ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਕੱਲ ਲੋਕ ਦੀ ਸ਼ਿਹਨ ਸ਼ਕਤੀ ਬਹੁਤ ਕਮਜ਼ੋਰ ਹੋ ਚੁੱਕੀ ਹੈ। ਹੁਣ ਲੋਕ ਇੱਕ ਦੂਜੇ ਦੀ ਛੋਟੀ ਤੋਂ ਛੋਟੀ ਗੱਲ ਵੀ ਨਹੀਂ ਜਰ ਪਾਉਂਦੇ। ਹਰ ਕੋਈ ਝੱਟ ਹੀ ਲੜਨ ਲਈ ਤਿਆਰ ਹੋ ਜਾਂਦਾ ਹੈ। ਦਰਅਸਲ ਵੈਲਕਸ ਇਲਾਕੇ ਤੋਂ ਇੱਕ ਖ਼ਬਰ ਮਿਲੀ ਹੈ ਜਿਥੇ ਇੱਕ ਨੌਜਵਾਨ ਦਾ ਮਾਮੂਲੀ ਜਿਹੀ ਗੱਲ ਕਰਕੇ ਬੰਦੂਕ ਨਾਲ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਦਰਅਸਲ ਆਫਾਕ ਨਾਮ ਦੇ ਇਸ ਨੌਜਵਾਨ ਨੇ ਖ਼ਦ ਦੇ ਬਚਾਵ ਲਈ ਗਲੀ ਦੇ ਕੁੱਤੇ ਨੂੰ ਪੱਥਰ ਮਾਰ ਦਿੱਤਾ ਸੀ ਜੋ ਕਿ ਉਸ ਤੇ ਭੌਂਕ ਰਿਹਾ ਸੀ। ਗੱਲ ਬੱਸ ਇਨੀ ਕ ਹੀ ਹੋਈ ਸੀ ਕਿ ਉਸ ਕੁੱਤੇ ਦੇ ਮਾਲਕ ਮਹਿਤਾਬ ਨੇ ਆਫਾਕ ਨੂੰ ਗੋਲ਼ੀ ਮਾਰ ਦਿੱਤੀ ਅਤੇ ਗੋਲੀ ਲੱਗਣ ਕਰਕੇ ਆਫਾਕ ਦੀ ਮੌਤ ਹੋ ਗਈ।
ਆਫਾਕ ਗਲੀ ਵਿੱਚੋਂ ਦੀ ਗੁਜ਼ਰ ਕੇ ਜਾ ਰਿਹਾ ਸੀ ਤਾਂ ਕੁੱਤਾ ਉਸ ਨੂੰ ਵਾਰ ਵਾਰ ਪ੍ਰੇਸ਼ਾਨ ਕਰ ਰਿਹਾ ਸੀ ਤਾਂ ਉਸਨੇ ਖੁਦ ਨੂੰ ਕੁੱਤੇ ਤੋਂ ਬਚਾਉਣ ਲਈ ਉਸ ਦੇ ਵੱਲ ਨੂੰ ਪੱਥਰ ਮਾਰ ਦਿੱਤਾ। ਆਫ਼ਾਕ ਦੀ ਇਸ ਹਰਕਤ ਤੋਂ ਕੁੱਤੇ ਦਾ ਮਾਲਕ ਮਹਿਤਾਬ ਤੇ ਅੱਗ- ਬਬੂਲਾ ਹੋ ਗਿਆ ਤੇ ਆਫਾਕ ਤੇ ਬੰਦੂਕ ਨਾਲ ਫੇਯਰ ਕਰ ਦਿੱਤੇ।
ਗੋਲੀ ਆਫ਼ਾਕ ਦੇ ਲੱਗੀ ਤਾਂ ਉਸਨੂੰ ਜ਼ਖ਼ਮੀ ਹਾਲਤ ਦੇ ਵਿੱਚ ਅਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਸ ਤੋਂ ਬਾਅਦ ਹੀ ਮਹਿਤਾਬ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਦੀ ਭਾਲ ਲਗਾਤਾਰ ਜਾਰੀ ਹੈ। ਮਹਿਤਾਬ ਨੂੰ ਫੜ੍ਹਨ ਦੇ ਲਈ ਪੁਲਿਸ ਜੀਅ ਤੋੜ ਯਤਨ ਕਰ ਰਹੀ ਹੈ ਪਰ ਹਾਲੇ ਤੱਕ ਉਸਦਾ ਪਤਾ ਨਹੀਂ ਲੱਗ ਪਾਇਆ ਹੈ।
ਤਾਜਾ ਜਾਣਕਾਰੀ