BREAKING NEWS
Search

ਪੰਜਾਬ : ਹਾਦਸੇ ਕਾਰਨ ਪਲਟਿਆ ਟਰੱਕ ਫਿਰ ਵਿੱਚੋ ਜੋ ਨਿਕਲਿਆ ਦੇਖ ਉਡੇ ਲੋਕਾਂ ਦੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਦੇ ਮਾਹੌਲ ਨੂੰ ਸ਼ਾਂਤਮਈ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੇ ਕੰਮ ਕਰ ਦਿੱਤੇ ਜਾਂਦੇ ਹਨ ਜਿਸ ਨਾਲ ਭਾਈਚਾਰੇ ਵਿੱਚ ਰੋਸ ਪੈਦਾ ਹੋ ਜਾਂਦਾ ਹੈ। ਅਜਿਹੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਾਉਣ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਚੌਕਸੀ ਵਰਤੀ ਜਾਂਦੀ ਹੈ ਜਿਸ ਨਾਲ ਸੂਬੇ ਦੇ ਹਾਲਾਤਾਂ ਨੂੰ ਖਰਾਬ ਨਾ ਹੋਣ ਦਿੱਤਾ ਜਾਵੇ। ਹੁਣੇ ਵਾਪਰੇ ਹਾਦਸੇ ਕਾਰਨ ਟਰੱਕ ਵਿੱਚੋਂ ਜੋ ਬਰਾਮਦ ਹੋਇਆ ਹੈ ਉਸ ਨੂੰ ਵੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਟਰੱਕ ਪਲਟ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਟਰੱਕ ਰੱਦੀ ਨਾਲ ਭਰਿਆ ਹੋਇਆ ਸੀ ਜੋ ਜੰਮੂ ਦੇ ਕਾਲੂ ਚੱਕ ਤੋਂ ਖੰਨਾ ਦੀ ਪੇਪਰ ਮਿੱਲ ਅੰਮ੍ਰਿਤਸਰ ਜਾ ਰਿਹਾ ਸੀ। ਜਦੋਂ ਟਰੱਕ ਬਟਾਲਾ ਪਹੁੰਚਿਆ ਤਾਂ ਜੀ ਟੀ ਰੋਡ ਉੱਪਰ ਇਸ ਦਾ ਸੰਤੁਲਨ ਵਿਗੜ ਗਿਆ। ਇਸ ਸਥਿਤੀ ਵਿਚ ਲੋਕਾਂ ਵੱਲੋਂ ਪਵਿੱਤਰ ਬਾਈਬਲ ਦੀਆਂ ਕਾਪੀਆਂ ਨੂੰ ਵੇਖਿਆ ਗਿਆ ਜਿਸ ਦੀ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਬਾਈਬਲ ਦੀਆਂ ਕਾਪੀਆਂ ਨੂੰ ਬਰਾਮਦ ਕੀਤਾ ਗਿਆ ਹੈ।

ਟਰੱਕ ਚਾਲਕ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਇਹ ਰੱਦੀ ਅੰਮ੍ਰਿਤਸਰ ਦੇ ਖੰਨਾ ਪੇਪਰ ਮਿੱਲ ਵਿੱਚ ਖਤਮ ਕਰਨ ਲਈ ਲਿਜਾਈ ਜਾ ਰਹੀ ਸੀ। ਉਥੇ ਹੀ ਉਸਨੂੰ ਇਸਦੀ ਕੋਈ ਵੀ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਅਨਪੜ੍ਹ ਹੈ। ਅਗਰ ਉਸ ਨੂੰ ਇਸ ਦੀ ਜਾਣਕਾਰੀ ਹੁੰਦੀ ਤਾਂ ਕਦੇ ਵੀ ਅਜਿਹਾ ਨਾ ਕੀਤਾ ਜਾਂਦਾ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕ੍ਰਿਸ਼ਚੀਅਨ ਯੂਥ ਫਰੰਟ ਦੇ ਪ੍ਰਧਾਨ ਜਾਰਜ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਸਭ ਕੁਝ ਵੇਖਿਆ ਹੈ ਅਤੇ ਆਖਿਆ ਹੈ ਕਿ ਧਰਮ ਦੀ ਬੇਅਦਬੀ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਥੇ ਹੀ ਪੁਲਿਸ ਵੱਲੋ ਸੈਮਸੂਨ ਕ੍ਰਿਸ਼ਚੀਅਨ ਸੈਨਾ ਦੇ ਪ੍ਰਧਾਨ ਪੀਟਰ ਚੀਂਦਾ ਦੇ ਬਿਆਨਾਂ ਦੇ ਆਧਾਰ ਤੇ ਅਮਿਤ ਪੁੱਤਰ ਦੇਵਰਾਜ ਵਾਸੀ ਕਾਲੂ ਚੱਕ ਜੰਮੂ ,ਤੇ ਪਾਸਟਰ ਸਟੀਫਨ ਭਗਤਾਂ ਵਾਲਾ ਗੇਟ ਅੰਮ੍ਰਿਤਸਰ, ਪਾਸਟਰ ਜੈਕਬ ਜਾਨ ਪਠਾਨਕੋਟ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।error: Content is protected !!