰਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਤੇ ਉਨਾਂ ਦੇ ਕੋਲੋਂ ਰੈਂਟ ਵੀ ਵਸੂਲਣਾ ਸ਼ੁਰੂ ਕੀਤਾ । ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਮਿਕੀ ਬੈਰੇਟੋ ਨਾਮ ਦਾ 48 ਸਾਲਾ ਵਿਅਕਤੀ ਨਿਊਯਾਰਕ ਦੇ ਮੈਨਹਟਨ ਵਿੱਚ ਸਥਿਤ ਇੱਕ ਹੋਟਲ ਦਾ ਮਾਲਕ ਬਣ ਗਿਆ, ਜਿੱਥੇ ਉਹ 5 ਸਾਲਾਂ ਤੋਂ ਕਿਰਾਇਆ ਦਿੱਤੇ ਬਿਨਾਂ ਰਹਿ ਰਿਹਾ ਸੀ।

ਪਰ ਉਸਦੇ ਇਸ ਜ਼ੁਲਮ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਕਿਉਂਕਿ ਉਸ ਨੇ ਹੋਟਲ ਦਾ ਮਾਲਕ ਹੋਣ ਦਾ ਦਾਅਵਾ ਕਰਦੇ ਹੋਏ ਝੂਠੇ ਜਾਇਦਾਦ ਦੇ ਰਿਕਾਰਡ ਫਾਈਲ ਕੀਤੇ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਦੀ ਕਾਨੂੰਨੀ ਪਹਿਲੂ ਪਿਛਲੇ ਸਾਲ ਸ਼ੁਰੂ ਹੋਈ ਸੀ। ਹੁਣ ਤੁਹਾਨੂੰ ਇਸ ਬਾਬਤ ਪੂਰੀ ਜਾਣਕਾਰੀ ਦਿੰਦੇ ਹਾਂ ਕਿ ਮਿਕੀ ਅਤੇ ਉਸਦੇ ਬੁਆਏਫ੍ਰੈਂਡ ਨੇ 5 ਸਾਲ ਪਹਿਲਾਂ 1930 ਵਿੱਚ ਬਣੇ 1000 ਕਮਰਿਆਂ ਵਾਲੇ ਆਰਟ ਡੇਕੋ ਨਿਊ ਯਾਰਕਰ ਹੋਟਲ ਵਿੱਚ ਇੱਕ ਕਮਰਾ 200 ਡਾਲਰ, ਜਿਸ ਦੀ ਕੀਮਤ ਭਾਰਤੀ ਕਰੰਸੀ ਮੁਤਾਬਕ 16,500 ਰੁਪਏ ਹੈ, ਉਸ ਵਿੱਚ ਬੁੱਕ ਕਰਵਾਇਆ ਸੀ।

ਉਸ ਨੇ ਅਜਿਹਾ ਉਦੋਂ ਕੀਤਾ ਜਦੋਂ ਮਿਕੀ ਲਾਸ ਏਂਜਲਸ ਤੋਂ ਨਿਊਯਾਰਕ ਸ਼ਿਫਟ ਹੋਇਆ ਸੀ। ਜਿਸ ਤੋਂ ਬਾਅਦ ਉਸਨੇ ਹੋਟਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਹੋਟਲ ਦਾ ਕਿਰਾਇਆ ਵੀ ਨਹੀਂ ਦਿੰਦਾ ਸੀ ਪੂਰੇ ਪੰਜ ਸਾਲ ਇਸ ਹੋਟਲ ਦੇ ਵਿੱਚ ਬਤੀਤ ਉਸ ਵੱਲੋਂ ਕੀਤੇ ਗਏ l ਅੰਤ ਵਿੱਚ ਉਹ ਖੁਦ ਨੂੰ ਹੋਟਲ ਦਾ ਮਾਲਕ ਦੱਸਦਾ ਪਿਆ ਸੀ, ਪਰ ਉਸਦੇ ਇਸ ਜੁਰਮ ਕਾਰਨ ਉਸਨੂੰ ਗਿਰਫਤਾਰ ਵੀ ਕੀਤਾ ਜਾ ਚੁੱਕਿਆ ਹੈ।error: Content is protected !!