BREAKING NEWS
Search

ਪੰਜਾਬ ਸਰਕਾਰ ਵਲੋਂ 10 ਅਪ੍ਰੈਲ ਤੋਂ ਹੋ ਗਿਆ ਇਹ ਐਲਾਨ – ਹੋ ਗਈਆਂ ਤਿਆਰੀਆਂ ਪੂਰੀਆਂ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਮੌਸਮ ਵਿਚ ਕਾਫ਼ੀ ਤਬਦੀਲੀ ਆ ਰਹੀ ਹੈ। ਜਿਸ ਦੇ ਕਾਰਨ ਵੱਖ ਵੱਖ ਖੇਤਰਾਂ ਦੇ ਵਿਚ ਬਦਲਾਵ ਵੀ ਦੇਖਣ ਨੂੰ ਨਜ਼ਰ ਆ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਫੈਲੀ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਅਹਿਮ ਫੈਸਲੇ ਲਾਏ ਜਾ ਰਹੇ ਹਨ। ਪੰਜਾਬ ਸੂਬੇ ਅੰਦਰ ਵੀ ਇਸ ਬਿਮਾਰੀ ਤੋਂ ਬਚਾਓ ਦੇ ਲਈ ਸਰਕਾਰ ਵੱਲੋਂ ਰਣਨੀਤੀਆ ਬਣਾਈਆਂ ਗਈਆਂ ਹਨ। ਪਰ ਮੌਜੂਦਾ ਸਮੇਂ ਸੂਬੇ ਅੰਦਰ ਕਣਕ ਦੀ ਫਸਲ ਤਕਰੀਬਨ ਪੱਕ ਚੁੱਕੀ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਸ਼ੁਰੂ ਕਰ ਇਸ ਦੀ ਖਰੀਦ 10 ਅਪ੍ਰੈਲ ਤੋਂ ਕਰਨ ਦੇ ਫੈਸਲੇ ਲਏ ਜਾ ਚੁੱਕੇ ਹਨ।

ਇਸਦੇ ਨਾਲ ਹੀ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦੇ ਹੋਏ ਸੁਰੱਖਿਆ ਸਾਵਧਾਨੀਆਂ ਅਪਨਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਬੋਰਡ ਦੇ ਸਕੱਤਰ ਰਵੀ ਭਗਤ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਮਗਰੋਂ ਸਾਂਝਾ ਕੀਤਾ। ਚੇਅਰਮੈਨ ਨੇ ਆਖਿਆ ਕਿ ਸੂਬੇ ਅੰਦਰ 154 ਮਾਰਕੀਟ ਕਮੇਟੀਆਂ ਵਿਖੇ ਕਣਕ ਦੀ ਖਰੀਦ ਵੇਚ ਲਈਂ ਮੁੱਖ ਦਫਤਰ ਦੇ ਅਧਿਕਾਰੀਆਂ ਤੋਂ ਇਲਾਵਾ 5,600 ਫੀਲਡ ਸਟਾਫ ਕੰਮ ‘ਤੇ ਮੌਜੂਦ ਰਹੇਗਾ। ਇਸ ਦੌਰਾਨ ਖੇਤਰ ਨਾਲ ਜੁੜੇ ਹਰ ਇਕ ਵਿਅਕਤੀ ਦੀ ਸੁਰੱਖਿਆ ਵਾਸਤੇ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ 3,972 ਮੰਡੀਆਂ ਇਸ ਵਾਰ ਕਣਕ ਦੀ ਖ਼ਰੀਦ ਲਈ ਨੋਟੀਫਾਈ ਕੀਤੀਆਂ ਗਈਆਂ ਹਨ ਜਿਨ੍ਹਾਂ ਅੰਦਰ 130 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਉਮੀਦ ਹੈ। ਚੇਅਰਮੈਨ ਨੇ ਆਖਿਆ ਕਿ ਬੀਤੇ ਵਰ੍ਹੇ 128 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਸਫਲਤਾਪੂਰਵਕ ਢੰਗ ਨਾਲ ਕੀਤੀ ਗਈ ਹੈ ਜਿਸ ਵਾਸਤੇ ਆੜ੍ਹਤੀਆਂ ਵੱਲੋਂ 17.39 ਲੱਖ ਪਾਸ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੰਡੀ ਅੰਦਰ ਕਿਸਾਨ ਦੀ ਫ਼ਸਲ 12 ਘੰਟਿਆਂ ਅੰਦਰ ਖਰੀਦ ਲਈ ਜਾਵੇਗੀ ਸਿਰਫ਼ ਕੁਝ ਹਾਲਾਤਾਂ ਵਿਚ ਹੀ ਕਿਸਾਨ ਨੂੰ 48 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਕਿਸਾਨਾਂ ਦੀ ਸਹੂਲਤ ਵਾਸਤੇ ਪੀਣ ਵਾਲੇ ਪਾਣੀ, ਹੱਥ ਧੋਣ ਵਾਸਤੇ ਵਾਸ਼ਵੇਸ਼ਨ, ਸੈਨੇਟਾਈਜ਼ਰ, ਮਾਸਕ, ਪਖਾਨੇ ਅਤੇ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕੋਰੋਨਾ ਦੀ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ 30×30 ਫੁੱਟ ਦੇ ਖਾਨੇ ਬਣਾ ਦਿੱਤੇ ਗਏ ਹਨ ਜਿਨ੍ਹਾਂ ਅੰਦਰ ਹੀ ਕਿਸਾਨ ਆਪਣੀ ਕਣਕ ਨੂੰ ਢੇਰੀ ਕਰਨਗੇ। ਪ੍ਰਤੀ ਟਰਾਲੀ ਦੇ ਹਿਸਾਬ ਨਾਲ ਕਿਸਾਨਾਂ ਨੂੰ ਕੂਪਨ ਮੁਹੱਈਆ ਕੀਤਾ ਜਾਵੇਗਾ ਜਿਸ ਦੀ ਮਿਆਦ ਇੱਕ ਦਿਨ ਦੀ ਹੋਵੇਗੀ ਅਤੇ ਇਸ ਨੂੰ ਕਿਯੂ.ਆਰ ਕੋਡ ਨਾਲ ਸਕੈਨ ਕੀਤਾ ਜਾ ਸਕੇ। ਕਣਕ ਦੀ ਖਰੀਦ ਅਤੇ ਵੇਚ ਬਾਰੇ ਕਿਸਾਨ ਅਤੇ ਆੜਤੀਏ epmb ਮੋਬਾਇਲ ਐਪ ਨੂੰ ਵਰਤ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹਨ।



error: Content is protected !!