ਦੋਸਤੋ ਇਨਸਾਨੀਅਤ ਦਾ ਬਹੁਤ ਵੱਡਾ ਘਾਣ ਹੋਇਆ ਹੈ ਫਰੀਦਕੋਟ ਵਿੱਚ ਇੱਕ 23 ,24 ਸਾਲ ਦਾ ਨੌਜਵਾਨ ਗੱਭਰੂ ਜਸਪਾਲ ਸਿੰਘ ਜੋ ਕਝ ਘਰੋਂ ਚੁੱਕ ਕੇ ਪੁਲਿਸ ਸੀ.ਆਈ.ਏ ਸਟਾਫ ਲੈ ਜਾਂਦੀ ਹੈ। ਜਦੋਂ ਘਰ ਦੇ ਆਪਣੇ ਬੱਚੇ ਬਾਰੇ ਜਾ ਕੇ ਪੁੱਛਦੇ ਹਨ ਤਾਂ ਪੁਲਿਸ ਕਹਿੰਦੀ ਹੈ ਵੀ ਓਸ ਨੂੰ ਛੱਡ ਦਿੱਤਾ ਗਿਆ ਹੈ। ਪਰ ਜਸਪਾਲ ਜੱਸ ਘਰ ਨਹੀਂ ਪਹੁੰਚਦਾ। ਅਗਲੇ ਦੋ ਦਿਨ ਪਰਿਵਾਰ ਥਾਣੇ ਜਾ ਕੇ ਆਪਣੇ ਬੱਚੇ ਬਾਰੇ ਪੁੱਛਦੇ ਹਨ ਤਾਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ।
ਹੁਣ ਅਗਲੇ ਦਿਨ ਨਵਾਂ ਮੋੜ ਆਉਂਦਾ ਹੈ ਐੱਸ .ਐਚ.ਓ ਨਰਿੰਦਰ ਸਿੰਘ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਂਦਾ ਹੈ। ਕੱਲ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਦੱਸਦੀ ਹੈ ਵੀ ਓਸ ਮੁੰਡੇ ਜਸਪਾਲ ਨੇ ਹਵਾਲਾਤ ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਤੇ ਇਸ ਤੋਂ ਬਾਅਦ ਐੱਸ .ਐਚ.ਓ ਨਰਿੰਦਰ ਸਿੰਘ ਨੇ ਉਸਦੀ ਲਾਸ਼ ਖੁਰਦ ਬੁਰਦ ਕਰ ਦਿੱਤੀ। ਜਿਸ ਬਾਰੇ ਅਜੇ ਪੁਲਿਸ ਨੂੰ ਕੁਝ ਨਹੀਂ ਪਤਾ। ਦੱਸੋ ਇਸ ਤੋਂ ਜਿਆਦਾ ਸ਼ਰਮ ਦਾ ਘਾਟਾ ਕੀ ਹੋ ਵੀ ਪੁਲਿਸ ਨੇ ਕਿਸੇ ਦਾ ਜਵਾਨ ਪੁੱਤ ਘਰੋਂ ਚੁੱਕ ਕੇ ਮਾਰ ਦਿੱਤਾ ਤੇ ਮਾਰ ਕੇ ਲਾਸ਼ ਵੀ ਖੁਰਦ ਬੁਰਦ ਕਰ ਦਿੱਤੀ। ਹੁਣ ਮੈਨੂੰ ਦੱਸੋ ਕਿਥੇ ਹੈ ਸਾਰਾ ਪ੍ਰਸਾਸ਼ਨ , ਕਿਥੇ ਨੇ ਲੋਕਾਂ ਦੇ ਚੁਣੇ ਹੋਏ ਲੀਡਰ, ਕਿਥੇ ਨੇ ਇਨਸਾਫ ਕਰਨ ਵਾਲੇ ਵੱਡੇ ਅਫਸਰ। ਕਿਓਂ ਪੰਜਾਬ ਦੀ ਜਵਾਨੀ ਨਾਲ ਇਸ ਤਰਾਂ ਹੋਣ ਲੱਗਾ ਹੈ।
ਪਹਿਲਾਂ ਨਸ਼ਿਆਂ ਨੇ ਫਿਰ ਬਾਹਰਲੇ ਮੁਲਕ ਸਾਡੀ ਬਹੁਤ ਜਵਾਨੀ ਖਾ ਗਏ ਹਨ। ਹੁਣ ਆ ਪੁਲਿਸ ਨੇ ਕੀ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ। ਜਿਹੜੇ ਵੀ ਪੁਲਿਸ ਵਾਲੇ ਲੋਕਾਂ ਦੇ ਜਵਾਕਾਂ ਨਾਲ ਇੱਦਾਂ ਕਰਦੇ ਹਨ ਓਹਨਾ ਦੇ ਆਪਣੇ ਜਵਾਕ ਵਿਦੇਸ਼ਾਂ ਵਿੱਚ ਸੈੱਟ ਨੇ। ਕਿਓਂ ਪੁਲਿਸ ਕਾਨੂੰਨ ਤੇ ਆਪਣਾ ਜਮਹੂਰੀ ਹੱਕ ਸਮਝਨ ਲੱਗੀ ਹੈ। ਹੁਣ ਗੱਲ ਇਹ ਹੈ ਵੀ ਹਵਾਲਾਤ ਚ ਫਾਹਾ ਲੈਣ ਲਈ ਰੱਸਾ ਵਗੈਰਾ ਕਿਥੋਂ ਆਇਆ? ਓਸ ਸਮੇਂ ਥਾਣੇ ਦੇ ਮੁਲਾਜਮ ਕਿਥੇ ਸਨ? ਹਵਾਲਾਤ ਚ ਉੱਤੇ ਚੜਣ ਲਈ ਬੈਂਚ ਵਗੈਰਾ ਕਿਥੋਂ ਆਇਆ?
ਜੇ ਓਹਨੇ ਫਾਹਾ ਲਿਆ ਤਾਂ ਪੁਲਿਸ ਨੇ ਸਾਰਾ ਮਾਮਲਾ ਲੁਕੋਇਆ ਕਿਓਂ? ਥਾਣੇਦਾਰ ਕਿਓਂ ਖੁਦਕੁਸ਼ੀ ਕਰਦਾ ਹੈ? ਇਸ ਬੇਰਿਹਮੀ ਨਾਲ ਕੀਤੇ ਕਤਲ ਦਾ ਜਿੰਮੇਵਾਰ ਕੋਣ ਹੈ ? ਅਜਿਹੇ ਅਨੇਕਾਂ ਸਵਾਲਾਂ ਦੇ ਜਵਾਬ ਕੋਣ ਦੇਵੇਗਾ। ਦੋਸਤੋ ਇਕੱਠੇ ਹੋਵੋ ਤੇ ਇਸ ਪਰਿਵਾਰ ਦਾ ਸਾਥ ਦੇਵੋ। ਸ਼ਰੇਆਮ ਕੀਤੇ ਕਤਲ ਦਾ ਵਿਰੋਧ ਕਰੋ। ਇਹ ਦੇਖਲੋ ਅੱਜ ਕਿਸੇ ਦੇ ਜਵਾਕ ਨਾਲ ਇੱਦਾਂ ਹੋਇਆ ਹੈ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈ
ਸੋ ਸਾਰੇ ਇਕੱਠੇ ਹੋ ਕੇ ਓਸ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਓ। ਮੈਂ ਸ਼ਖਤ ਸ਼ਬਦਾਂ ਵਿੱਚ ਇਸ ਕਤਲ ਦੀ ਨਿੰਦਾ ਕਰਦਾਂ ਹਾਂ ਤੇ ਸਰਕਾਰ ਤੋਂ ਮੰਗ ਕਰਦਾਂ ਹਾਂ ਵੀ ਕਾਤਲਾਂ ਨੂੰ ਵੀ ਮੌਤ ਤੋਂ ਵੀ ਵੱਡੀ ਸਜਾ ਦੇਵੋ ਤਾਂ ਜੋ ਅੱਗੇ ਤੋਂ ਪੁਲਿਸ ਵਾਲੇ ਪੁਲਿਸ ਵਾਲੇ ਬਣ ਕੇ ਕੰਮ ਕਰਨ ਨਾ ਕੀ ਜਲਾਦ ਬਣ ਕੇ।
ਤਾਜਾ ਜਾਣਕਾਰੀ