BREAKING NEWS
Search

ਬੋਲੀਵੁਡ ਨੂੰ ਲੱਗਾ ਝਟਕਾ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ, ਪ੍ਰਧਾਨਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਸਮੇਂ ਤੋਂ ਬਾਲੀਵੁੱਡ ਨਾਲ ਜੁੜੀਆਂ ਬੇਹੱਦ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਜਿੱਥੇ ਵੱਖ ਵੱਖ ਕਾਰਨਾਂ ਕਾਰਨ ਇਹ ਹਸਤੀਆਂ ਆਪਣੀ ਜਾਨ ਗੁਆ ਰਹੀਆ ਹਨ । ਅਜਿਹੀ ਹੀ ਇੱਕ ਹੋਰ ਮੰਦਭਾਗੀ ਖ਼ਬਰ ਬਾਲੀਵੁੱਡ ਤੋਂ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ , ਕਿਉਂਕਿ ਇਕ ਹੋਰ ਬਾਲੀਵੁੱਡ ਦੇ ਨਾਲ ਸਬੰਧਤ ਹਸਤੀ ਦੀ ਅਚਾਨਕ ਮੌਤ ਹੋ ਚੁੱਕੀ ਹੈ । ਜਿਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਕੀਤਾ ਗਿਆ ਹੈ । ਭਾਰਤੀ ਸੰਗੀਤਕਾਰ ਅਤੇ ਸੰਤੂਰਵਾਦਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਮੁੰਬਈ ਦੇ ਵਿਚ ਦਿਹਾਂਤ ਹੋ ਗਿਆ । ਮੁੰਬਈ ‘ਚ ਕਾਰਡੀਅਕ ਐਰੇਸਟ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ ਸ਼ਰਮਾ ਦੀ ਉਮਰ 84 ਸਾਲ ਸੀ ਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਕਿਡਨੀ ਸਬੰਧੀ ਦਿੱਕਤਾਂ ਤੋਂ ਪ੍ਰੇਸ਼ਾਨ ਸੀ ।ਦੱਸ ਦੇਈਏ ਪੰਡਿਤ ਸ਼ਿਵ ਕੁਮਾਰ ਦਾ ਸਿਨਮਾ ਇੰਡਸਟਰੀ ਦੇ ਵਿਚ ਕਾਫੀ ਵੱਡਾ ਯੋਗਦਾਨ ਰਿਹਾ ਹੈ । ਬਾਲੀਵੁੱਡ ਚ ਸ਼ਿਵ ਹਰੀ ਨਾਂ ਨਾਲ ਮਸ਼ਹੂਰ ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ਸ਼ਿਵ ਹਰੀ ਦੀ ਜੋੜੀ ਨੇ ਕਈ ਹਿੱਟ ਗਾਣੇ ਬਾਲੀਵੁੱਡ ਦੀ ਝੋਲੀ ਪਾਏ। ਇਸ ਚ ਸਭ ਤੋਂ ਪ੍ਰਸਿੱਧ ਗਾਣਾ ਫਿਲਮ ਚਾਂਦਨੀ ਦਾ ਸੀ “ਮੇਰੇ ਹਾਥੋਂ ਮੇਂ ਨੌੰ ਨੂੰ ਚੂੜੀਆਂ ਹੈ “ਪ੍ਰਾਪਤ ਜਾਣਕਾਰੀ ਮੁਤਾਬਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ 15 ਮਈ ਨੂੰ ਕੰਸਰਟ ਹੋਣ ਵਾਲਾ ਸੀ।

ਇਸ ਸੁਰਾਂ ਦੇ ਸਰਤਾਜ ਨੂੰ ਸੁਣਨ ਦੇ ਲਈ ਲੋਕ ਬੜੀ ਬੇਸਬਰੀ ਦੇ ਨਾਲ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਸ਼ਿਵ ਹਰੀ ਦੀ ਜੁਗਲਬੰਦੀ ਚ ਆਪਣੀ ਸ਼ਾਮ ਚ ਰੌਣਕ ਕਰਨ ਲਈ ਲੱਖਾਂ ਲੋਕ ਇੰਤਜ਼ਾਰ ਕਰ ਰਹੇ ਸਨ । ਪਰ ਇਸ ਇੰਤਜ਼ਾਰ ਤੋਂ ਪਹਿਲਾਂ ਹੀ ਸ਼ਿਵ ਕੁਮਾਰ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ ਦੇ ਦੇਹਾਂਤ ਨਾਲ ਸਾਡੀ ਸਾਂਸਕ੍ਰਿਤਿਕ ਦੁਨੀਆਂ ਤੇ ਡੂੰਘਾ ਅਸਰ ਪਵੇਗਾ ।

ਉਨ੍ਹਾਂ ਨੇ ਸੰਤੂਰ ਨੂੰ ਸੰਸਾਰਿਕ ਪੱਧਰ ਤੇ ਲੋਕਪ੍ਰਿਯ ਬਣਾਇਆ ਹੈ ਅਤੇ ੳੁਨ੍ਹਾਂ ਦਾ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੰਤਰ ਮੁਗਧ ਕਰਦਾ ਰਹੇਗਾ । ਸੋ ਇਸ ਮਹਾਨ ਸ਼ਖ਼ਸੀਅਤ ਦੇ ਫ਼ਾਨੀ ਸੰਸਾਰ ਤੋਂ ਚਲੇ ਜਾਣ ਤੇ ਸਾਡਾ ਚੈਨਲ ਯਾਨੀ ਕਿ “ਪੰਜਾਬ ਨਿਊਜ਼” ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਾਮਲ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖ਼ਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ ।



error: Content is protected !!