BREAKING NEWS
Search

ਬਿਨਾ ਕਿਸੇ ਦਵਾਈ ਦੇ ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਦਾ ਰਾਮਬਾਣ ਇਲਾਜ਼ ਕਰੋ….

ਸਾਡੀ ਲਾਈਫ ਸਟਾਇਲ ਤੋਂ ਲੈ ਕੇ ਬਾਡੀ ਪੋਸ਼ਚਰ ਤੱਕ ਸਭ ਕੁਝ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਕੱਲ ਦੀ ਜੀਵਨ ਸ਼ੈਲੀ ਵਿੱਚ ਆਫਿਸ ਤੋਂ ਲੈ ਕੇ ਘਰ ਤੱਕ ਜ਼ਿਆਦਾਤਰ ਲੋਕ ਦਿਨ ਭਰ ਕੁਰਸੀ ਤੇ ਬੈਠੇ ਰਹਿੰਦੇ ਹਨ। ਕੁਝ ਲੋਕਾਂ ਦਾ ਕੁਰਸੀ ਅਤੇ ਸੋਫ਼ੇ ਤੇ ਬੈਠਣ ਦਾ ਤਰੀਕਾ ਵੀ ਅਜੀਬ ਹੁੰਦਾ ਹੈ। ਇਹ ਛੋਟੀਆਂ ਛੋਟੀਆਂ ਆਦਤਾਂ ਕਈ ਵਾਰ ਗੰਭੀਰ ਰੋਗਾਂ ਨੂੰ ਬੁਲਾਵਾ ਦੇ ਦਿੰਦੀਆਂ ਹਨ ਜਿਸਦਾ ਪਤਾ ਸਾਨੂੰ ਵੀ ਨਹੀਂ ਲੱਗਦਾ। ਦਿਨ ਭਰ ਬੈਠੇ ਰਹਿਣ ਨਾਲ ਕੁਰਸੀ ਜਾ ਸੋਫੇ ਤੇ ਟੇਢੇ ਮੇਢੇ ਬੈਠਣ ਨਾਲ,ਸਿੱਧਾ ਨਾ ਚੱਲਣਾ ਅਤੇ ਘੱਟ ਸਰੀਰਿਕ ਮਿਹਨਤ ਦੇ ਕਾਰਨ ਕਰਕੇ ਕਈ ਵਾਰ ਸਾਡੀ ਕਮਰ,ਗਰਦਨ,ਅਤੇ ਰੀੜ ਦੀ ਹੱਡੀ ਪ੍ਰਭਾਵਿਤ ਹੁੰਦੀ ਹੈ ਅਤੇ ਇਹਨਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਅਜਿਹਾ ਹੀ ਇੱਕ ਦਰਦ ਹੈ ਸਰਵਾਈਕਲ ਦਰਦ ਮਤਲਬ ਕਿ ਗਰਦਨ ਦਾ ਦਰਦ ,ਜਿਸ ਤੋਂ ਅੱਜ ਕੱਲ ਬੁਜ਼ਰਗਾਂ ਦੇ ਨਾਲ ਨਾਲ ਛੋਟੇ ਛੋਟੇ ਬੱਚੇ ਵੀ ਪ੍ਰਭਾਵਿਤ ਹੋ ਰਹੇ ਹਨ।

ਗਰਦਨ ਤੋਂ ਸ਼ੁਰੂ ਹੋਇਆ ਇਹ ਦਰਦ ਇਗਨੋਰ ਕਰਦੇ ਰਹਿਣ ਨਾਲ ਜਾ ਦਰਦ ਦੀਆ ਦਵਾਈਆਂ ਦੇ ਸਹਾਰੇ ਟਾਲ ਦੇਣ ਨਾਲ ਹੌਲੀ ਹੌਲੀ ਵਧਦਾ ਜਾਂਦਾ ਹੈ। ਗਰਦਨ ਦੇ ਬਾਅਦ ਇਹ ਦਰਦ ਕਮਰ ਅਤੇ ਪੈਰਾਂ ਤੱਕ ਪਹੁੰਚ ਜਾਂਦਾ ਹੈ। ਦਰਦ ਜਿਆਦਾ ਹੋਵੇ ਤਾ ਡਾਕਟਰ ਡਾਕਟਰ ਦੀ ਸਲਾਹ ਜ਼ਰੂਰੀ ਹੈ। ਇਸਦੇ ਇਲਾਵਾ ਕੁਝ ਘਰੇਲੂ ਨੁਸਖਿਆਂ ਨਾਲ ਵੀ ਸਰਵਾਈਕਲ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਹਲਦੀ :- ਹਲਦੀ ਵਿੱਚ ਕਈ ਗੁਣ ਹੁੰਦੇ ਹਨ ਇਹ ਇਕ ਕੁਦਰਤੀ ਦਰਦ ਨਿਵਾਰਕ ਹੈ ਅਤੇ ਇਹ ਸੋਜ ਨੂੰ ਵੀ ਘੱਟ ਕਰਦੀ ਹੈ ਹਲਦੀ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਦੀ ਹੈ ਇਸ ਲਈ ਇਸਦੇ ਸੇਵਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਗਰਦਨ ਦੀ ਆਕੜ ਵੀ ਘੱਟ ਹੁੰਦੀ ਹੈ। ਜੇਕਰ ਤੁਹਾਨੂੰ ਸਰਵਾਈਕਲ ਦਰਦ ਹੈ ਤਾ ਇਕ ਗਿਲਾਸ ਦੁੱਧ ਵਿਚ ਇਕ ਚਮਚ ਹਲਦੀ ਪਾਊਡਰ ਮਿਲਾ ਕੇ ਉਬਾਲ ਲਵੋ ਇਸਦੇ ਬਾਅਦ ਇਸਨੂੰ ਠੰਡਾ ਕਰਕੇ ਇਕ ਚਮਚ ਸ਼ਹਿਦ ਵਿਚ ਮਿਲਾ ਲਵੋ ਇਸਨੂੰ ਰੋਜ਼ਾਨਾ ਦਿਨ ਵਿਚ ਦੋ ਵਾਰ ਪੀਣ ਨਾਲ ਗਰਦਨ ਦੇ ਨਾਲ ਨਾਲ ਸਰੀਰ ਦੇ ਕਿਸੇ ਵੀ ਦਰਦ ਵਿਚ ਰਾਹਤ ਮਿਲਦੀ ਹੈ।

ਤਿਲ :- ਤਿਲ ਕਾਫੀ ਪੋਸ਼ਟਿਕ ਹੁੰਦਾ ਹੈ ਇਸ ਵਿਚ ਕੈਲਸ਼ੀਅਮ ,ਮੈਗਨੀਸ਼ੀਅਮ ,ਕਾਪਰ ,ਜਿੰਕ ,ਫਾਸਫੋਰਸ ,ਵਿਟਾਮਿਨ ਡੀ ਅਤੇ ਵਿਟਾਮਿਨ ਕੇ ਪਾਇਆ ਜਾਂਦਾ ਹੈ ਇਸ ਲਈ ਹੱਡੀਆਂ ਦੇ ਨਾਲ ਨਾਲ ਤਿਲ ਪੂਰੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਤਿਲ ਦੇ ਤੇਲ ਨੂੰ ਕੋਸਾ ਕਰਕੇ ਇਸ ਨਾਲ ਰੋਜ ਦੋ ਵਾਰ ਮਾਲਿਸ਼ ਕਰੋ। ਤਿਲ ਦਾ ਸੇਵਨ ਕਰਨ ਨਾਲ ਵੀ ਇਸ ਦਰਦ ਤੋਂ ਲਾਭ ਮਿਲਦਾ ਹੈ ਇਸਦੇ ਲਈ ਭੁੰਨੇ ਹੋਏ ਤਿਲ ਨੂੰ ਗੁੜ ਦੀ ਚਾਸ਼ਨੀ ਵਿਚ ਮਿਲਾ ਕੇ ਲੱਡੂ ਬਣਾ ਕੇ ਖਾਓ ਇਸਦੇ ਬਿਨਾ ਤੁਸੀਂ ਭੁੰਨੇ ਹੋਏ ਤਿਲ ਨੂੰ ਗਰਮ ਦੁੱਧ ਵਿਚ ਪਾ ਕੇ ਰੋਜ ਪੀ ਸਕਦੇ ਹੋ।

ਲਸਣ :- ਲਸਣ ਦੇ ਗੁਣਾ ਦੇ ਕਾਰਨ ਇਹ ਦਰਦ ,ਸੋਜ ਅਤੇ ਜਲਨ ਵੀ ਘੱਟ ਕਰਦਾ ਹੈ ਸਰਵਾਈਕਲ ਦਰਦ ਵਿਚ ਵੀ ਲਸਣ ਦੀ ਵਰਤੋਂ ਨਾਲ ਰਾਹਤ ਮਿਲ ਸਕਦੀ ਹੈ ਇਸਦੇ ਲਈ ਸਰੋ ਦਾ ਤੇਲ ਜਾ ਆਰੰਡੀ ਦੇ ਤੇਲ ਵਿਚ ਲਸਣ ਦੀਆ 3-4 ਕਲੀਆਂ ਕੱਟ ਕੇ ਭੁੰਨ ਲਵੋ ਭੁੰਨਣ ਦੇ ਬਾਅਦ ਇਸ ਤੇਲ ਵਿਚ ਲਸਣ ਮਿਲਾ ਕੇ ਖਾ ਸਕਦੇ ਹੋ। ਲਸਣ ਦੇ ਨਾਲ ਪੱਕੇ ਇਸ ਤੇਲ ਨਾਲ ਦਰਦ ਵਾਲੀ ਜਗਾ ਤੇ ਮੈਲਸ਼ ਕਰਨ ਨਾਲ ਵੀ ਰਾਹਤ ਮਿਲਦੀ ਹੈ। ਇਸਦੇ ਇਲਵਾ ਸਵੇਰੇ ਖਾਲੀ ਪੇਟ ਲਸਣ ਦੀਆ ਦੋ ਕਲੀਆਂ ਕੋਸੇ ਪਾਣੀ ਨਾਲ ਖਾਓਗੇ ਤਾ ਤੁਹਾਨੂੰ ਸਰਵਾਈਕਲ ਪੇਨ ਨਹੀਂ ਹੋਵੇਗਾ ਪੇਟ ਸਾਫ ਰਹੇਗਾ ਅਤੇ ਮੋਟਾਪਾ ਤੇਜ਼ੀ ਨਾਲ ਘੱਟ ਹੋਵੇਗਾ

ਗਰਦਨ ਦੀ ਸਿਕਾਈ :- ਦਰਦ ਤੋਂ ਤੁਰੰਤ ਰਾਹਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਜਗਾ ਤੇ ਸੇਕ ਦੇਣਾ। ਗਰਦਨ ਵਿਚ ਦਰਦ ਦੇ ਕਾਰਨ ਕਈ ਵਾਰ ਸੋਜ ਹੋ ਜਾਂਦੀ ਹੈ। ਅਜਿਹੇ ਵਿਚ ਇੱਕ ਲੀਟਰ ਪਾਣੀ ਵਿਚ ਅੱਧਾ ਚਮਚ ਨਮਕ ਮਿਲਾ ਕੇ ਉਬਾਲ ਲਵੋ ਕੋਸਾ ਹੋ ਜਾਣ ਤੇ ਇਸ ਪਾਣੀ ਨੂੰ ਇਕ ਬੋਤਲ ਵਿਚ ਭਰ ਕੇ ਉਸ ਜਗਾ ਤੇ ਸੇਕ ਦਿਓ ਜਾ ਇਸ ਪਾਣੀ ਵਿਚ ਤੋਲੀਆ ਭਿਓ ਕੇ ਹੀ ਸੇਕ ਦਿਓ ਇਸ ਨਾਲ ਗਰਦਨ ਦਾ ਦਰਦ ,ਜਲਨ ਅਤੇ ਸੋਜ ਦੂਰ ਹੁੰਦੀ ਹੈ।



error: Content is protected !!