BREAKING NEWS
Search

ਫਤਹਿਵੀਰ ਦੀ ਮੌਤ ਤੋਂ ਬਾਅਦ ਹੁਣੇ ਹੁਣੇ ਲੁਧਿਆਣੇ ਚ ਵਾਪਰਿਆ ਕਹਿਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫਤਹਿਵੀਰ ਦੀ ਮੌਤ ਤੋਂ ਬਾਅਦ ਹੁਣੇ ਹੁਣੇ ਲੁਧਿਆਣੇ ਚ ਵਾਪਰਿਆ ਕਹਿਰ

ਫਤਹਿਵੀਰ ਸਿੰਘ ਦੀ ਮੌਤ ਨੂੰ ਹਜੇ ਇਕ ਮਹੀਨਾ ਵੀ ਨਹੀਂ ਹੋਇਆ ਕੇ ਹੁਣ ਲੁਧਿਆਣਾ ਸ਼ਹਿਰ ਦੇ ਨੂਰਵਾਲਾ ਰੋਡ ‘ਤੇ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਤੋਂ ਸੀਵਰੇਜ ‘ਚ ਫਸੇ ਸਫਾਈ ਮੁਲਾਜ਼ਮ ਦੀ ਮੌਤ ਹੋ ਗਈ ਹੈ। ਉਸ ਨੂੰ ਕਈ ਘੰਟਿਆਂ ਤੋਂ ਬਾਅਦ ਸੀਵਰੇਜ ‘ਚੋਂ ਬਾਹਰ ਕੱਢਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ 2-3 ਕਰਮਚਾਰੀ ਮ੍ਰਿਤਕ ਮੁਲਾਜ਼ਮ ਨੂੰ ਕੱਢਣ ਲਈ ਅੰਦਰ ਵੀ ਗਏ ਪਰ ਗੈਸ ਜ਼ਿਆਦਾ ਹੋਣ ਕਾਰਨ ਉਸ ਦਾ ਕੁਝ ਪਤਾ ਨਹੀਂ ਲੱਗ ਪਾ ਰਿਹਾ ਸੀ, ਜਿਸ ਕਾਰਨ ਉਸ ਨੂੰ ਕੱਢਣ ‘ਚ ਇੰਨੀ ਦੇਰ ਹੋ ਗਈ। ਦੱਸ ਦੇਈਏ ਕਿ ਇਕ ਐਂਬੂਲੈਂਸ ਵੀ ਸਵੇਰ ਤੋਂ ਹੀ ਘਟਨਾ ਵਾਲੀ ਥਾਂ ‘ਤੇ ਖੜ੍ਹੀ ਸੀ।

ਇੱਥੇ ਕਾਰਪੋਰੇਸ਼ਨ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਜਿਹੜਾ ਸਫਾਈ ਮੁਲਾਜ਼ਮ ਸੀਵਰੇਜ ‘ਚ ਫਸਿਆ, ਉਸ ਨੇ ਬੈਲਟ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ।



error: Content is protected !!