BREAKING NEWS
Search

ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਨਾਲ ਆਹ ਦੇਖੋ ਕੀ ਹੋ ਗਿਆ ,ਦੇਖੋ ਗੰਦੀ ਜਨਤਾ ਦੀ ਕਰਤੂਤ

ਦੇਖੋ ਗੰਦੀ ਜਨਤਾ ਦੀ ਕਰਤੂਤ

ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਦਾ ਸਮਾਨ ਸਮੇਤ ਸਕੂਟਰ ਚੋਰੀ, ਦਰ-ਦਰ ਠੋਕਰਾਂ ਖਾਣ ਲਈ ਹੋਇਆ ਮਜ਼ਬੂਰ,

ਸੰਗਰੂਰ: ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਬੋਰਵੈਲ ‘ਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਸਕੂਟਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਕੀਤੀ ਹੈ ਕਿ ਉਸ ਦਾ ਸਕੂਟਰ ਮੋੜ ਦਿੱਤਾ ਜਾਵੇ।

ਗੁਰਿੰਦਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਦਾ ਹੈ ਤੇ ਉਸ ਦਾ ਸਾਰਾ ਸਾਮਾਨ ਵੀ ਇਸੇ ਸਕੂਟਰ ਵਿਚ ਹੈ। ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਫਤਿਹਵੀਰ ਨੂੰ ਬਚਾਉਣ ਲਈ ਉਹ ਭਗਵਾਨਪੁਰਾ ਗਿਆ ਹੋਇਆ ਸੀ ਤੇ ਉਹ ਮਾਸੂਮ ਨੂੰ ਬਚਾਉਣ ‘ਚ ਲੱਗਾ ਹੋਇਆ ਸੀ ਤਾਂ ਕੋਈ ਉਸ ਦਾ ਸਕੂਟਰ ਚੋਰੀ ਕਰਕੇ ਲੈ ਗਿਆ, ਜਿਸ ਤੋਂ ਬਾਅਦ ਉਹ ਕਿਸੇ ਹੋਰ ਦਾ ਮੋਟਰਸਾਈਕਲ ਮੰਗ ਕੇ ਪਿੰਡ ਪਹੁੰਚਿਆ।

ਉਸ ਦਾ ਕਹਿਣਾ ਹੈ ਕਿ ਗੁਜ਼ਾਰਾ ਮੋਟਰਾਂ ਦੇ ਕੰਮ ਤੋਂ ਹੀ ਚੱਲਦਾ ਹੈ, ਜਿਸ ਕੋਲ ਵੀ ਉਸ ਦਾ ਸਕੂਟਰ ਹੈ ਤਾਂ ਵਾਪਸ ਕਰ ਦਿੱਤਾ ਜਾਵੇ।

ਜ਼ਿਕਰ ਏ ਖਾਸ ਹੈ ਕਿ ਬੀਤੀ 6 ਜੂਨ ਨੂੰ ਭਗਵਾਨਪੁਰਾ ਪਿੰਡ ‘ਚ 2 ਸਾਲ ਦਾ ਮਾਸੂਮ 120 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ ਸੀ, ਜਿਸ ਨੂੰ 6 ਦਿਨ ਬਾਅਦ ਗੁਰਿੰਦਰ ਸਿੰਘ ਨੇ ਕੁੰਡੀ ਬਣਾ ਕੇ ਫਤਿਹਵੀਰ ਨੂੰ ਬਾਹਰ ਕੱਢਿਆ ਸੀ।error: Content is protected !!