ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ— ਅਕਸਰ ਮਾਂ ਨੂੰ ਦੁਨੀਆਂ ‘ਚ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ। ਇਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਦੀ ਸਲਾਮਤੀ ਲਈ ਕੁਝ ਵੀ ਕਰ ਜਾਂਦੀ ਹੈ। ਅਜਿਹੀ ਹੀ ਇਕ ਉਦਾਹਰਣ ਲੁਧਿਆਣਾ ‘ਚ ਸਾਹਮਣੇ ਆਈ ਹੈ, ਜਿਥੇ ਹਾਦਸੇ ਦੌਰਾਨ ਮਾਂ ਨੇ ਮਰਨ ਤੋਂ ਪਹਿਲਾਂ ਬੱਚਿਆਂ ਨੂੰ ਪਰ੍ਹੇ ਧੱਕਾ ਮਾਰ ਦਿੱਤਾ, ਜਿਸ ਕਾਰਨ ਬੱਚਿਆਂ ਦੀ ਜਾਨ ਬਚ ਗਈ ਪਰ ਉਸ ਮਾਂ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ।
ਇਸ ਹਾਦਸੇ ਦੌਰਾਨ ਟਰੱਕ ਚਾਲਕ ਨੇ ਟਰੱਕ ਰੋਕਣ ਦੀ ਬਜਾਏ ਭਜਾ ਲਿਆ। ਸਾਈਕਲਾਂ ਦੀ ਦੁਕਾਨ ਕਰਨ ਵਾਲਾ ਇਕ ਵਿਅਕਤੀ ਸ਼ਿਵ ਪ੍ਰਸਾਦ ਟਰੱਕ ਪਿੱਛੇ ਲਟਕ ਗਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੌਲਾ ਸੁਣ ਕੇ ਤੇ ਔਰਤ ਦੀ ਲਾਸ਼ ਦੇਖ ਕੇ 2 ਮੋਟਰਸਾਈਕਲ ਚਾਲਕਾਂ ਟਰੱਕ ਦਾ ਪਿੱਛਾ ਕੀਤਾ ਤੇ ਉਸ ਨੂੰ ਮੈਟਰੋ ਰੋਡ ‘ਤੇ ਘੇਰ ਲਿਆ।
ਮ੍ਰਿਤਕਾ ਦੇ ਜੀਜੇ ਪ੍ਰਕਾਸ਼ ਨੇ ਕਿਹਾ ਕਿ ਉਸ ਦੀ ਸਾਲੀ ਮੀਨਾ ਆਪਣੇ 3 ਬੱਚਿਆਂ ਨਾਲ ਢੰਡਾਰੀ ਸਟੇਸ਼ਨ ‘ਤੇ ਪੈਦਲ ਘਰ ਵੱਲ ਆ ਰਹੀ ਸੀ। ਘਟਨਾ ਤੋਂ ਬਾਅਦ ਮ੍ਰਿਤਕਾ ਦੇ ਰਿਸ਼ਤੇਦਾਰਾਂ ਤੇ ਕਾਲੋਨੀ ਵਾਸੀਆਂ ਨੇ ਰੋਡ ਜਾਮ ਕਰਨਾ ਚਾਹਿਆਂ ਪਰ ਪੁਲਸ ਨੇ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ਭੇਜ ਕੇ ਸਥਿਤੀ ਨੂੰ ਸੰਭਾਲਿਆ।
Home ਤਾਜਾ ਜਾਣਕਾਰੀ ਪੰਜਾਬ : 3 ਬੱਚਿਆਂ ਨੂੰ ਬਚਾਉਣ ਲਈ ਖੁਦ ਨੂੰ ਕੁਰਬਾਨ ਕਰ ਗਈ ਮਾਂ,ਕਹਿੰਦੇ ਉਸਨੇ ਜਲਦੀ ਨਾਲ ਅਚਾਨਕ ..
ਤਾਜਾ ਜਾਣਕਾਰੀ