BREAKING NEWS
Search

ਪੰਜਾਬ : ਹੁਣ ਇਹ ਇਲਾਕੇ ਹੋ ਗਏ ਸੀਲ ਜਿਆਦਾ ਕੇਸਾਂ ਦੇ ਆਉਣ ਦੇ ਕਾਰਨ

ਆਈ ਤਾਜਾ ਵੱਡੀ ਖਬਰ

ਬੁਢਲਾਡਾ : ਕੋਰੋਨਾ ਵਾਇਰਸ ਦੇ ਵਾਧੇ ਨੂੰ ਦੇਖਦੇ ਹੋਏ ਪੰਜਾਬ ਚ ਸਖਤੀ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ। ਸਰਕਾਰ ਦੁਆਰਾ ਵੱਖ ਵੱਖ ਟੀਮ ਬਣਾਈਆਂ ਗਈਆਂ ਹਨ ਜੋ ਪੌਜੇਟਿਵ ਮਰੀਜਾਂ ਦੇ ਇਲਾਕਿਆਂ ਤੇ ਸਖਤ ਨਜਰ ਰੱਖ ਰਹੀਆਂ ਹਨ। ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਆਫ਼ਤ ਪ੍ਰਬੰਧਨ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਾਰਡ ਨੰਬਰ 8 ਵਿਖੇ ਸਥਿਤ ਸ਼ਿਵ ਮੰਦਰ ਵਾਲੀ ਗਲੀ ਅਤੇ ਗਊਸ਼ਾਲਾ ਰੋਡ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਵਾਰਡਾਂ ਦੇ ਨਾਲ ਲੱਗਦੇ ਏਰੀਏ ਨੂੰ ਬਫ਼ਰ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸ ਨੂੰ ਲਾਗੂ ਕਰਵਾਉਣ ਲਈ 5 ਮੈਂਬਰੀ ਰੈਪਿਡ ਰਿਸਪੌਂਸ ਟੀਮ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ‘ਚ ਤਹਿਸੀਲਦਾਰ, ਡੀ.ਐੱਸ.ਪੀ., ਐੱਸ.ਐੱਮ.ਓ., ਐੱਸ.ਐੱਚ.ਓ. ਅਤੇ ਨਾਇਬ ਤਹਿਸੀਲਦਾਰ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਹ 5 ਮੈਂਬਰੀ ਕਮੇਟੀ ਕੰਟੇਨਮੈਂਟ ਜੋਨ ਵਿਚ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰੇਗੀ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। 5 ਮੈਂਬਰੀ ਕਮੇਟੀ ਵਲੋਂ ਮੈਡੀਕਲ ਸੇਵਾਵਾਂ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ, ਇਸ ਜ਼ੋਨ ‘ਚ ਕੰਮ ਕਰਦੇ ਵਿਅਕਤੀਆਂ ਨੂੰ ਸੁਰੱਖਿਅਤ ਸੇਵਾਵਾਂ ਪ੍ਰਦਾਨ ਕਰਨ ਅਤੇ ਫੀਲਡ ਸਟਾਫ਼ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਦਾ ਖਿਆਲ ਰੱਖਿਆ ਜਾਵੇਗਾ। ਡੀ.ਐੱਸ.ਪੀ. ਵਲੋਂ ਐੱਸ.ਐੱਚ.ਓ. ਦੀ ਮਦਦ ਨਾਲ ਇਹ ਖਿਆਲ ਰੱਖਿਆ ਜਾਵੇਗਾ ਕਿ ਕੋਈ ਵੀ ਵਿਅਕਤੀ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਨਾ ਆਵੇ। ਇਸ ਟੀਮ ਵਲੋਂ ਨਿਗਰਾਨੀ ਰੱਖੀ ਜਾਵੇਗੀ ਤਾਂ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਕੋਰੋਨਾ ਪੀੜਤ ਸੰਪਰਕ ਵਿਚ ਆਇਆ ਹੈ ਤਾਂ ਉਸ ਨੂੰ ਟਰੇਸ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਟੀਮ ਵਲੋਂ ਸਮਾਜਿਕ ਦੂਰੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਖਿਆਲ ਰੱਖਣ ਲਈ ਪਿੰਡ ਦੇ ਐਂਟਰੀ ਪੁਆਇੰਟ ਸੀਲ ਕੀਤੇ ਜਾਣਗੇ। ਹਰ ਆਉਣ ਜਾਣ ਵਾਲੇ ਵਿਅਕਤੀ ਨੂੰ ਚੈੱਕ ਕੀਤਾ ਜਾਵੇਗਾ। ਕੋਰੋਨਾ ਪੀੜਤਾਂ ਦੇ ਸੰਪਰਕ ‘ਚ ਆਉਣ ਵਾਲੇ ਜੋ ਲੋਕ ਇਕਾਂਤਵਾਸ ਕੀਤੇ ਜਾਣ ਉਨ੍ਹਾਂ ਦੀ ਨਿਗਰਾਨੀ ਰੱਖੀ ਜਾਵੇਗੀ। ਸਿਵਲ ਸਰਜਨ, ਐੱਸ.ਐੱਮ.ਓ. ਅਤੇ ਸਿਹਤ ਵਿਭਾਗ ਦੇ ਅਮਲੇ ਵਲੋਂ ਸੈਂਪਲਿੰਗ ਕੀਤੀ ਜਾਵੇਗੀ। ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਆਸ਼ਾ ਵਰਕਰਜ਼, ਆਂਗਣਵਾੜੀ ਵਰਕਰਜ਼ ਅਤੇ ਏ.ਐੱਨ.ਐਮਜ਼ ਵਲੋਂ ਡੋਰ ਟੂ ਡੋਰ ਰੋਜ਼ਾਨਾ 50 ਘਰਾਂ ਦਾ ਸਰਵੇਅ ਕੀਤਾ ਜਾਵੇਗਾ। ਸ਼ੱ – ਕੀ ਵਿਅਕਤੀਆਂ ਨੂੰ ਮਾਸਕ ਅਤੇ ਲੋੜ ਮੁਤਾਬਕ ਉਨ੍ਹਾਂ ਦੀ ਸੈਂਪਲਿੰਗ ਕਰਵਾਈ ਜਾਵੇਗੀ।

ਇਸ ਤੋਂ ਇਲਾਵਾ ਸ਼ੱਕੀ ਵਿਅਕਤੀ ਨੂੰ ਘਰ ‘ਚ ਇਕਾਂਤਵਾਸ ਵੀ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਹਰ ਵਹੀਕਲ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਇਸ ਏਰੀਏ ਅੰਦਰ ਨਿਰਵਿਘਨ ਫਲ ਅਤੇ ਸਬਜ਼ੀਆਂ ਦੀ ਸਪਲਾਈ, ਪਾਣੀ ਅਤੇ ਸੀਵਰੇਜ਼ ਦੀ ਨਿਰਵਿਘਨ ਵਿਵਸਥਾ, ਪਸ਼ੂਆਂ ਲਈ ਖ਼ੁਰਾਕ ਅਤੇ ਚਾਰੇ ਦਾ ਮੁਕੰਮਲ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਇਸ ਸਬੰਧੀ ਸਮੂਹ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਹਰ ਕਿਸੇ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕੋਰੋਨਾ ਤੇ ਫਤਿਹ ਪ੍ਰਾਪਤ ਕੀਤੀ ਜਾ ਸਕੇ।



error: Content is protected !!