BREAKING NEWS
Search

ਬਾਦਲ ਦੇ ‘ਪੋਤੇ’ ਦੀ ਪਿੱਠ ਇੱਕ ਸਧਾਰਨ ਕਿਸਾਨ ਨੇ ਲਵਾਈ, ਜਾਣੋ ਇਸ ਕਿਸਾਨ ਬਾਰੇ..

ਬਾਦਲ ਦੇ ‘ਪੋਤੇ’ ਦੀ ਪਿੱਠ ਇੱਕ ਸਧਾਰਨ ਕਿਸਾਨ ਨੇ ਲਵਾਈ, ਜਾਣੋ ਇਸ ਕਿਸਾਨ ਬਾਰੇ..

ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਉਦੈਵੀਰ ਸਿੰਘ ਢਿੱਲੋਂ ਵੱਲੋਂ ਸਰਪੰਚੀ ਚੋਣ ਹਾਰਨ ਦੀ ਖ਼ਬਰ ਸੋਸ਼ਲ਼ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ। ਪਿੰਡ ਦੇ ਹੀ ਇੱਕ ਸਧਾਰਨ ਕਿਸਾਨ ਜ਼ਬਰਜੰਗ ਨੇ ਵੱਡੇ ਬਾਦਲ ਦੇ ਰਿਸ਼ਤੇਦਾਰੀ ਵਿੱਚੋਂ ਪੋਤਰਾ ਲੱਗਣ ਵਾਲੇ ਦੀ ਚੰਗੇ ਫਰਕ ਨਾਲ ਪਿੱਠ ਲਵਾਈ ਹੈ। ਉਨ੍ਹਾਂ ਨੇ ਉਦੈਵੀਰ ਸਿੰਘ ਢਿੱਲੋਂ ਨੂੰ 376 ਵੋਟਾਂ ਨਾਲ ਮਾਤ ਪਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ।

ਜ਼ਬਰਜ਼ੰਗ ਇੱਕ ਨਿਮਨ ਕਿਸਾਨ ਹੈ ਤੇ ਸਾਢੇ ਤਿੰਨ ਏਕੜ ਜ਼ਮੀਨ ਦਾ ਮਾਲਕ ਹੈ ਜਦਕਿ ਉਦੈਵੀਰ, ਮਰਹੂਮ ਨੰਬਰਦਾਰ ਮਹਿੰਦਰ ਸਿੰਘ ਢਿੱਲੋਂ ਦਾ ਪੋਤਰਾ ਹੈ ਤੇ ਵੱਡਾ ਸਰਮਾਏਦਾਰ ਅਤੇ ਦਿੱਲੀ ਤੋਂ ਬੀ.ਕਾਮ. ਪਾਸ ਹੈ। ਬਾਰਵ੍ਹੀਂ ਪਾਸ ਹੈ ਤੇ ਤਿੰਨ ਧੀਆਂ ਦਾ ਪਿਤਾ ਹੈ। ਜ਼ਬਰਜੰਗ ਸਿੰਘ ਬਾਰਵ੍ਹੀਂ ਪਾਸ ਹੈ ਤੇ ਤਿੰਨ ਧੀਆਂ ਦਾ ਪਿਤਾ ਹੈ।

ਪਿੰਡ ਬਾਦਲ ’ਚ ਕੁੱਲ 2,919 ਵੋਟਰ ਹਨ। ਵੇਰਵਿਆਂ ਮੁਤਾਬਕ ਪਿੰਡ ਬਾਦਲ ਦੇ 9 ਵਾਰਡਾਂ ਵਿੱਚੋਂ ਚਾਰ ਕਾਂਗਰਸੀ ਪੰਚ, ਤਿੰਨ ਅਕਾਲੀ ਦਲ ਦੇ ਪੰਚ ਜੇਤੂ ਰਹੇ ਹਨ। ਜਦਕਿ ਦੋ ਵਾਰਡਾਂ ’ਚ ਅਕਾਲੀ ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।error: Content is protected !!