BREAKING NEWS
Search

ਬੁਰਾੜੀ ਕਾਂਡ ਵਿਚ ਇਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਦਾ ਰਾਜ਼ ਖੁੱਲ੍ਹਿਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬੁਰਾੜੀ ਕਾਂਡ ਵਿਚ ਇਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਦਾ ਰਾਜ਼ ਖੁੱਲ੍ਹਿਆ”,”articleSection”: “national”,”articleBody”: “ਦਿੱਲੀ ਦੇ ਬੁਰਾੜੀ ਵਿਚ ਇਕ ਹੀ ਪਰਿਵਾਰ ਦੇ 11 ਜੀਆਂ ਦੀ ਸ਼ੱਕੀ ਮੌਤ ਦੇ ਰਾਜ਼ ਤੋਂ ਪਰਦਾ ਉਠ ਗਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਬੁਰਾੜੀ ਕਾਂਡ ਵਿਚ ਮਾਰੇ ਗਏ ਕਿਸੇ ਵੀ ਮੈਂਬਰ ਦੇ ਢਿੱਡ ਵਿਚ ਜ਼ਹਿਰੀਲਾ ਪਦਾਰਥ ਨਹੀਂ ਮਿਲਿਆ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਤਮਹੱਤਿਆ ਤੋਂ ਪਹਿਲਾਂ ਕੁਝ ਲੋਕਾਂ ਨੇ ਖਾਣਾ ਖਾਧਾ ਸੀ ਤੇ ਕੁਝ ਭੁੱਖੇ ਸਨ। ਇਸ ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਟੀਮ ਕਰ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਪਰਿਵਾਰ ਦੇ 11 ਜੀਆਂ ਨੇ ਇਕੋ ਸਮੇਂ ਆਤਮ ਹੱਤਿਆ ਕੀਤੀ ਸੀ।

ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਵਿਚ ਇਕ ਘਰ ਵਿਚ 11 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਨਵੇਂ ਖੁਲਾਸੇ ਹੁੰਦੇ ਰਹੇ ਹਨ। ਪੂਰਾ ਪਰਿਵਾਰ ਮੁਕਤੀ ਪ੍ਰਾਪਤੀ ਤੇ ਮ੍ਰਿਤਕ ਪਿਤਾ ਨੂੰ ਮਿਲਣ ਲਈ ਤੰਤਰ-ਮੰਤਰ ਕਰਦਾ ਸੀ। ਮੁਕਤੀ ਪ੍ਰਾਪਤੀ ਦੀ ਇਕ ਪ੍ਰਕ੍ਰਿਆ ਦੇ ਤੌਰ ਉਤੇ ਪੂਰੇ ਪਰਿਵਾਰ ਨੇ ਇਕੋ ਵੇਲੇ ਆਤਮ ਹੱਤਿਆ ਕਰ ਲਈ। ਇਸ ਲਈ ਪਰਿਵਾਰ ਦੇ ਦੋ ਮੈਂਬਰਾਂ ਨੇ ਘਰ ਦੇ ਨੇੜਲੀ ਫ਼ਰਨੀਚਰ ਦੁਕਾਨ ਤੋਂ ਪਲਾਸਟਿਕ ਦੇ ਸਟੂਲ ਤੇ ਤਾਰ ਖਰੀਦੇ ਸਨ।

ਇਸ ਤਰ੍ਹਾਂ ਬਣੀ ਸਮੂਹਿਕ ਖ਼ੁਦਕੁਸ਼ੀ ਦੀ ਯੋਜਨਾ
ਪੁਲਿਸ ਦਾ ਕਹਿਣਾ ਹੈ ਕਿ ਘਰ ਦਾ ਛੋਟਾ ਬੇਟਾ ਹੋਣ ਕਾਰਨ ਲਲਿਤ ਭਾਟੀਆ ਆਪਣੇ ਪਿਤਾ ਭੋਪਾਲ ਸਿੰਘ ਦਾ ਲਾਡਲਾ ਸੀ। ਪਿਤਾ ਦੀ ਮੌਤ ਦਾ ਅਸਰ ਉਸ ਉਤੇ ਸਭ ਤੋਂ ਜ਼ਿਆਦਾ ਹੋਇਆ। ਲਲਿਤ ਸਦਮੇ ਵਿਚ ਸੀ। ਉਸ ਦੇ ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਇਕ ਹਾਦਸੇ ਵਿਚ ਲਲਿਤ ਦੀ ਆਵਾਜ਼ ਚਲੀ ਗਈ ਸੀ। ਕਾਫੀ ਇਲਾਜ ਦੇ ਬਾਵਜੂਦ ਆਵਾਜ਼ ਵਾਪਸ ਨਾ ਆਈ। ਉਦੋਂ ਤੋਂ ਉਹ ਆਪਣੀਆਂ ਗੱਲਾਂ ਲਿਖ ਕੇ ਦੱਸਦਾ ਸੀ।

ਇਸ ਦੌਰਾਨ ਉਸ ਨੇ ਆਪਣੇ ਪਰਿਵਾਰ ਨੂੰ ਲਿਖ ਕੇ ਦੱਸਿਆ ਕਿ ਉਸ ਦਾ ਮ੍ਰਿਤਕ ਪਿਤਾ ਉਸ ਨੂੰ ਦਿਖਾਈ ਦਿੰਦਾ ਹੈ। ਪੁਲਿਸ ਨੂੰ ਕੁਝ ਹੱਥ ਨਾਲ ਲਿਖੇ ਨੋਟਿਸ ਵੀ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸਮੂਹਿਕ ਖ਼ੁਦਕੁਸ਼ੀ ਦੀ ਯੋਜਨਾ ਬਣਾਈ ਗਈ। ਡਾਇਰੀ ਦੇ ਆਖਰੀ ਲਿਖਤ ਵਿਚ ਲਿਖਿਆ ਹੈ, ”ਘਰ ਦਾ ਰਸਤਾ, 9 ਲੋਕ ਜਾਲ ਮੇਂ, ਬੇਬੀ (ਵਿਧਵਾ ਭੈਣ), ਮੰਦਿਰ ਕੇ ਪਾਸ ਸਟੂਲ ਪਰ, 10 ਵਜੇ ਖਾਣੇ ਕਾ ਆਰਡਰ, ਮਾਂ ਰੋਟੀ ਖਿਲਾਏਗੀ, ਇਕ ਵਜੇ ਕ੍ਰਿਆ, ਸ਼ਨੀਵਾਰ-ਐਤਵਾਰ ਰਾਤ ਨੂੰ ਹੋਵੇਗੀ, ਮੂੰਹ ਵਿਚ ਕੱਪੜਾ ਹੋਵੇਗਾ, ਹੱਥ ਬੰਨ੍ਹੇ ਹੋਣਗੇ’’। ਇਸ ਵਿਚ ਆਖਰੀ ਲਾਈਨ ਹੈ- ਕੱਪ ਵਿਚ ਪਾਣੀ ਤਿਆਰ ਰੱਖਣਾ, ਇਸ ਦਾ ਰੰਗ ਬਦਲੇਗਾ, ਮੈਂ ਪ੍ਰਗਟ ਹੋਵਾਂਗਾ ਤੇ ਸਾਰਿਆਂ ਨੂੰ ਬਚਾਵਾਂਗਾ।” ਪੁਲਿਸ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਭਾਟੀਆ ਪਰਿਵਾਰ ਨੂੰ ਕਾਫੀ ਤਰੱਕੀ ਵੀ ਮਿਲੀ ਸੀ। ਇਸ ਲਈ ਮੁਕਤੀ ਪ੍ਰਾਪਤੀ ਉਤੇ ਕਿਸੇ ਨੇ ਸਵਾਲ ਨਹੀਂ ਚੁੱਕੇ।



error: Content is protected !!