ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਰਗਾੜੀ ਮੋਰਚੇ ਦੀ ਸਮਾਪਤੀ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਆਹਮੋ ਸਾਹਮਣੇ ਹਨ। ਦਾਦੂਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਬਿਨਾ ਪੁੱਛੇ ਮੋਰਚੇ ਸਮਾਪਤ ਕਰ ਦਿੱਤਾ ਗਿਆ, ਇਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਮੋਰਚਾ ਸਮਾਪਤ ਕਰਨ ਵਿਚ ਬੜੀ ਕਾਹਲੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੈਂ ਮੰਡ ਦੇ ਇਸ ਫੈਸਲੇ ਤੋਂ ਕਾਫੀ ਨਰਾਜ਼ ਹਾਂ। ਉਨ੍ਹਾਂ ਕਿਹਾ ਕਿ ਇੰਨਾ ਚੰਗਾ ਕਾਰਜਾਂ ਕਰ ਕੇ ਮਿੱਟੀ ਪਾਉਣੀ ਕਿਸੇ ਪਾਸਿਉਂ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਮਝੌਤੇ ਲਈ ਉਨ੍ਹਾਂ ਸਮੇਤ ਕਿਸੇ ਤੋਂ ਸਲਾਹ ਨਹੀਂ ਲਈ ਗਈ। ਕਿਸੇ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ।
ਉਹ ਕਿਹਾ ਕਿ ਮੰਡ ਨੇ ਨਿਰੀ ਡਿਕਟੇਟਰਸ਼ਿਪ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ 20 ਦਸੰਬਰ ਨੂੰ ਕੀਤੇ ਜਾ ਰਹੇ ਇਕੱਠ ਵਿਚ ਸ਼ਾਮਲ ਨਹੀਂ ਹੋਣ। ਉਨ੍ਹਾਂ ਦਾ ਸੰਘਰਸ਼ ਉਨ੍ਹਾਂ ਨੂੰ ਹੀ ਮੁਬਾਰਕ ਹੋਵੇ। ਜੇ ਸੰਗਤ ਨੂੰ ਭਰੋਸੇ ਵਿਚ ਲੈ ਕੇ ਸਮਾਪਤੀ ਹੁੰਦੀ ਤਾਂ ਕੋਈ ਗਿਲਾ ਨਹੀਂ ਸੀ ਹੋਣਾ। ਪਰ ਕਿਸੇ ਨੂੰ ਇਸ ਬਾਰੇ ਪੁੱਛਿਆ ਨਹੀਂ ਗਿਆ।
Home ਤਾਜਾ ਜਾਣਕਾਰੀ ਬਰਗਾੜੀ ਮੋਰਚੇ ਦੀ ਸਮਾਪਤੀ ‘ਤੇ ਦਾਦੂਵਾਲ ਤੇ ਮੰਡ ਆਹਮੋ ਸਾਹਮਣੇ -ਦੇਖੋ ਹੁਣੇ ਰਾਤੀ ਆਈ ਤਾਜਾ ਵੀਡੀਓ
ਤਾਜਾ ਜਾਣਕਾਰੀ