BREAKING NEWS
Search

ਬੈਨ ਦੇ ਬਾਵਜੂਦ ਵੀ ਇੰਝ ਕਰ ਰਹੇ ਨੇ ਲੋਕੀ TikTok ਦੀ ਵਰਤੋਂ

ਭਲੇ ਹੀ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ TikTok ਨੂੰ ਹਟਾ ਦਿੱਤਾ ਗਿਆ ਹੋਵੇ ਪਰ ਅਜੇ ਵੀ ਯੂਜ਼ਰਸ ਆਰਾਮ ਨਾਲ ਇਸ ਨੂੰ ਇਸਤੇਮਾਲ ਕਰ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਪਲਅੇ ਸਟੋਰ ਤੋਂ ਇਸ ਨੂੰ ਡਿਲਿਟ ਕਰਨ ਦੇ ਬਾਵਜੂਦ, ਇਸ ਦਾ ਕੋਈ ਖਾਸ ਨਤੀਜਾ ਨਹੀਂ ਨਿਕਲਣ ਵਾਲਾ ਹੈ। ਦਰਅਸਲ, ਭਾਰਤ ‘ਚ ਪਹਿਲਾਂ ਤੋਂ ਹੀ ਕਰੋੜਾਂ ਯੂਜ਼ਰਸ TikTok ਦਾ ਇਸਤੇਮਾਲ ਕਰ ਰਹੇ ਹਨ। ਇਸ ਨੂੰ ਸਾਰਿਆਂ ਨੂੰ ਸ਼ੇਅਰ ਕਰਨ ਦਾ ਆਪਸ਼ਨ ਵੀ ਹੈ ਜਿਸ ਦੇ ਰਾਹੀਂ ਤੁਸੀਂ ਆਸਾਨੀ ਨਾਲ ਇਸ ਐਪ ਨੂੰ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹੋ।

ਟਿਕ-ਟਾਕ ਬੱਚਿਆਂ ‘ਚ ਵੀ ਕਾਫੀ ਮਸ਼ਹੂਰ ਹੈ ਪਰ ‘ਪੋਰਨਗ੍ਰਾਫੀ ਕਾਟੈਂਟ’ ਦੇ ਵੀ ਪ੍ਰਸਾਰ ਨੂੰ ਲੈ ਕੇ ਇਸ ਦੀ ਚਾਰੋ ਪਾਸੇ ਆਲੋਚਨਾ ਹੋ ਰਹੀ ਹੈ। ਗੂਗਲ ਅਤੇ ਐਪਲ ਨੇ ਸਰਕਾਰ ਦੇ ਅਨੁਰੋਧ ਤੋਂ ਬਾਅਦ ਚੀਨੀ ਵੀਡੀਓ ਸ਼ੇਅਰਿੰਗ ਐਪ ਦੇ ਡਾਊਨਲੋਡ ‘ਤੇ ਰੋਕ ਲਗਾ ਦਿੱਤੀ ਹੈ। ਮਾਰਕੀਟ ਰਿਸਰਚ ਫਰਮ ਟੈਕ ਏ.ਆਰ.ਸੀ. ਮੁਤਾਬਕ ਕਈ ਅਜਿਹੀਆਂ ਤਕਨੀਕਸ ਉਪਲੱਬਧ ਹਨ ਜਿਸ ‘ਤੇ ਰੋਕ ਦਾ ਅਸਰ ਨਹੀਂ ਹੋਵੇਗਾ। ਟੈਕ ਏ.ਆਰ.ਸੀ. ਦੇ ਸੰਸਥਾਪਕ ਅਤੇ ਮੁੱਖ ਵਿਸ਼ਲੇਸ਼ਕ ਫੈਸਲ ਕਾਬੂਸਾ ਨੇ ਦੱਸਿਆ ਕਿ ਟਿਕ-ਟਾਕ ਦਾ ਕੋਈ ਵੀ ਮੌਜ਼ੂਦਾ ਯੂਜ਼ਰ ਜਿਸ ਨੇ ਆਪਣੇ ਸਮਾਰਟਫੋਨ ‘ਚ ਇਸ ਐਪ ਨੂੰ ਇੰਸਟਾਲ ਕਰ ਰੱਖਿਆ ਹੈ। ਸ਼ੇਅਰਇਟ (Share it)ਰਾਹੀਂ ਇਸ ਐਪ ਨੂੰ ਕਿਸੇ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ। ਇਕ ਵਾਰ ਐਪ ਸ਼ੇਅਰ ਕਰਨ ਤੋਂ ਬਾਅਦ ਆਰਾਮ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ।

ਸੁਪਰੀਮ ਕੋਰਟ ਦੁਆਰਾ ਮਦਰਾਸ ਹਾਈ ਕੋਰਟ ਦੇ ਮਸ਼ਹੂਰ ਵੀਡੀਓ ਮੇਕਿੰਗ ਐਪ TikTok ‘ਤੇ ਬੈਨ ਲਗਾਉਣ ਦੇ ਆਦੇਸ਼ ‘ਤੇ ਰੋਕ ਨਾਲ ਇਨਕਾਰ ਤੋਂ ਬਾਅਦ ਗੂਗਲ ਅਤੇ ਐਪਲ ਨੇ ਆਪਣੇ-ਆਪਣੇ ਪਲੇਟਫਾਰਮ ਤੋਂ ਇਸ ਨੂੰ ਹਟਾ ਲਿਆ ਹੈ। ਦੱਸ ਦੇਈਏ ਕਿ ਟਿਕ-ਟਾਕ ਦੀ ਮਲਕੀਅਤ ਚੀਨੀ ਟੈਕਨਾਲੋਜੀ ਕੰਪਨੀ ਬਾਈਟਡਾਂਸ ਕੋਲ ਹੈ, ਜਿਸ ਦਾ ਕਹਿਣਾ ਹੈ ਕਿ ਭਾਰਤ ‘ਚ ਉਸ ਦੇ 12 ਕਰੋੜ ਐਕਟੀਵ ਯੂਜ਼ਰਸ ਹਨ।

ਕੀ ਹੈ TikTok ?
ਟਿਕ-ਟਾਕ ਇਕ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਹੈ, ਜਿਸ ‘ਤੇ ਯੂਜ਼ਰਸ 15 ਸੈਕਿੰਡ ਦੀ ਵੀਡੀਓ ਨੂੰ ਅਪਲੋਡ ਕਰ ਸਕਦੇ ਹਨ। ਇਨ੍ਹਾਂ ਵੀਡੀਓ ‘ਚ ਮਿਊਜ਼ਿਕ ਕਲਿੱਪਸ ਜਾਂ ਸਾਊਂਡ ਨੂੰ ਜੋੜਿਆ ਜਾ ਸਕਦਾ ਹੈ। ਨਾਲ ਹੀ ਫਿਲਮਾਂ ਦੇ ਡਾਇਲਾਗਸ ਅਤੇ ਮਸ਼ਹੂਰ ਟੀ.ਵੀ. ਸ਼ੋਜ਼ ਦੀ ਲਿਪਸਿੰਗ ਵੀ ਕੀਤੀ ਜਾ ਸਕਦੀ ਹੈ।error: Content is protected !!