BREAKING NEWS
Search

ਬਾਬਿਆਂ ਕੋਲ ਜਾਣ ਵਾਲੇ ਜਰੂਰ ਦੇਖਣ ਵੀਡੀਓ, ਚਾਲੀ ਲੱਖ ਚ ਪਈ ਨੂੰਹ, ਦੇਖੋ ਵੀਡੀਓ

ਨਾਭਾ ਦੇ ਪਿੰਡ ਰਾਮਗੜ੍ਹ ਦੇ ਨਿਵਾਸੀ ਹਾਕਮ ਸਿੰਘ ਨੇ ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੇ ਆਪਣੀ ਬਾਰਾਂ ਵਿਖੇ ਜ਼ਮੀਨ ਚਾਲੀ ਲੱਖ ਰੁਪਏ ਵਿੱਚ ਵੇਚ ਦਿੱਤੀ ਅਤੇ ਪੈਸੇ ਬੈਂਕ ਵਿੱਚ ਰੱਖ ਦਿੱਤੇ। ਅਚਾਨਕ ਹੀ ਉਸ ਦਾ ਮੇਲ ਇੱਕ ਡੇਰਾ ਮੁਖੀ ਬਾਬੇ ਨਾਲ ਹੋ ਗਿਆ। ਉਸ ਬਾਬੇ ਨੇ ਹਾਕਮ ਸਿੰਘ ਨੂੰ ਝਾਂਸਾ ਦੇ ਕੇ ਉਸ ਤੋਂ 30 ਲੱਖ ਰੁਪਏ ਵਸੂਲ ਲਏ ਕਿ ਉਹ ਇਸ ਪੈਸੇ ਦਾ ਸੋਨਾ ਬਣਾ ਦੇਵੇਗਾ ਤੇਰੀ ਰਕਮ ਦੁੱਗਣੀ ਹੋ ਜਾਵੇਗੀ।

ਬਾਬੇ ਨੇ ਉਸ ਤੋਂ ਪੈਸੇ ਲੈ ਕੇ ਤਿੰਨ ਗਾਗਰਾਂ ਵਿੱਚ ਪਾ ਕੇ ਹਾਕਮ ਸਿੰਘ ਨੂੰ ਹੀ ਇਸਦੀ ਰਾਖੀ ਲਈ ਛੱਡ ਦਿੱਤਾ। ਗਾਗਰਾਂ ਡੇਰੇ ਵਿੱਚ ਰੱਖ ਦਿੱਤੀਆਂ। ਫਿਰ ਬਾਬੇ ਨੇ ਹਾਕਮ ਸਿੰਘ ਨੂੰ ਕਿਹਾ ਕਿ ਮੈਂ ਤੇਰੇ ਵੱਡੇ ਲੜਕੇ ਨੂੰ ਰਿਸ਼ਤਾ ਕਰਵਾ ਦਿੰਦਾ ਹਾਂ। ਬਾਬੇ ਦੇ ਦੱਸਣ ਅਨੁਸਾਰ ਲੜਕੀ ਚੰਡੀਗੜ੍ਹ ਦੀ ਹੈ। ਬਾਬੇ ਨੇ ਫੋਟੋਆਂ ਵੀ ਇੱਕ ਦੂਜੇ ਨੂੰ ਮੁੰਡਾ ਕੁੜੀ ਦੀਆਂ ਦਿਖਾ ਕੇ ਵਿਆਹ ਦਾ ਦਿਨ ਰੱਖ ਦਿੱਤਾ। ਵਿਆਹ ਦੇ ਕਾਰਡ ਵੀ ਛਪਾਏ ਗਏ ਕੁੜੀ ਵਾਲਿਆਂ ਵੱਲੋਂ ਵੀ ਇੱਕ ਬਾਬਾ ਹੀ ਵਿਚੋਲਾ ਸੀ ਅਤੇ ਮੁੰਡੇ ਵਾਲਿਆਂ ਵੱਲੋਂ ਵੀ ਇੱਕ ਬਾਬਾ ਹੀ ਵਿਚੋਲਾ ਸੀ।

ਜਦੋਂ ਬਰਾਤ ਦਾ ਦਿਨ ਆਇਆ ਤਾਂ ਬਾਬਾ ਕਹਿਣ ਲੱਗਾ ਕਿ ਕੁੜੀ ਦੀ ਮਾਂ ਮਰ ਗਈ ਹੈ। ਜਦੋ ਹਾਕਮ ਸਿੰਘ ਦਾ ਪਰਿਵਾਰ ਅਤੇ ਰਿਸ਼ਤੇਦਾਰ ਡੇਰੇ ਵਿੱਚ ਪਹੁੰਚੇ ਤਾਂ ਬਾਬਾ ਪੈਸੇ ਸਮੇਤ ਭੱਜ ਗਿਆ। ਪਰੰਤੂ ਇੱਕ ਬਾਬਾ ਫੜਿਆ ਗਿਆ। ਹਾਕਮ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਹਾਕਮ ਸਿੰਘ ਦੇ ਗੁਆਂਢੀਆਂ ਨੇ ਵੀ ਉਸ ਨਾਲ ਠੱਗੀ ਵੱਜਣ ਦੀ ਪੁਸ਼ਟੀ ਕੀਤੀ ਹੈ ਅਤੇ ਉਸ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।

ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਪੀੜਤ ਨੇ ਪੁਲਿਸ ਕੋਲ ਉਸ ਨਾਲ ਮਾਰੀ ਜਾਣ ਵਾਲੀ ਠੱਗੀ ਦੇ ਖਿਲਾਫ ਸ਼ਿਕਾਇਤ ਕੀਤੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਵਿਚ ਜੁਟ ਗਈ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!