BREAKING NEWS
Search

ਫਰਵਰੀ ਚ ਸਰਕਾਰ ਜੋ ਕਰਣ ਲਾਗੀ ਮੱਚੇਗਾ ਫੜਦੋਲ ਲਗਣਗੀਆਂ ਮੌਜਾਂ ਦੇਖੋ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫਰਵਰੀ ਵਿਚ ਪੇਸ਼ ਹੋਣ ਵਾਲੇ ਬਜਟ ਵਿਚ ਕਿਸਾਨਾਂ ਲਈ ਕਈ ਨਵੇਂ ਐਲਾਨ ਕੀਤੇ ਜਾ ਸਕਦੇ ਹਨ। ਸਰਕਾਰ ਦੇਸ਼ ਭਰ ਦੇ 26.3 ਕਰੋੜ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਲਏ ਗਏ ਕਰਜ਼ ਮਾਫ਼ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਕਰਜ਼ ਮਾਫ਼ੀ ਦੀ ਕੁਲ ਰਕਮ 4 ਲੱਖ ਕਰੋੜ ਰੁਪਏ ਹੈ। ਜੋ ਕਿ ਭਾਰਤੀ ਰਿਜ਼ਰਵ ਬੈਂਕ ਕੋਲ ਮੌਜੂਦ 9.6 ਲੱਖ ਕਰੋੜ ਤੋਂ ਬਹੁਤ ਜ਼ਿਆਦਾ ਹੈ।

ਕੇਂਦਰ ਸਰਕਾਰ ਇਸ ਦਾ ਲਾਭ ਫਰਵਰੀ 2019 ਵਿਚ ਹੋਣ ਵਾਲੀਆਂ ਚੋਣਾਂ ਵਿਚ ਲੈਣਾ ਚਾਹੁੰਦੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨੀ ਵਧਣ ਦੀ ਬਜਾਏ ਘਟਦੀ ਗਈ ਹੈ। ਖੇਤਾਂ ਤੋਂ ਹੋਣ ਵਾਲੀ ਪੈਦਾਵਾਰ ਵੀ ਸਤੰਬਰ ਮਹੀਨੇ ਵਿਚ ਖ਼ਤਮ ਹੋਈ ਤਿਮਾਹੀ ਵਿਚ 5.3 ਫ਼ੀ ਸਦੀ ਤੋਂ ਘੱਟ ਕੇ ਸਿਰਫ਼ 3.8 ਫ਼ੀ ਸਦੀ ਰਹਿ ਗਈ ਹੈ। ਇਸ ਨਾਲ ਕਿਸਾਨਾਂ ਦੀ ਆਮਦਨੀ ‘ਤੇ ਅਸਰ ਪਿਆ ਹੈ।

ਆਨੰਦ ਰਾਠੀ ਫਾਈਨਾਂਸ ਸੇਵਾ ਦੇ ਮੁੱਖ ਅਰਥ ਸ਼ਾਸਤਰੀ ਸੁਜਨ ਹਾਜਰਾ ਨੇ ਕਿਹਾ ਕਿ ਹੁਣ ਸਰਕਾਰ ਇੱਕ ਵਾਰ ਫਿਰ ਤੋਂ ਪਿੰਡਾਂ ਵੱਲ ਧਿਆਨ ਦੇਵੇਗੀ। ਇਸ ਵਿਚ ਕਿਸਾਨਾਂ ਨੂੰ ਫ਼ਸਲ ਤੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕਰਨਾ ਅਤੇ ਹੋਰ ਦਿਹਾਤੀ ਯੋਜਨਾਵਾਂ ਤੇ ਧਿਆਨ ਦੇਣਾ ਪਵੇਗਾ। ਇਸ ਸਮੇਂ ਦੇਸ਼ ਦਾ ਚਾਲੂ ਖਾਤਾ ਘਾਟਾ 4 ਫ਼ੀ ਸਦੀ ਦੇ ਪਾਰ ਚਲਾ ਗਿਆ ਹੈ। ਉੱਥੇ ਹੀ ਅਸਿੱਧੇ ਟੈਕਸ ਤੋਂ ਹੋਣ ਵਾਲੀ ਆਮਦਨ ਬਹੁਤ ਘੱਟ ਗਈ ਹੈ, ਜਿਸ ਤੇ ਸਰਕਾਰ ਨੂੰ ਸੋਚਣਾ ਪਵੇਗਾ।

ਕੇਅਰ ਰੇਟਿੰਗਸ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਮੁਤਾਬਿਕ ਸਰਕਾਰ ਨੂੰ ਆਪਣੀ ਆਰਥਿਕ ਨੀਤੀ ਵਿਚ ਬਦਲਾਅ ਕਰਨੇ ਪੈਣਗੇ। ਸਰਕਾਰ 1 ਫਰਵਰੀ ਨੂੰ ਅਪਣਾ ਆਖ਼ਰੀ ਬਜਟ ਪੇਸ਼ ਕਰੇਗੀ। ਇਸ ਦੌਰਾਨ ਹੋ ਸਕਦਾ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਅਪਣਾ ਧਿਆਨ ਪੇਂਡੂ ਅਰਥਵਿਵਸਥਾ, ਬੁਨਿਆਦਾਂ ਢਾਂਚਾ, ਘਰ, ਰੇਲਵੇ ਅਤੇ ਸੜਕਾਂ ਤੇ ਕਰ ਲੈਣ । ਇਸ ਦੇ ਨਾਲ ਹੀ ਸਬਸਿਡੀ ਵਿਚ ਵਾਧਾ ਅਤੇ ਟੈਕਸ ਦੀਆਂ ਦਰਾਂ ਹੋਰ ਘਟਾਈਆਂ ਜਾ ਸਕਦੀਆਂ ਹਨ।error: Content is protected !!