BREAKING NEWS
Search

ਬਾਦਲ ਦੀਆਂ ਆਰਬਿਟ ਬੱਸਾਂ ਨੇ ਕਰ ਦਿੱਤਾ ਇਹ ਨਵਾਂ ਕਾਂਡ ! ਦੇਖੋ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੰਗਰੂਰ- ਪੀ.ਆਰ.ਟੀ.ਸੀ. ਅਤੇ ਆਰਬਿਟ ਦੇ ਬੱਸ ਡਰਾਇਵਰਾਂ ਵਿੱਚ ਸੰਗਰੂਰ ਦੇ ਬੱਸ ਸਟੈਂਡ ਵਿੱਚ ਕਾਉਂਟਰ ਨੂੰ ਲੈ ਕੇ ਆਪਸੀ ਤਰਾਰ ਇੰਨ੍ਰੇ ਵੱਧ ਗਏ ਕਿ ਗੱਲ ਬੱਸਾਂ ਦੀ ਭੰਨਤੋੜ, ਹੱਥੋਪਾਈ ਅਤੇ ਮਾਰਕੁੱਟਾਈ ਤੇ ਗਈ ਅਤੇ ਜਿਸ ਵਿੱਚ ਕਈ ਬੰਦੇ ਫੱਟੜ ਹੋ ਗਏ ਜਿਹਨਾਂ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਪੀ.ਆਰ.ਟੀ.ਸੀ.ਦੇ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਰਾਰ ਤੋਂ ਬਾਅਦ ਆਰਬਿਟ ਵਾਲਿਆਂ ਦੀ ਅਸਲੇ ਨਾਲ ਭਰੀ

ਕਾਲਿਆਂ ਸ਼ੀਸ਼ੀਆਂ ਵਾਲੀ ਕਾਰ ਇੱਥੇ ਘੁੰਮਦੀ ਦੇਖੀ ਗਈ। ਕਾਉਂਟਰ ਤੇ ਪੀ.ਆ.ਟੀ.ਸੀ. ਦੀ ਬੱਸ ਕਾਉਟਰ ਤੇ ਥੋੜੀ ਟੇਢੀ ਲਗਾਉਣ ਤੇ ਆਰਬਿੱਟ ਦਾ ਡਰਾਇਵਰ ਗਰਮ ਹੋਣ ਲੱਗਾ। ਇੰਸਪੈਕਟਰ ਨੇ ਦੱਸਿਆ ਕਿ ਆਰਬਿੱਟ ਬੱਸ ਦਾ ਡਰਾਇਵਰ ਕਾਉਂਟਰ ਤੋਂ ਬੱਸ ਇੰਨੀ ਤੇਜ਼ ਲੈ ਕੇ ਗਿਆ ਕਿ ਸਾਹਮਣੇ ਤੋਂ ਆ ਰਹੀ ਬਠਿੰਡਾ ਡਿਪੂ ਦੀ ਬੱਸ ਨਾਲ ਟਕਰਾ ਜਾਣੀ ਸੀ ਪੀ.ਆਰ.ਟੀ.ਸੀ.ਦੀ ਬੱਸ ਦੇ ਡਰਾਇਵਰ ਨੇ ਆਪਣੀ ਬੱਸ ਅਤੇ ਸਵਾਰੀਆਂ ਨੂੰ ਬਚਾਉਣ ਲਈ ਆਪਣੀ ਬੱਸ ਭਨਾ ਲਈ। ਜਿਸ ਤੇ ਬੱਸ ਵਿੱਚ ਸਵਾਰ ਸਵਾਰੀਆਂ ਨੇ ਬੱਸ ਡਰਾਇਵਰ ਨੂੰ ਕੁੱਟ ਦਿੱਤਾ।

ਜਦਕਿ ਪੀ.ਆਰ.ਟੀ.ਸੀ. ਬੱਸ ਦੇ ਡਰਾਇਵਰ ਨੇ ਆਰਬਿੱਟ ਦੇ ਡਰਾਇਵਰ ਤੇ ਹੀ ਦੋਸ਼ ਲਾ ਦਿੱਤਾ ਅਤੇ ਕਿਹਾ ਕਿ ਝਗੜਾਂ ਕਿਸੇ ਹੋਰ ਨਾਲ ਸੀ ਅਤੇ ਪੰਗਾ ਸਾਡੇ ਨਾਲ ਪੈ ਗਿਆ। ਉਸਨੇ ਕਿਹਾ ਕਿ ਅਸੀਂ ਆਪਣੇ ਟਾਈਮ ਤੇ ਨਿਕਲੇ ਸੀ ਪਰ ਆਰਬਿੱਟ ਦੇ ਡਰਾਇਵਰ ਨੇ ਬੱਸ ਨੂੰ ਰੋਕ ਕੇ ਬੰਸ ਦੀ ਭੰਨਤੋੜ ਕਰ ਦਿੱਤੀ। ਇਸ ਸਬੰਧੀ ਦੋਨੋਂ ਬੱਸਾਂ ਦੇ ਡਰਾਇਵਰਾਂ ਵੱਲੋਂ ਮਾਮਲਾ ਦਰਜ਼ ਕਰਲਿਆ ਗਿਆ ਜਿਸ ਦੀ ਛਾਣਬੀਣ ਕੀਤੀ ਜਾਵੇਗੀ।error: Content is protected !!