BREAKING NEWS
Search

ਪੰਜਾਬ : ਹਸੱਦੇ ਖੇਡਦੇ ਪ੍ਰੀਵਾਰ ਚ ਵਿਛੇ ਸੱਥਰ ਅਚਾਨਕ ਹੋਈਆਂ ਇਸ ਤਰਾਂ ਮੌਤਾਂ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਜਿੱਥੇ ਕਰੋਨਾ ਦੇ ਕੇਸਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਉਥੇ ਹੀ ਵਾਪਰਨ ਵਾਲੀ ਸੜਕ ਹਾਦਸਿਆ ਦੇ ਕਾਰਨ ਵੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪੰਜਾਬ ਵਿੱਚ ਆਏ ਦਿਨ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਦਾ ਪੰਜਾਬ ਦੇ ਹਲਾਤਾਂ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ ਸੜਕ ਹਾਦਸੇ ਵਿੱਚ ਬਹੁਤ ਲੋਕਾਂ ਦੀ ਕੀਮਤੀ ਜਾਨ ਚਲੀ ਜਾਂਦੀ ਹੈ। ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਹਾਦਸਿਆਂ ਨੂੰ àਰੋਕਣ ਲਈ ਬਹੁਤ ਸਾਰੇ ਇੰਤਜ਼ਾਮ ਵੀ ਕੀਤੇ ਜਾਂਦੇ ਹਨ ਪਰ ਲੋਕਾਂ ਦੀ ਅ-ਣ-ਗ-ਹਿ-ਲੀ ਕਾਰਨ ਇਹ ਹਾਦਸੇ ਵਾਪਰ ਜਾਂਦੇ ਹਨ। ਹੁਣ ਹੱਸਦੇ-ਖੇਡਦੇ ਪਰਵਾਰ ਵਿੱਚ ਅਚਾਨਕ ਹੋਈ ਇਸ ਤਰ੍ਹਾਂ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਜਲੰਧਰ ਅੰਮ੍ਰਿਤਸਰ ਰਾਸ਼ਟਰੀ ਮਾਰਗ ਕਰਤਾਰਪੁਰ ਨੇੜੇ ਸੜਕ ਹਾਦਸਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਲੰਧਰ ਤੇ ਸੂਰੀਆ ਇਨਕਲੇਵ ਦੀ ਅਮਨਦੀਪ ਕੌਰ ਪਤਨੀ ਨਵਨੀਤ ਆਪਣੇ ਗਿਆਰਾਂ ਸਾਲਾਂ ਦੇ ਪੁੱਤਰ ਅਤੇ 8 ਸਾਲ ਦੀ ਧੀ ਨੂੰ ਲੈ ਕੇ ਘੁੰਮਣ ਵਾਸਤੇ ਦਿਆਲਪੁਰ ਵੱਲ ਜਾ ਰਹੀ ਸੀ। ਪਰ ਰਸਤੇ ਵਿੱਚ ਹੀ ਕਾਰ ਟੈਂਕਰ ਨਾਲ ਟਕਰਾ ਗਈ।

ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕੇ ਮਾਂ ਅਤੇ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਮਾਂ ਅਤੇ ਪੁੱਤਰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਅਤੇ ਬੇਟੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਹੈ। ਜਿਸ ਦਾ ਇਸ ਹਾਦਸੇ ਵਿਚ ਬਚਾਅ ਹੋ ਗਿਆ ਹੈ ਅਤੇ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਕੈਂਟਰ ਚਾਲਕ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਨਦੀਪ ਕੌਰ ਰਾਏਪੁਰ ਰਸੂਲਪੁਰ ਦੇ ਇਕ ਸਰਕਾਰੀ ਸਕੂਲ ਵਿੱਚ ਕੰਪਿਊਟਰ ਅਧਿਆਪਕਾਂ ਸੀ। ਉਹ ਆਪਣੇ ਬੱਚਿਆਂ ਦੇ ਕਹਿਣ ਤੇ ਉਨ੍ਹਾਂ ਨੂੰ ਘੁਮਾਉਣ ਲਈ ਲੈ ਕੇ ਜਾ ਰਹੀ ਸੀ। ਇਸ ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।error: Content is protected !!