BREAKING NEWS
Search

ਫਿਰੋਜ਼ਪੁਰ ਸੀਟ ਤੋਂ ਸਿਰੇ ਦੀ ਟੱਕਰ ‘ਚ ਅਕਾਲੀ ਦਲ ਦੇ ਸੁਖਬੀਰ ਬਾਦਲ ਵੱਡੇ ਫ਼ਰਕ ਨਾਲ ਅੱਗੇ

ਫਿਰੋਜ਼ਪੁਰ: ਫਿਰੋਜ਼ਪੁਰ ਦੀ ਹਾਟ ਸੀਟ ਜਿੱਥੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਉਥੋਂ ਵੀ ਹੁਣ ਲੋਕਾਂ ਨੂੰ ਨਤੀਜਾ ਦੇਖਣ ਮਿਲਣਾ ਸ਼ੁਰੂ ਹੋ ਗਿਆ ਹੈ। 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਦੇ ਆਏ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।

ਸੁਖਬੀਰ ਸਿੰਘ ਬਾਦਲ 35976 ਵੋਟਾਂ ਦੇ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਸੁਖਬੀਰ ਬਾਦਲ 123254 ‘ਤੇ ਹਨ ਜਦਕਿ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 87278 ਵੋਟਾਂ ‘ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ 5458 ਵੋਟਾਂ ਨਾਲ ਤੀਜੇ ਨੰਬਰ ਹਨ। ਜਦਕਿ ਪੀਡੀਏ ਦੇ ਹੰਸਰਾਜ ਗੋਲਡਨ 4865 ਵੋਟਾਂ ਨਾਲ ਚੌਥੇ ਨੰਬਰ ਉਤੇ ਹਨ।error: Content is protected !!